ਦਿੱਲੀਏ ਤੂੰ ਵਰਕੇ ਫਰੋਲ ਲੈ
ਔਰੰਗਾ ਕਿੱਥੇ ਬਾਬਰ ਕਿੱਥੇ ਐ।
ਬੇਕਸੂਰਾਂ ਨੂੰ ਅੱਗਾਂ ਲਾਉਂਦਾ
ਸਾਲ ਚੁਰਾਸੀ ਦਾ ਜਾਬਰ ਕਿੱਥੇ ਐ।
ਜਿਹੜੇ ਦੇਸ਼ ਦਾ ਢਿੱਡ ਨੇ ਭਰਦੇ
ਹੱਕਾਂ ਲਈ ਉਹ ਲੜ ਸਕਦੇ ਨੇ।
ਜਿਹੜੇ ਹੱਥ ਨੇ ਫੜਦੇ ਦਾਤੀ
ਉਹ ਤਲਵਾਰ ਵੀ ਫੜ ਸਕਦੇ ਨੇ।
ਕਿਸਾਨ ਮਜ਼ਦੂਰ ਜਦ ਹੋ ਗੇ ਕੱਠੇ
ਲੋਕ ਕਾਫਲੇ ਰੁਕਦੇ ਨੀ ਹੁੰਦੇ।
ਪੁਲਿਸ ਫੌਜ ਤੇ ਮਾਣ ਹੈ ਕਾਹਦਾ
ਗੋਲੀ ਨਾਲ ਇਹ ਮੁਕਦੇ ਨੀ ਹੁੰਦੇ।
ਅਜੇ ਵੀ ਵੇਲਾ ਐ, ਹੋਸ ਕਰ ਲੈ
ਲੋਕਾਂ ਦਾ ਗੁੱਸਾ ਝੱਲਿਆ ਨੀ ਜਾਣਾ।
ਤੁਰ ਪਏ ਜਦ ਬੰਨ੍ਹ ਕੇ ਕੱਫਣ
ਤੈਥੋਂ ਕਾਫਲਾ ਠੱਲਿਆ ਨੀ ਜਾਣਾ।