ਕਵੀ ਦਰਬਾਰ ਦੇ ਰੂਪ ਵਿੱਚ ਹੋਈ ਕਾਫਲੇ ਦੀ ਔਨਲਾਈਨ ਮੀਟਿੰਗ
(ਖ਼ਬਰਸਾਰ)
ਟਰਾਂਟੋ:- ਬਰੈਂਪਟਨ ਲਾਇਬਰੇਰੀ ਦੇ ਸਹਿਯੋਗ ਨਾਲ਼ ਆਯੋਜਤ ਕੀਤੀ ਗਈ 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਜੁਲਾਈ ਮਹੀਨੇ ਦੀ ਮੀਟਿੰਗ 25 ਜੁਲਾਈ ਨੂੰ ਔਨਲਾਈਨ ਹੋਈ। ਇਹ ਮੀਟਿੰਗ ਕਵੀ ਦਰਬਾਰ ਦੇ ਰੂਪ ਵਿੱਚ ਹੋਈ ਜਿਸ ਵਿੱਚ ਵੈਨਕੂਵਰ ਤੋਂ ਉੱਘੇ ਸ਼ਾਇਰਾਂ ਨੇ ਆਪਣੀ ਸ਼ਾਇਰੀ ਦਾ ਰੰਗ ਬੰਨ੍ਹਿਆ। ਬਹੁਤ ਹੀ ਨਾਮਵਰ ਸ਼ਾਇਰ ਕਵਿੰਦਰ ਚਾਂਦ ਨੇ ਆਪਣੀਆਂ ਬਹੁਤ ਹੀ ਖ਼ੂਬਸੂਰਤ ਗ਼ਜ਼ਲਾਂ ਨਾਲ਼ ਹਾਜ਼ਰੀ ਲਗਵਾਈ। ਵੈਨਕੂਵਰ ਤੋਂ ਹੀ ਨੌਜਵਾਨ ਸ਼ਾਇਰ ਰਾਜਵੰਤ ਰਾਜ ਨੇ ਵੀ ਆਪਣੀਆਂ ਗ਼ਜ਼ਲਾਂ ਨਾਲ਼ ਹਾਜ਼ਰ ਸਰੋਤਿਆਂ ਦੀ ਵਾਹ-ਵਾਹ ਖੱਟੀ। ਇਸੇ ਤਰ੍ਹਾਂ ਉਸਤਾਦ ਸ਼ਾਇਰ, ਕ੍ਰਿਸ਼ਨ ਭਨੋਟ ਜੀ ਦੀ ਸ਼ਮੂਲੀਅਤ ਨਾਲ਼ ਮਹਿਫ਼ਲ ਨੂੰ ਚਾਰ-ਚੰਨ ਲੱਗੇ। ਪੰਜਾਬੀ ਅਤੇ ਹਿੰਦੀ ਦੀ ਕਹਾਣੀਕਾਰਾ ਨਿਰਮਲ ਜਸਵਾਲ ਰਾਣਾ, ਕੁਲਵਿੰਦਰ ਖਹਿਰਾ, ਪਰਮਜੀਤ ਦਿਓਲ ਅਤੇ ਅਮਰੀਕਾ ਤੋਂ ਰਾਜ ਲਾਲੀ ਬਟਾਲਾ ਨੇ ਆਪਣੀ ਰਚਨਾਵਾਂ ਸਾਂਝੀਆਂ ਕੀਤੀਆਂ ਜਦਕਿ ਐਡਵੋਕੇਟ ਲਖਬੀਰ ਸਿੰਘ ਕਾਹਲੋਂ ਅਤੇ ਰਿੰਟੂ ਭਾਟੀਆ ਜੀ ਨੇ ਆਪਣੇ ਖ਼ੂਬਸੂਰਤ ਤਰੰਨਮ ਨਾਲ਼ ਰੰਗ ਬੰਨ੍ਹਿਆ। ਪਰਮਜੀਤ ਦਿਓਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕੁਲਵਿੰਦਰ ਖਹਿਰਾ ਨੇ ਖ਼ੂਬਸੂਰਤ ਤਰੀਕੇ ਨਾਲ਼ ਸਾਰੇ ਪ੍ਰੋਗਰਾਮ ਦੀ ਸੰਚਾਲਨਾ ਕੀਤੀ।
ਪਰਮਜੀਤ ਦਿਓਲ
ਪਰਮਜੀਤ ਦਿਓਲਪਰਮਜੀਤ ਦਿਓਲਪਰਮਜੀਤ ਦਿਓਲ