ਕੀ ਹੋਇਆ ਗੁਨਾਹ ਸਾਥੋਂ ਦੱਸਦੇ ,,
ਰਿਹਾ ਸਾਡੀ ਫਸਲਾਂ ਨੂੰ ਖਿਲਾਰ ।।
ਸਾਡੇ ਲਹੂ ਦੇ ਪਿਆਸੇ ਅੱਜ ਬਣ ਗਏ ,,
ਸਾਡੇ ਖੇਤਾਂ 'ਚੋ ਖਾਣ ਵਾਲੇ ਇਹ ਲੋਕ ।।
ਕੋਈ ਦਰਦ ਵੰਡਾਉਣ ਬਹੁੜਿਆ ਨਾ ,,
ਜੋ ਲਵੇ ਆਰਡੀਨੈਂਸ ਆਫਤ ਨੂੰ ਰੋਕ ।।
ਅਸੀਂ ਮੰਗਦੇ ਹੱਕ ਡਾਂਗਾਂ ਵਰਸਾਉਂਦੇ ,,
ਸਾਡੇ ਹੱਕਾਂ ਨੂੰ ਸਵਾਦ ਨਾਲ ਖਾਣ ।।
ਸਾਡੇ ਲਹੂ ਨਾਲ ਹੋਲੀਆਂ ਨੇ ਖੇਡਦੇ ,,
ਸਾਡੇ ਉੱਪਰ ਡਾਢਾ ਜ਼ੁਲਮ ਕਮਾਉਣ ।।
ਚੀਕਾਂ ਮਾਰਦੇ ਜ਼ੁਬਾਨ ਬੰਦ ਹੋ ਗਈ ,,
ਸਰਕਾਰ ਦੇ ਕੰਨੀ ਸਰਕੀ ਨਾ ਜੂੰ ।।
ਜਿਨਾਂ ਨੂੰ ਅੰਨ ਦਾਤਾ ਕਹਿੰਦੇ ਸੀ ,,
ਆਰਡੀਨੈਂਸ ਲਾਕੇ ਮਾਰ ਦਿੱਤੇ ਨੇ ਤੂੰ ।।
ਵੇਖਲੇ ਰੋੜਾ ਤੇ ਕਿਵੇਂ ਨੇ ਕੁਰਲਾਉਂਦੇ ,,
ਜਿਵੇਂ ਪੈਰਾਂ ਥੱਲੇ ਮਧੋਲੇ ਹੋਏ ਫੁੱਲ ।।
ਰੱਬਾ ਕਿਉਂ ਨੀ ਤੂੰ ਮੁਆਫ ਕਰਦਾ ,,
ਕਿਹੜੀ ਹੋ ਗਈ ਵੱਡੀ ਸਾਥੋਂ ਭੁੱਲ ।।
ਹਾਕਮ ਮੀਤ ਕਿਉ ਸਾਨੂੰ ਜਨਮ ਦਿੱਤਾ ,,
ਜੇ ਸਾਡੇ ਤੇ ਕਹਿਰ ਕਮਾਉਂਣਾ ਸੀ ।।
ਸਾਨੂੰ ਰੰਗਲੀ ਦੁਨੀਆਂ ਤੇ ਨਾ ਭੇਜਦਾ ,,
ਆਪਣਿਆਂ ਨੇ ਕਹਿਰ ਕਮਾਉਂਣਾ ਸੀ ।।