ਜਨਮ ਦਿੱਤਾ ਜੋ ਮੈਨੂੰ ਮੇਰੇ ਦਾਤਾ,
ਮੈਂ ਤੇਰਾ ਲੱਖ ਲੱਖ ਸ਼ੁਕਰ ਮਨਾਵਾਂ,
ਪਤਾ ਨਹੀਉ ਕਿੰਨੀਆਂ ਜੂਨਾ ਟੱਪਕੇ,
ਅੱਜ ਮਾਨਸ ਜਨਮ ਹੰਡਾਵਾਂ,
ਕਮੀ ਰੱਖੀ ਨਾ ਕਿਸੇ ਵੀ ਗੱਲ ਦੀ,
ਹੱਕ ਹਲਾਲ ਦੀ ਖਾਵਾਂ,
ਬਹੁਤੀ ਨਹੀਉ ਟੌਰ ਮੈਂ ਮੰਗਦਾ,
ਬੱਸ, ਸਾਦਾ ਖਾਵਾਂ ਤੇ ਸਾਦਾ ਪਾਵਾਂ,
ਪੜ੍ਹਿਆ ਲਿਖਿਆ ਚੰਗੇ ਕਿੱਤੇ ਲੱਗਿਆ,
ਆਪਣੇ ਕਿੱਤੇ ਨਾਲ ਵਫਾ ਕਮਾਵਾਂ,
ਨਸ਼ਿਆਂ ਤੋਂ ਮੈਨੂੰ ਦੂਰ ਹੈ ਰੱਖਿਆ,
ਤੇ ਨਾ ਹੀ ਕਿਸੇ ਨੂੰ ਨਸ਼ੇ ਤੇ ਲਾਵਾਂ,
ਦੁੱਖੀ ਨੂੰ ਦੇਖ ਦੁੱਖੀ ਹੋਵਾਂ,
ਹਰ ਇੱਕ ਦੇ ਵਿਹੜੇ ਖੁਸ਼ੀਆਂ ਚਾਹਵਾਂ,
ਕਲਮ ਤੇਰੀ ਤੇ ਆਮਦ ਵੀ ਤੇਰੀ,
ਤੇਰੀ ਕਿਰਪਾ ਨੂੰ ਸਿਰ ਝੁਕਾਵਾਂ,
ਚੰਗੇ ਕਰਮ ਕਰਵਾਈ ਮੇਰੇ ਮਾਲਕ,
ਸਾਰੀ ਜ਼ਿੰਦਗੀ ਤੇਰੇ ਹੀ ਗੁਣ ਗਾਵਾਂ,
ਤੰਦਰੁਸਤੀ ਬਖਸ਼ੀ ਆਖਰੀ ਸਾਹ ਤੱਕ,
ਤੁਰਦਾ ਫਿਰਦਾ ਦੁਨੀਆਂ ਤੋਂ ਜਾਵਾਂ!