ਬਜ਼ੁਰਗ ਰੁੱਸ ਜਾਣ ਤਾਂ ਕਿਸਮਤਾਂ ਰੁੱਸ ਜਾਂਦੀਆਂ,
ਅਮੀਰਾਂ ਦੀਆਂ ਅਮੀਰੀਆਂ ਪਲਾਂ ਚ ਖੁਸ ਜਾਂਦੀਆਂ,
ਬਜ਼ੁਰਗਾਂ ਨੂੰ ਕਦੇ ਨਾ ਰਵਾਇਉ ਦੋਸਤੋ,
ਖੁਦ ਦੁਖੀ ਹੋਕੇ ਵੀ ਇਹਨਾਂ ਨੂੰ ਹਸਾਇਉ ਦੋਸਤੋ!
ਇਹ ਹੱਸਣ ਤਾਂ ਰੱਬ ਤੁਹਾਡੇ ਨਾਲ ਏ,
ਖੁਸ਼ੀਆਂ ਦੇ ਹਰ ਪਲ ਹਰ ਦਿਨ ਹਰ ਸਾਲ ਏ,
ਕਦੇ ਇਹਨਾਂ ਦਾ ਮੰਜਾਂ ਨਾ ਬਾਹਰ ਡਾਇਉ ਦੋਸਤੋ,
ਖੁਦ ਦੁਖੀ ਹੋਕੇ ਵੀ ਇਹਨਾਂ ਨੂੰ ਹਸਾਇਉ ਦੋਸਤੋ!
ਮੰਗਦੇ ਅਸੀਸ ਸਦਾ ਲਈ ਔਲਾਦ ਦੀ,
ਮਰਦੇ ਵੀ ਦੁਆ ਦਿੰਦੇ ਸਦਾ ਹੀ ਅਬਾਦ ਦੀ,
ਇਹਨਾਂ ਲਈ ਕਦੇ ਨਾ ਮੱਥੇ ਵੱਟ ਪਾਇਉ ਦੋਸਤੋ,
ਖੁਦ ਦੁਖੀ ਹੋਕੇ ਵੀ ਇਹਨਾਂ ਨੂੰ ਹਸਾਇਉ ਦੋਸਤੋ!
ਮਾਪਿਆਂ ਨੇ ਕਮਾਈ ਸਾਰੀ ਤੁਹਾਡੇ ਲੇਖੇ ਲਾਈ,
ਹੋਣ ਨਾ ਦਿਉ ਇਹਨਾਂ ਦੀ ਜੱਗ 'ਚ' ਹਸਾਈ,
ਆਪ ਘੱਟ ਖਾਕੇ ਬਜ਼ੁਰਗਾਂ ਨੂੰ ਰਜਾਇਉ,ਦੋਸਤੋ,
ਖੁਦ ਦੁਖੀ ਹੋਕੇ ਵੀ ਇਹਨਾਂ ਨੂੰ ਹਸਾਇਉ ਦੋਸਤੋ!
ਦੁੱਖ-ਸੁੱਖ ਇਹਨਾਂ ਨੂੰ ਸਦਾ ਪੁੱਛਦੇ ਰਹੀਏ
ਜੀ ਲਾਏ ਬਿਨ ਬੇਬੇ ਬਾਪੂ ਨਾ ਕਹੀਏ,
ਬੱਚਿਆਂ ਤੋਂ ਬਜ਼ੁਰਗਾਂ ਦਾ ਸਤਿਕਾਰ ਕਰਾਇਉ ਦੋਸਤੋ,
ਖੁਦ ਦੁਖੀ ਹੋਕੇ ਵੀ ਇਹਨਾਂ ਨੂੰ ਹਸਾਇਉ ਦੋਸਤੋ!