ਸਰਬੋਤਮ ਮਿੰਨੀ ਕਹਾਣੀਕਾਰ ਦਾ ਐਵਾਰਡ ਪਰਗਟ ਸਿੰਘ ਜੰਬਰ ਨੂੰ (ਖ਼ਬਰਸਾਰ)


ਪਰਗਟ ਸਿੰਘ ਜੰਬਰ ਪੰਜਾਬੀ ਦੇ ਨਾਮਵਰ ਲੇਖਕ ਹਨ। 1988 ਤੋਂ ਨਿਰੰਤਰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ। ਲਿਖਣ ਕਾਰਜ ਕਰਦਿਆਂ ਇੰਨਾਂ ਨੇ ਮਾਲਵੇ ਦੀ ਮਹਿਕ ਪੁਸਤਕ ਲੜੀ ਦੀਆਂ 11 ਕਿਤਾਬਾਂ ਦੀ ਸੰਪਾਦਨਾ ਕਰਦੇ ਹੋਏ ਇਲਾਕੇ ਦੇ ਅਣਗੌਹਲੇ ਲੇਖਕਾਂ ਨੂੰ ਲੋਕ ਦੀ ਕਚਿਹਰੀ ਵਿੱਚ ਪੇਸ਼ ਕੀਤਾ ।
ਪਰਗਟ ਸਿੰਘ ਜੰਬਰ ਮਿੰਨੀ ਕਹਾਣੀ ਦੇ ਨਾਮਵਰ ਹਸਤਾਖਰ ਹਨ। ਹੁਣ ਤੱਕ 300 ਤੋਂ ਵੱਧ ਮਿੰਨੀ ਕਹਾਣੀਆਂ ਦੀ ਸਿਰਜਣਾ ਕੀਤੀ । ਇੰਨਾਂ ਦੀ ਪਹਿਲੀ ਕਿਤਾਬ ਜੋ ਮਿੰਨੀ ਕਹਾਣੀਆਂ ਦੀ ‘ਕਮਜ਼ੋਰ ਪ੍ਰਮਾਤਮਾ’ ਸੀ ਜੋ ਬਹੁਤ ਚਰਚਿਤ ਕਿਤਾਬ ਸੀ ਜਿਸਦੀਆਂ 1200 ਕਾਪੀਆਂ ਛੱਪ ਚੁੱਕੀਆਂ ਹਨ। ਸਮਾਜਿਕ ਸਰੋਕਾਰਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਬਾਖੂਬੀ ਪੇਸ਼ ਕਰਦੇ ਹਨ। ਆਰਥਿਕ ਮੰਦਹਾਲੀ ਕਾਰਨ ਉਪਜਦੀਆਂ ਸਮੱਸਿਆਵਾਂ ਜਿਵੇਂ ਸੈਕਸ ਸੋਸ਼ਣ, ਕਿਰਤ ਦਾ ਸੋਸ਼ਣ ਅਤੇ ਸਮਾਜਿਕ ਨਾ ਬਰਾਬਰੀ ਇੰਨਾਂ ਦੀਆਂ ਕਹਾਣੀਆਂ ਦੇ ਮੁੱਖ ਵਿਸ਼ੇ ਹਨ। ਇਹ ਆਪਣੀ ਲੇਖਣੀ ਲਈ ਆਪਣੇ ਪਿਤਾ ਸ. ਦਰਸ਼ਨ ਸਿੰਗ ਜੰਬਰ ਅਤੇ ਮਾਤਾ ਮਨਜੀਤ ਕੌਰ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੇ ਹਨ । 4 ਭੈਣਾਂ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਇਹਨਾਂ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਆਪਣੇ ਪਿਤਾ ਨਾਲ ਮੌਢੇ ਨਾਲ ਮੌਢਾ ਜੋੜ ਕੇ ਪੂਰੀਆਂ ਕੀਤੀਆਂ । ਦੋ ਭੈਣਾਂ ਰਜਵੰਤ ਕੌਰ, ਪਰਮਜੀਤ ਕੌਰ ਅਤੇ ਭਰਾ ਜਗਜੀਤ ਸਿੰਘ ਆਪੋ ਆਪਣੇ ਘਰ ਵਿੱਚ ਸੁਖੀ ਵੱਸਦੇ ਹਨ।
ਪਰਗਟ ਸਿੰਘ ਜੰਬਰ 1994 ਤੋਂ ਸਿੱਖਿਆ ਵਿਭਾਗ ਵਿੱਚ ਬਤੌਰ ਅਧਿਆਪਕ ਭਰਤੀ ਹੋਏ । ਅੱਜ ਕੱਲ ਬਤੌਰ ਸੈਂਟਰ ਹੈੱਡ ਟੀਚਰ ਸੇਵਾ ਨਿਭਾ ਰਹੇ ਹਨ । 26 ਸਾਲ ਦੀ ਸੇਵਾ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਦੀ ਆਰਥਿਕ ਮਦਦ ਵੀ ਕੀਤੀ । ਇੰਨਾਂ ਦੇ ਪੜਾਏ ਵਿਦਿਆਰਥੀ ਰੇਲਵੇ, ਫੌਜ, ਸਿਖਿਆ ਵਿਭਾਗ ਅਤੇ ਪ੍ਰਸ਼ਾਸਨਿਕ ਅਹੁਦਿਆਂ ਤੇ ਤਾਇਨਾਤ ਹਨ। ਇਹ ਆਪਣੇ ਅਧਿਆਪਨ ਕਾਰਜ ਨੂੰ ਆਪਣਾ ਸ਼ੋਕ ਮੰਨਦੇ ਹਨ। ਜੇਕਰ ਸ਼ੋਕ ਹੀ ਕਿੱਤਾ ਹੋਵੇ ਤਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ । ਆਪ ਦਾ ਵਿਆਹ 1996 ਵਿੱਚ ਸੁਨੀਤਾ ਰਾਣੀ ਨਾਲ ਹੋਇਆ । ਆਪ ਜੀ ਦੀ ਧਰਮ ਪਤਨੀ ਆਪ ਦੇ ਹਰ ਦੁੱਖ ਸੁੱਖ ਵਿੱਚ ਪੂਰਾ ਸਾਥ ਦੇ ਰਹੇ ਹਨ। ਆਪ ਦੇ ਦੋ ਬੇਟੇ ਜਸ਼ਨਦੀਪ ਸਿੰਘ ਅਤੇ ਪਰਗੀਤ ਸਿੰਘ ਸਿੱਖਿਆ ਲੈ ਰਹੇ ਹਨ । 
ਇੰਨਾਂ ਦੀਆਂ ਸਾਹਿਤਕ ਰਚਨਾਵਾਂ ਮਿੰਨੀ ਕਹਾਣੀ, ਵਿਅੰਗ, ਕਵਿਤਾ ਅਤੇ ਆਰਟੀਕਲ ਵੱਖ-ਵੱਖ ਅਖਬਾਰਾਂ ਵਿੱਚ ਛੱਪਦੇ ਰਹਿੰਦੇ ਹਨ। ਜਿਹਨਾਂ ਵਿੱਚ ਪ੍ਰਮੁੱਖ ਹਨ। ਨਵਾਂ ਜਮਾਨਾ, ਪੰਜਾਬੀ ਟ੍ਰਿਬਿਊਨ, ਅਜੀਤ, ਜੱਗਬਾਣੀ, ਡੇਲੀ ਹਮਦਰਦ, ਟਾਈਮਜ ਆਫ ਪੰਜਾਬ, ਸੱਚ ਦੀ ਪਟਾਰੀ, ਲੋਕ ਭਲਾਈ ਦਾ ਸੁਨੇਹਾ, ਸ਼ਬਦ ਤ੍ਰਿਜਣ, ਦੀਪਕ, ਮਾਲਵੇ ਦੀ ਧਮਕ, ਚਮਕੌਰ ਦੀ ਗੜੀ, ਆਸ਼ੀਆਨਾ, ਸਾਂਝ, ਸਟਿੰਗ ਅਪਰੇਸ਼ਨ, ਰੌਜਾਨਾ ਸਪੋਕਸਮੈਨ, ਸੱਚ ਕਹੂੰ, ਪੰਜਾਬ ਟਾਇਮਜ, ਦੁਆਬਾ ਐਕਸਪ੍ਰੈਸ, ਅੱਜ ਦੀ ਅਵਾਜ, ਚੜ੍ਹਦੀ ਕਲਾ, ਅਕਾਲੀ ਪੱਤ੍ਰਿਕਾ, ਕਰਮਚਾਰੀ ਭਾਵਨਾ, ਮੇਹਨਤ, ਦੇਸ਼ ਸੇਵਕ, ਦਾ ਟਾਈਮਜ ਆਫ ਪੰਜਾਬ, ਪਹਿਰੇਦਾਰ, ਕੌਮੀ ਪੱਤ੍ਰਿਕਾ, ਪੰਜਾਬੀ ਸਪੈਕਟ੍ਰਮ, ਰੁਪਾਣਾ ਸਮਾਚਾਰ, ਮਿੰਨੀ, ਪੰਜ ਦਰਿਆ, ਮੁਲਾਜਮ ਏਕਤਾ, ਰਾਹ ਦਸੇਰਾ ਅਤੇ ਮਿੰਨੀ ਕਹਾਣੀ ਆਦਿ ਹੋਰ ਬਹੁਤ ਸਾਰੇ ਮੈਗਜੀਨ ਵਿੱਚ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।
ਆਪ ਨੇ ਹੁਣ ਤੱਕ 35 ਕਿਤਾਬਾਂ ਦਾ ਰੀਵਿਊ ਵੀ ਕਰ ਚੁੱਕੇ ਹਨ । ਜੋ ਵੱਖ-ਵੱਖ ਅਖਬਾਰਾਂ ਵਿੱਚ ਛੱਪ ਚੁੱਕੇ ਹਨ। ਹੁਣ ਤੱਕ 130 ਆਰਟੀਕਲ ਵੱਖ-ਵੱਖ ਵਿਸ਼ਿਆਂ ਤੇ ਵੱਖ ਵੱਖ ਅਖਬਾਰਾਂ ਵਿੱਚ ਛੱਪ ਚੁੱਕੇ ਹਨ। ਪਰਗਟ ਸਿੰਘ ਜੰਬਰ ਦੀਆਂ ਸੱਤ ਕਿਤਾਬਾਂ ਕਮਜ਼ੋਰ ਪ੍ਰਮਾਤਮਾ (ਮਿੰਨੀ ਕਹਾਣੀ ਸੰਗ੍ਰਹਿ), ਉਧਾਰੀ ਜਿੰਦਗੀ(ਆਰਟੀਕਲ), ਸਾਈਂ ਦਾ ਪਹਿਰੇਦਾਰ, ਇਨਕਲਾਬ ਗੁੰਮ ਹੈ (ਮਿੰਨੀ ਕਹਾਣੀ ਸਗ੍ਰਹਿ ਹਿੰਦੀ ਵਿੱਚ), ਆਓ ਪਹਾੜੇ ਸਿੱਖਿਏ , ਗਣਿਤ ਸੋਖੇ ਢੰਗ ਨਾਲ, ਆਉ ਸਿੱਖਿਏ ਪੰਜਾਬੀ ਮਾਂ ਬੋਲੀ ਝੋਲੀ ਪਾ ਚੁੱਕਿਆ ਹੈ ।
ਪਰਗਟ ਸਿੰਘ ਜੰਬਰ ਵਧੀਆਂ ਅਧਿਆਪਕ ਅਤੇ ਉੱਚ ਕੋਟੀ ਦੇ ਲੇਖਕ ਹੋਣ ਦੇ ਨਾਲ ਨਾਲ ਆਪ ਯੂਨੀਅਨ ਆਗੂ ਵੀ ਹਨ। ਆਪ ਆਪਣੀਆਂ ਲਿਖਤਾਂ ਰਾਹੀਂ ਹੱਕ ਸੱਚ ਤੇ ਪਹਿਰਾ ਦੇਣ ਦੀ ਗੱਲ ਕਰਨ ਦੇ ਨਾਲ ਨਾਲ ਗੌਰਮਿੰਟ ਟੀਚਰ ਯੂਨੀਅਨ ਵਿਗਿਆਨਕ ਦੇ ਜਿਲ੍ਹਾ ਪ੍ਰਧਾਨ ਦੇ ਤੌਰ ਤੇ ਅਧਿਆਪਕਾਂ ਦੀ ਹੱਕੀ ਮੰਗਾਂ, ਬੋਹਲੀ ਸਰਕਾਰਾਂ ਦੇ ਕੰਨਾਂ ਤੱਕ ਵੀ ਪਹੁੰਚਦੇ ਹਨ। ਅਧਿਆਪਨ, ਲਿਖਣ ਅਤੇ ਯੂਨੀਅਨ ਆਗੂ ਦੇ ਤੌਰ ਤੇ ਆਪ ਹਰ ਖੇਤਰ ਨਾਲ ਪੂਰਾ ਇਨਸਾਫ ਕਰਦੇ ਹਨ। ਆਪ ਬਹੁਤ ਵਧੀਆਂ ਬੁਲਾਰੇ ਹਨ। ਆਪ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (ਵਿਗਿਆਨਿਕ) ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪ੍ਰਧਾਨ ਹਨ। ਮੁਲਾਜਮਾਂ ਨਾਲ ਹੁੰਦੀਆਂ ਬੇਇਨਸਾਫੀ ਖਿਲਾਫ ਆਪ ਹਮੇਸ਼ਾਂ ਅੱਗੇ ਹੋ ਕੇ ਲੜਦੇ ਹਨ ।
ਪਰਗਟ ਸਿੰਘ ਜੰਬਰ ਨੂੰ ਬਤੌਰ ਅਧਿਆਪਕ ਬਹੁਤ ਸਾਰੇ ਸਨਮਾਨ ਮਿਲ ਚੁੱਕੇ ਹਨ। ਬਤੌਰ ਲੇਖਕ ਮਿੰਨੀ ਕਹਾਣੀ ਲੇਖਕ ਮੰਚ ਅਮ੍ਰਿਤਸਰ ਸਾਹਿਬ ਵੱਲੋਂ ਕਰਵਾਏ ਜਾਂਦੇ ਮਿੰਨੀ ਕਹਾਣੀ ਮੁਕਾਬਲੇ ਵਿੱਚ ਆਪ ਦੀਆਂ ਦੋ ਮਿੰਨੀ ਕਹਾਣੀਆਂ ਦੋ ਵਾਰ ਇਨਾਮ ਪ੍ਰਾਪਤ ਕਰ ਚੁੱਕੀਆਂ ਹਨ। ਸਾਹਿਤ ਸਭਾ ਬਰੀਵਾਲਾ, ਸਾਹਿਤ ਸਭਾ ਮੁਕਤਸਰ, ਪੇਂਡੂ ਸਾਹਿਤ ਸਭ ਦੀਆਂ ਕਲਾ, ਮੌਗਾ ਪੰਜਾਬੀ ਸਾਹਿਤ ਸਿਰਜਨ ਮੰਚ ਪੰਜਾਬ, ਪੰਜਾਬੀ ਲਿਖਾਰੀ ਸਭਾ, ਲੁਧਿਆਣਾ, ਸਾਹਿਤ ਸਭਾ ਬਠਿੰਡਾ ਵੱਲੋਂ ਸਨਮਾਨਿਤ ਕੀਤਾ ਚੁੱਕਾ ਹੈ ।
ਪੰਜਾਬੀ ਸਾਹਿਤ ਸਿਰਜਨਾ ਮੰਚ ਪੰਜਾਬ ਵੱਲੋਂ ਪਰਗਟ ਸਿੰਘ ਜੰਬਰ ਨੂੰ ਉਹਨਾਂ ਨੂੰ 50ਵੇਂ ਜਨਮ ਦਿਨ ਤੇ 14 ਸਤੰਬਰ 2020 ਨੂੰ “ਸਰਬੋਤਮ ਮਿੰਨੀ ਕਹਾਣੀਕਾਰ” ਦਾ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਮਿੰਨੀ ਕਹਾਣੀ ਦੇ ਲੇਖਕ ਲਈ ਸਨਮਾਨ ਦੀ ਗੱਲ ਹੈ ।