ਰਾਤ ਦਾ ਸਫਰ (ਕਵਿਤਾ)

ਗੁਰਪ੍ਰੀਤ ਕੌਰ ਗੈਦੂ    

Email: rightangleindia@gmail.com
Address:
Greece
ਗੁਰਪ੍ਰੀਤ ਕੌਰ ਗੈਦੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਰਾਤ ਦਾ ਸਫਰ 

ਜ਼ਮੀਨ ਉਤਲਾ ਨਾ ਜਾਪੇ ਮੈਨੂੰ  

ਕੀ ਦੱਸਾਂ ਕੀ ਦੱਸਾਂ ਤੈਨੂੰ ।

ਤਾਰਿਆਂ ਵਾਲੀ ਚੁੰਨੀ 

ਓੜੀ ਖੜ੍ਹੀ

ਇਹ ਕਾਇਨਾਤ 

ਇੰਜ ਜਾਪੇ ਮੈਨੂੰ ।

ਹਰ ਬੂਝੇ- ਬੂਝੇ,

ਟਾਹਣੀ - ਟਾਹਣੀ ਉੱਤੇ 

ਐਨੇ ਜੁਗਨੂੰ ਕਿੱਥੋਂ ਆਏ ?

ਮੈਨੂ ਸਮਝ ਨਾ ਆਏ  ਰਾਤੋ-ਰਾਤ !

 

ਐਨੇ ਜਾਣੇ ਬਸ 'ਚ ਬੈਠੇ 

ਫਿਰ ਵੀ ਲੱਗਣ

ਜਕੜੇ ਇਕਲਾਪੇ ।

 

ਐਨਾ ਸ਼ਾਂਤਮਈ 

ਸਰੂਰੀ ਮਾਹੌਲ ਹੈ  

ਹਰ ਕੋਈ ਲਗਦਾ

ਖੋਇਆ ਹੈ ਵਿੱਚ ਆਪੇ ।

 

ਓਸੇ ਘੜੀ ਮੈਨੂੰ ਵੀ

ਇੰਡੀਆ ਚੇਤੇ ਆਇਆ

ਕਿੱਥੇ ਐ ਉਹ ਬਸ ਦੀ

ਕਾਵਾਂ ਰੌਲੀ ਤੇ ਜ਼ਿੰਦੜੀ ਦੇ ਸੌ ਸਿਆਪੇ