ਕਦੇ ਝੁਰਦੇ ਨਹੀਂ ਹੁੰਦੇ (ਕਵਿਤਾ)

ਅਮਰਿੰਦਰ ਕੰਗ   

Email: gabber.amrinder@gmail.com
Cell: +91 97810 13315
Address: ਕੋਟ ਈਸੇ ਖਾਂ
ਮੋਗਾ India
ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਓ ਛੱਡ ਮਨਾ  ਐਨਾ  ਕਦੇ  ਝੁਰਦੇ  ਨਹੀਂ  ਹੁੰਦੇ 

ਜਿਹੜੇ ਤੁਰਗੇ ਜਹਾਨੋ  ਕਦੇ ਮੁੜਦੇ  ਨਹੀਂ ਹੁੰਦੇ 

 

ਮਿੱਟੀ  ਦਿਆ ਬੁੱਤਾਂ  ਤੇ ਕਿਉਂ  ਕਰਦਾ ਏ ਮਾਨ

ਲੋੜ ਪੈਣ ਤੇ ਇਹ ਨਾਲ ਕਦੇ ਤੁਰਦੇ ਨਹੀਂ ਹੁੰਦੇ 

 

ਹੌਸਲੇ  ਬੁਲੰਦ  ਹੁੰਦੇ  ਧਰਤੀ  ‘ਚ  ਪੈਰ  ਗੱਡੇ

ਉਹੋ ਜ਼ਿੰਦਗੀ ਦੇ ਦੁੱਖਾਂ  ‘ਚ  ਰੁੜ੍ਹਦੇ ਨਹੀਂ ਹੁੰਦੇ

 

ਕਾਫ਼ਰਾਂ ਨੂੰ ਪੈ ਜਾਣ ਗੁਣ  ਫ਼ੱਕਰਾਂ ਦੇ ਗਾਉਣੇ

ਇਹੋ  ਜੇ ਸਮੇ  ਚ’ ਬੋਲ ਜੁੜਦੇ ਦੇ  ਨਹੀਂ ਹੁੰਦੇ 

 

ਸਿਰ ਤਲੀ ਰੱਖ ਜਿਹੜੇ  ਲੜਦੇ ਮੈਦਾਨ ਵਿੱਚ

ਉਹ ਵੇਖ ਕੇ ਵੈਰੀ ਨੂੰ  ਪਿੱਛੇ ਮੁੜਦੇ ਨਹੀਂ ਹੁੰਦੇ

 

ਜਿਸ ਘਰ ਉੱਤੇ ਹੋਵੇ ਮਿਹਰ ਬਾਬੇ ਨਾਨਕ ਦੀ 

ਉਹਨਾਂ  ਘਰਾਂ  ਵਿੱਚੋ  ਅੰਨ ਥੁੜਦੇ  ਨਹੀਂ ਹੁੰਦੇ 

 

ਜਿਹੜੇ   ਬੰਦੇ   ਵਿੱਚ   ਹੋਵੇ  ਸਬਰ   ਸਬੂਰੀ

ਉਹ ਕਿਸੇ  ਵੱਲ ਵੇਖ ਕਦੇ ਕੁੜ੍ਹ ਦੇ  ਨਹੀਂ ਹੁੰਦੇ 

 

ਜ਼ਿੰਦਗੀ  ਦੇ ਰਾਹਾਂ  ਚ’ ਅੱਕ ਫੱਕਣੇ ਵੀ ਪੈਂਦੇ 

ਕੰਗ ਹਰ ਇੱਕ ਰਾਹੇ ਢੇਲੇ ਗੁੜ ਦੇ ਨਹੀਂ ਹੁੰਦੇ।