ਭਰਮ -ਭੁਲੇਖਾ (ਕਵਿਤਾ)

ਪਵਨਜੀਤ ਕੌਰ ਬੌਡੇ   

Email: dhaliwalpawan953@gmail.com
Address:
India
ਪਵਨਜੀਤ ਕੌਰ ਬੌਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਦੇ ਕਦੇ ਕੁਝ ਨਜ਼ਰ ਅੰਦਾਜ਼ ਵੀ ਕਰਨਾ ਪੈਂਦਾ,
ਠੰਢਾ ਹੌਕਾ ਭਰਨਾ ਪੈਂਦਾ,
ਦੋ-ਮੁਹਿਆਂ ਨੂੰ ਜਰਨਾ ਪੈਂਦਾ।
ਪੱਥਰ ਦੇ ਬੁੱਤ ਬਣਨਾ ਪੈਂਦਾ,
ਸਭ ਕੁਝ ਜਾਣਦੇ ਹੋਏ ਵੀ।
ਝੂਠੀ -ਮੂਠੀ ਮੁਸਕਰਾਉਣਾ ਪੈਂਦਾ,
ਫੰਦਾ ਗਲ਼ 'ਚ ਪਾਉਣਾ ਪੈਂਦਾ।
ਆਪਣਾ ਦਰਦ ਛਿਪਾਉਣਾ ਪੈਂਦਾ,
ਰੁੱਸੇ ਨੂੰ ਮਨਾਉਣਾ ਪੈਂਦਾ।
ਸਭ ਕੁਝ ਜਾਣਦੇ ਹੋਏ ਵੀ ।
ਸੱਚ ਹੈ ਤੁਰ ਜਾਣਾ ਇੱਕ ਦਿਨ ਇਸ ਦੁਨੀਆਂ ਤੋਂ,
ਫਿਰ ਵੀ ਭਰਮ-ਭੁਲੇਖਾ ਪਾਉਣਾ ਪੈਂਦਾ ।
ਮਨ ਨੂੰ ਕਿੱਤੇ ਲਾਉਣਾ ਪੈਂਦਾ ,
ਹਰ ਫਰਜ਼ ਨਿਭਾਉਣਾ ਪੈਂਦਾ,
ਸਭ ਕੁਝ ਜਾਣਦੇ ਹੋਏ ਵੀ।