ਅੱਲੜ੍ਹਾਂ ਲਈ ਮਨ 'ਚ ਉੱਠੇ ਚਾਅ ਏ ਜ਼ਿੰਦਗੀ,
ਮਰੀਜ਼ ਲਈ ਤਾਂ ਵਗਦੇ ਪਏ ਸਾਹ ਏ ਜ਼ਿੰਦਗੀ ।
ਪ੍ਰੇਮੀ ਲਈ ਮਸ਼ੂਕ ਏ ਜ਼ਿੰਦਗੀ ,
ਪਰ ਪਿਆਰ 'ਚ ਹਾਰੇ ਲਈ ਤਿੱਖੀ -
ਗਹਿਰੀ ਹੂਕ ਏ ਜ਼ਿੰਦਗੀ ।
ਧਰਮੀ ਲਈ ਰੱਬ ਏ ਜ਼ਿੰਦਗੀ ,
ਆਲਸੀ ਲਈ ਕੇਵਲ ਇੱਕ ਜੱਭ ਏ ਜ਼ਿੰਦਗੀ ।
ਬੱਚੇ ਲਈ ਮਾਂ -ਬਾਪ ਏ ਜ਼ਿੰਦਗੀ ,
ਖੁਦਗਰਜ਼ ਲਈ ਆਪਣਾ -ਆਪ ਏ ਜ਼ਿੰਦਗੀ ।
ਦੁਖੀਏ ਲਈ ਰੋਣਾ ਏ ਜ਼ਿੰਦਗੀ ,
ਉਨੀਂਦਰੇ ਲਈ ਬਸ ਸੌਣਾ ਏ ਜ਼ਿੰਦਗੀ ।
ਯਤੀਮ ਲਈ ਤਾਂ ਤਬਾਹ ਏ ਜ਼ਿੰਦਗੀ ,
ਮੂਰਖ ਲਈ ਇਕ ਫੋਕੀ ਵਾਹ -ਵਾਹ ਏ ਜ਼ਿੰਦਗੀ ।
ਬਹੁਤਿਆਂ ਲਈ ਨਾ ਕੋਈ ਦੁੱਖ ਏ ਜ਼ਿੰਦਗੀ ,
ਨਾ ਕੋਈ ਚਾਅ ਏ ਜ਼ਿੰਦਗੀ ।
ਵਿੱਚ ਚੁਰਾਸਤੇ ਖਲੋਤਿਆਂ ਲਈ,
ਸ਼ਾਇਦ! ਕੋਈ ਇੱਕ ਰਾਹ ਏ ਜ਼ਿੰਦਗੀ