ਬੇਟੀ ਬਚਾਓ ਬੇਟੀ ਪੜਾਉ
(ਕਵਿਤਾ)
ਕੁੱਖ ਦੇ ਵਿੱਚ ਕਿਉ ਲੋਕੀ ਧੀਆਂ ਮਾਰਦੇ
ਸੋਚ ਸਮਝ ਕੇ ਕਿਉ ਨਹੀ ਗੱਲ ਵਿਚਾਰ ਦੇ
ਫਰਕ ਨਹੀ ਕੋਈ ਧੀ ਤੇ ਪੁੱਤ ਵਿੱਚ,
ਸਭ ਨੂੰ ਗੱਲ ਸਮਝਾਉਣੀ ਏ
ਬੇਟੀ ਬਚਾਉ ਬੇਟੀ ਪੜਾਉ ਘਰ ਘਰ ਗੱਲ ਪਹੁੰਚਾਉਣੀ ਏ
ਧਰਤੀ ਤੋ ਚੱਕ ਧੀਆਂ ਪੈਰ ਅੰਬਰਾਂ ਤੇ ਨੇ ਧਰਦੀਆਂ
ਅੱਜ ਕਿਹੜਾ ਕੰਮ ਹੈ ਜੋ ਲੜਕੀਆਂ ਨਹੀ ਕਰਦੀਆਂ
ਸਾਰੇ ਕਰਲੋ ਏਕਾ, ਨਹੀ
ਕੁੱਖ ਵਿੱਚ ਧੀ ਮਰਵਾਉਣੀ ਏ
ਬੇਟੀ ਬਚਾਉ ਬੇਟੀ ਪੜਾਉ ਘਰ ਘਰ ਗੱਲ ਪਹੁੰਚਾਉਣੀ ਏ
ਧੀ ਜੰਮੇ ਤਾ ਉਸ ਨੂੰ ਆਪਾ ਬਹੁਤ ਬਹੁਤ ਪੜਾ ਦੇਈਏ
ਲਾਡ ਪਿਆਰ ਦੇਹ ਪੁੱਤਰਾਂ ਵਾਂਗੂ ਉਸ ਨੂੰ ਮਜਬੂਤਾ ਬਣਾ ਦੇਈਏ
ਹੱਕ ਬਰਾਬਰ ਦੇ ਕੇ ਧੀ ਪੁੱਤਰਾਂ ਵਾਂਗ ਬਣਾਉਣੀ ਏ
ਬੇਟੀ ਬਚਾਉੇ ਬੇਟੀ ਪੜਾਉ ਘਰ ਘਰ ਗੱਲ ਪਹੁਚਾਉਣੀ ਏ
ਪਹਿਲਾਂ ਧੀ ,ਨੁੰਹ,ਮਾਂ ਤੇ, ਫਿਰ ਔਰਤ ਸੱਸ ਬਣਦੀ ਏ
ਗੁਰੂ ਭਗਤ ਤੇ ਪੁੱਤ ਸੂਰਮੇ ਔਰਤ ਹੀ ਤਾ ਜਣਦੀ ਏ
ਕਮਲ ਨੇ ਲਿਖ ਲਿਖ ਕਵਿਤਾਵਾਂ ਧੀਆਂ ਦੀ ਸ਼ਾਨ ਵਧਾਉਣੀ ਏ
ਬੇਟੀ ਬਚਾਉ ਬੇਟੀ ਪੜਾਉ ਘਰ ਘਰ ਗੱਲ ਪਹੁਚਾਉਣੀ ਏ