ਦਾਜ ਦੀ ਭੁੱਖ (ਮਿੰਨੀ ਕਹਾਣੀ)

ਜਸਕਰਨ ਲੰਡੇ   

Cell: +91 94176 17337
Address: ਪਿੰਡ ਤੇ ਡਾਕ -- ਲੰਡੇ
ਮੋਗਾ India 142049
ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇੱਕ ਘਰ ਵਿੱਚ ਮੁੰਡੇ ਦੇ ਵਿਆਹ ਹੋਏ ਨੂੰ ਹਲੇ ਇੱਕ ਮਹੀਨਾ ਵੀ ਨਹੀਂ ਹੋਇਆ ਹੁੰਦਾ। ਨੂੰਹ ਅੰਦਰ ਪਈ ਨੂੰ ਸੱਸ ਆਵਾਜ਼ ਮਾਰਦੀ ਹੈ।
"ਨਵਦੀਪ, ਬਾਹਰ ਨਿਕਲ ਦੇਖ, ਦਿਨ ਕਿੱਡਾ ਚੜ ਗਿਆ ਹੈ। ਰੋਟੀ ਟੁੱਕ ਕਰ, ਆਏ ਪਈ ਐ ਜਿਵੇਂ ਟਰੱਕ ਦਾਜ ਦਾ ਲੈ ਕੇ ਆਈ ਹੋਵੇ।ਆਹ ਚੰਦਰਿਆ ਨੇ ਮੈਨੂੰ ਛਾਪ ਦੇਖ ਪਾਈ ਕਾਗਜ਼ ਵਰਗੀ।"
ਨੂੰਹ ‌਼  ਅੰਦਰੋ ਬਾਰ ਆ ਕੇ ,"ਕੀ ਮੰਮੀ ਤੂੰ ਸਵੇਰੇ ਸਵੇਰੇ ਰੌਲਾ ਪਾਉਣ ਲੱਗ ਜਾਂਦੀ ਹੈ। ਪਿਆਰ ਨਾਲ ਵੀ ਉਠਾ ਸਕਦੀ ਐ। ਐਵੇ ਮੂੜ ਖ਼ਰਾਬ ਕਰਦਿੰਦੀ ਐ। "
ਸੱਸ ਼ "ਇਹਦਾ ਮਾਹਾਰਾਣੀ ਮੂੜ ਖ਼ਰਾਬ ਹੁੰਦਾ ਐ। ਮੇਰਾ ਮੂੜ ਤਾਂ ਉਸੇ ਦਿਨ ਦਾ ਖ਼ਰਾਬ ਐ ਜਦੋਂ ਦੀ ਤੂੰ ਇਸ ਘਰੇ ਆਈ ਐ। ਬਿਨਾਂ ਦਾਜ ਦਹੇਜ਼ ਦੇ ਮੈ ਸ਼ਰੀਕਾਂ 'ਚ ਮੂੰਹ ਦਿਖਾਉਣ ਯੋਗੀ ਨੀ ਛੱਡੀ ਤੂੰ।"
ਨੂੰਹ ਼  "ਦੇਖ ਮੰਮੀ ਜੇ ਤੂੰਂ ਕੁਝ ਲੈਣਾ ਸੀ ਨਾ ਪਹਿਲਾਂ ਮੰਗਦੀ ਮੇਰੇ ਪਿਓ ਨੂੰ ਪੁੱਗਦਾ ਸਾਕ ਕਰਦਾ ਨਾ ਪੁੱਗਦਾ ਨਾ ਕਰਦਾ। ਹੁਣ ਘਰੇ ਲੜਾਈ ਪਾਉਣ ਦਾ ਕੋਈ ਫਾਇਦਾ ਨਹੀਂ ਹੈ।"
ਸੱਸ ਼ "ਮੈਨੂੰ ਕੀ ਪਤਾ ਸੀ ਉਹ ਜਵਾ ਈ ਮੂੰਹ ਮਿੱਟੀ ਮਲ ਲੂ ਤੇਰਾ ਪਿਓ ਵਿਚੋਲਾ ਕਹਿੰਦਾ ਸੀ।ਧੀ ਵਾਲਾ ਪੂਰੀ ਵਾਹ ਲਾਉਂਦਾ ਹੈ।ਦੇਣ ਦੀ।"
ਨੂੰਹ ਼ "ਮੰਮੀ ਡੈਡੀ ਨੇ ਤਾਂ ਪੂਰੀ ਵਾਹ ਲਾਈ ਹੈ। ਤੇਰੇ ਨੀ ਪਸੰਦ ਤਾਂ ਕੀ ਕਰਾ।" ਆਖ ਨੂੰਹ ਨੂੰ ਦੌਰਾ ਪੈ ਜਾਂਦਾ ਹੈ।ਉਹ ਡਿੱਗ ਪਈ ਹੈ। ਹੱਥ ਪੈਰ ਕੰਬਦੇ ਹਨ।
ਡਾਕਟਰ ਆਉਂਦਾ ਹੈ ਚੈੱਕ ਕਰਦਾ ਸਭ ਠੀਕ ਲੱਗਦਾ ਹੈ। ਦਵਾਈ ਦੇ ਕੇ ਮੁੜ ਜਾਂਦਾ ਹੈ। ਨੂੰਹ ਠੀਕ ਹੋ ਜਾਂਦੀ ਹੈ।ਕੁਝ ਦਿਨਾਂ ਬਾਅਦ ਫਿਰ ਸੱਸ ਕੋਲ ਗੁਵਾਢਣ ਆਉਂਦੀ ਹੈ। ਸੱਸ ਗੁਵਾਢਣ ਨਾਲ ਦਾਜ ਦੀ ਗੱਲ ਕਰਦੀ ਹੈ ਨੂੰਹ ਸੁਣ ਕੇ ਫਿਰ ਹੱਥ ਪੈਰ ਮਾਰਨ ਲੱਗਦੀ ਹੈ।ਗੁਵਾਢਣ ਕਹਿੰਦੀ ਹੈ," ਇਹਨੂੰ ਤਾਂ ਕਸਰ ਹੋ ਗਈ।"
ਨੂੰਹ ਨੂੰ ਬਾਬੇ ਦੇ ਲੈ ਜਾਂਦੇ ਹਨ।ਬਾਬਾ ਛੂ ਛੱਪਾ ਕਰਕੇ ਮੋੜ ਦਿੰਦਾ ਹੈ।
ਅਗਲੇ ਦਿਨ ਉਹਨਾਂ ਦੇ ਘਰ ਉਹਦੇ ਘਰ ਵਾਲੇ ਨਾਲ ਇੱਕ ਨੌਜਵਾਨ ਮੂੰਡਾ ਆਉਂਦਾ ਹੈ। ਸੱਸ ਨੂੰ ਸਤਿ ਸ੍ਰੀ ਆਕਾਲ ਬਲਾ ਉਹਦੇ ਕੋਲ ਬਹਿ ਜਾਂਦਾ ਹੈ।
"ਹੋਰ ਚਾਚੀ ਕਿਵੇਂ ਐ।ਭਾਬੀ ਠੀਕ ਐ ਹੁਣ।"
ਸੱਸ ਼" ਠੀਕ ਐ ਇਹ ਨਾ ਤਾਂ ਕੋਈ ਚੀਜ਼ ਦਾਜ ਚ ਲਿਆਈ ਹੈ ਉਲਟਾ ਆਹ ਨਵਾ ਰੋਗ ਲਵਾ ਕੇ ਇਹਨੇ ਤਾਂ ਸਾਡੇ ਨੱਕ ਵਿਚ ਦਮ ਕਰ ਰੱਖਿਆ ਹੈ।"
ਇਹ ਸੁਣ ਕੇ ਨੂੰਹ ਨੂੰ ਫਿਰ ਦੌਰਾ ਪੈਣ ਲੱਗਦਾ ਹੈ ਸਾਰੇ ਜਾਣੇ ਨੂੰਹ ਦੁਆਲੇ ਹੋ ਜਾਂਦੇ ਹਨ।ਉਹ ਨੌਜਵਾਨ ਪਾਸੇ ਖੜਾ ਸਭ ਕੁਝ ਦੇਖ ਰਿਹਾ ਹੈ ਸੱਸ ਬਾਬੇ ਦੇ ਦਿੱਤੇ ਪਾਣੀ ਦੇ ਛਿੱਟੇ ਮਾਰਦੀ ਹੈ। ਕੁਝ ਸਮੇਂ ਬਾਅਦ ਨੂੰਹ ਠੀਕ ਹੋ ਜਾਂਦੀ ਹੈ।
ਨੌਜਵਾਨ ਮੁੰਡਾ ਉਹਦੇ ਘਰ ਵਾਲੇ ਨੂੰ ਕਹਿੰਦਾ ਹੈ," ਕਿ ਦੀਪਿਆ ਇਹਨੇ ਬਾਬੇ ਦੇ ਪਾਣੀ ਨਾਲ ਠੀਕ ਨਹੀਂ ਹੋਣਾ ਇਹਨੂੰ ਦਿਮਾਗ ਦੇ ਡਾਕਟਰ ਕੋਲ ਲਿਜਾਣਾ ਚਾਹੀਦਾ ਹੈ। ਆਪਣੇ ਸ਼ਹਿਰ ਵਿਚ ਡਾਕਟਰ ਸਿੱਧੂ ਇਸ ਕੰਮ ਲਈ ਮਹਾਰ ਹੈ। ਮੇਰੀ ਮੰਨ ਉਹਦੇ ਕੋਲ ਲੈ ਜਾ ਜੇ ਕਹੇ ਤਾਂ ਮੈਂ ਨਾਲ ਵੀ ਜਾ ਵੜੂਗਾ।"
ਘਰ ਵਾਲਾ ਼ "ਠੀਕ ਐ ਮੈ ਘਰੇ ਸਲਾਹ ਕਰਕੇ ਕਰਦਾ ਤੇਰੇ ਨਾਲ ਗੱਲ। ਵਾਹ ਲੱਗਦੀ ਕੱਲ ਚਲ ਹੀ ਆਵਾਂਗੇ। ਮੈਂ ਬਹੁਤ ਔਖਾ ਹਾਂ ਇਹਦੀ ਇਸ ਬਿਮਾਰੀ ਤੋਂ।"
ਅਗਲੇ ਦਿਨ ਼ ਉਹ ਗੱਡੀ ਵਿੱਚ ਬਿਠਾ ਕੇ ਮਹਾਰ ਡਾਕਟਰ ਕੋਲ ਜਾਂਦੇ ਹਨ।
ਡਾਕਟਰ ਪਹਿਲਾਂ ਉਹਦੇ ਘਰ ਵਾਲੇ ਨਾਲ ਗੱਲ ਕਰਦਾ ਹੈ ਫਿਰ ਉਸ ਕੁੜੀ ਨਾਲ ਗੱਲ ਕਰਦਾ ਹੈ ਜੋ ਬਿਮਾਰ ਹੈ। ਕਾਫ਼ੀ ਲੰਮੀ ਗੱਲ ਕਰਨ ਬਾਅਦ ਕੁੜੀ ਕੁਝ ਠੀਕ ਮੂੜ ਵਿਚ ਲੱਗਦੀ ਹੈ। ਡਾਕਟਰ ਕੁਝ ਦਵਾਈਆਂ ਦੇ ਕੇ ਦਸ ਦਿਨਾਂ ਬਾਅਦ ਮੁੜਕੇ ਅਉਣ ਲਈ ਕਹਿੰਦਾ ਹੈ। ਨਾਲੇ ਹਦਾਇਤ ਕਰਦਾ ਹੈ ਕਿ ਕਾਕਾ ਉਸ ਦਿਨ ਤੂੰ ਆਪਣੀ ਮਾਂ ਨੂੰ ਵੀ ਨਾਲ ਲੈ ਕੇ ਆਉਣਾ ਹੈ।ਕਾਰਡ ਦੇ ਕੇ ਆਹ ਮੇਰਾ ਨੰਬਰ ਹੈ।ਵਿਚ ਦੀ ਇੱਕ ਦੋ ਵਾਰ ਮੇਰੇ ਨਾਲ ਗੱਲ ਜ਼ਰੂਰ ਕਰਨੀ ਮਰੀਜ਼ ਨੇ।
ਦਵਾਈ ਲੈ ਕੇ ਘਰ ਆਏ ਤੋ ਨੂੰਹ ਠੀਕ ਲੱਗ ਰਹੀ ਸੀ। ਹਫ਼ਤੇ ਬਾਅਦ ਸੱਸ ਨੇ ਫਿਰ ਦਾਜ ਦਾ ਕਿੱਸਾ ਛੇੜ ਲਿਆ।ਆਹ ਟੀਵੀ ਵੀ ਨਹੀਂ ਚੱਲਦਾ ਸੋਚਿਆਂ ਸੀ ਨੂੰਹ ਐਲ ਸੀ ਡੀ ਲਿਆਉਗੀ ਪਰ ਕਿੱਥੇ ਨੰਗਾ ਦੀ ਨੇ ਕੀ ਲਿਆਉਣਾ ਸੀ।
ਨੂੰਹ ਼" ਮੰਮੀ ਤੈਨੂੰ ਦਾਜ ਵਿੱਚ ਐਲ ਸੀ ਡੀ ਚਾਹੀਦੀ ਸੀ ਤਾਂ ਪਹਿਲਾਂ ਮੰਗਦੀ ਹੁਣ ਕੀ ਫਾਇਦਾ।"
ਸੱਸ ਼" ਕਿਉਂ ਹੁਣ ਨਹੀਂ ਦੇ ਸਕਦੇ ਉਹ ਹੁਣ ਦੇ ਦੇਣ ਹੁਣ ਕੀ ਸੱਪ ਸੁੰਘ ਗਿਆ ਉਹਨਾਂ ਨੂੰ।"
ਨੂੰਹ ਫਿਰ ਬਿਮਾਰ ਹੋ ਜਾਂਦੀ ਹੈ।
ਅਗਲੇ ਦਿਨ ਼ ਨੂੰਹ ਮੁੰਡਾ ਸੱਸ ਤਿੰਨੇ ਦਵਾਈ ਲੈਣ ਜਾਂਦੇ ਹਨ।
ਡਾਕਟਰ ਤਿਨ੍ਹਾਂ ਨੂੰ ਅੰਦਰ ਬਲਾ ਲੈਂਦਾ ਹੈ। ਤੇ ਕਹਿੰਦਾ ਹੈ ਕਿ," ਇਹ ਕੁੜੀ ਨੂੰ ਤੁਸੀਂ ਦਾਜ ਮੰਗ ਮੰਗ ਕੇ ਮਾਨਸਿਕ ਰੋਗੀ ਬਣਾ ਦਿੱਤਾ ਹੈ। ਦਵਾਈ ਦੀ ਇਹਨੂੰ ਘੱਟ ਤੇ ਤੁਹਾਨੂੰ ਵੱਧ ਲੋੜ ਹੈ।ਖਾਸ ਕਰਕੇ ਮਾਂ ਜੀ ਤੁਹਾਨੂੰ। ਸਹਾਮਣੇ ਲੱਗੀ ਸਕਰੀਨ ਵੱਲ ਇਸ਼ਾਰਾ ਕਰਕੇ ਆਹ ਦੇਖੋ ਤੁਹਾਡੀ ਦਾਜ ਮੰਗਦਿਆਂ ਦੀ ਰਿਕਾਰਡਿੰਗ ਮੈਂ ਤੁਹਾਨੂੰ ਹੁਣੇ ਪੁਲਿਸ ਨੂੰ ਫੜਾ ਕੇ ਵੀਹ ਸਾਲ ਦੀ ਸਜ਼ਾ ਕਰਵਾ ਸਕਦਾ ਹਾਂ। ਕਿਸੇ ਸਬੂਤ ਦੀ ਲੋੜ ਨਹੀਂ ਤੁਹਾਡੀ ਇਹ ਰਿਕਾਰਡਿੰਗ ਹੀ ਕਾਫੀ ਹੈ ਵੀਹ ਸਾਲ ਬੱਝਣ ਲਈ। ਇਹ ਮੈਂ ਤੁਹਾਡੀ ਨੂੰਹ ਤੋਂ ਬਣਵਾਈ ਹੈ।"
ਸੱਸ ਹੱਥ ਬੰਨ੍ਹ ਕੇ," ਮੈਨੂੰ ਮਾਫ਼ ਕਰਦਿਓ ! ਡਾਕਟਰ ਸਾਹਿਬ ਜੀ। ਮੈਥੋਂ ਗਲਤੀ ਹੋ ਗਈ ਹੁਣ ਨਹੀਂ ਮੰਗਦੀ ਦਾਜ ਦੂਜ ਇੱਕ ਵਾਰ ਮਾਫ਼ ਕਰਦਿਓ।"
ਡਾਕਟਰ ਼ "ਮਾਫੀ ਮੈਥੋਂ ਨਹੀਂ ਇਸਤੋਂ ਮੰਗ ਜਿਹਨੂੰ ਤੂੰ ਐਨੇ ਤਸੀਹੇ ਦਿੱਤੇ ਕਿ ਇਹ ਮਾਨਸਿਕ ਰੋਗੀ ਹੋ ਗਈ।"
ਸੱਸ ਼ "ਮੈਨੂੰ ਮਾਫ਼ ਕਰਦੇ ਧੀਏ ਅੱਜ ਤੋਂ ਬਾਅਦ ਮੈਂ ਅਜਿਹੀ ਗ਼ਲਤੀ ਨਹੀਂ ਕਰਦੀ।"
ਡਾਕਟਰ _"ਕੁੜੀਏ ਤੇਰੇ ਇਕੱਲੀ ਕੋਲ ਨਹੀਂ, ਅੱਜ ਹਰ ਔਰਤ ਕੋਲ ਫੋਨ ਹੈ , ਲੋੜ ਹੈ ਇਸ ਦੀ ਸਹੀ ਵਰਤੋਂ ਕਰਨ ਦੀ। ਇਹਨੂੰ ਸਹੀ ਵਰਤੋਂਗੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਇਹ ਇਕੱਲਾ ਹੀ ਕਰ ਸਕਦਾ ਹੈ।"