ਸ਼ਬਦਾਂ ਦਾ ਵਰਦਾਨ (ਕਵਿਤਾ)

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੇ ਮਾਂ ਮੈਨੂੰ ਦੇ ਸ਼ਬਦਾਂ ਦਾ ਵਰਦਾਨ 
ਸੂਰਜ ਵਾਂਗੂ ਫੈਲੇ ਚਾਰੇ ਪਾਸੇ ਗਿਆਨ 

ਧਰਤੀ ਤੇ ਅੰਬਰ ਦਾ ਇਹ ਨਜ਼ਾਰਾ 
ਸ਼ਬਦਾਂ ਦਾ ਹੈ ਸਾਰਾ ਪਸਾਰਾ 
ਇਹਨਾਂ ਚ ਇਕ ਮਿੱਕ ਹੋ ਕਰਾਂ ਧਿਆਨ ।
ਹੇ ਮਾਂ ਮੈਨੂੰ ਦੇ  ,,,,,,,,।।

ਚਮਕਦੀ ਹੈ ਰੋਸ਼ਨੀ ਚੁਫੇਰੇ 
ਭੱਜਦੇ ਨੇ ਦੂਰ ਕੂੜ ਦੇ ਹਨੇਰੇ 
ਝੋਲੀ ਚ ਪਾ ਦੇ ਹੁਣ ਚਾਨਣ ਦਾ ਦਾਨ।
ਹੇ ਮਾਂ ਮੈਨੂੰ,,,,,,,।।

ਸੱਚ ਦੀ ਰੋਸ਼ਨੀ ਚੋਂ ਨਿਕਲੇ ਵਿਚਾਰ 
ਝੂਠ ਨਾਲ ਨਾ ਤੁਰਾਂ ਚਾਹੇ ਮਿਲੇ ਹਾਰ
ਸਚਾਈ ਤੇ ਟਿਕਿਆ ਰਹੇ ਮੇਰਾ ਜਹਾਨ।
ਹੇ ਮਾਂ ਮੈਨੂੰ,,,,,,।।

ਦੌਲਤ ਨਾ ਸ਼ੋਹਰਤ ਨਾ ਦੁਨੀਆਂ ਸਾਰੀ
ਮੈਂ ਤਾਂ ਹਾਂ ਬਸ ਸ਼ਬਦਾਂ ਦਾ ਪੁਜਾਰੀ 
ਵਧੇ ਵਿਵੇਕ ਮਾਂ ਪੰਜਾਬੀ ਦਾ ਸਨਮਾਨ। 
ਹੇ ਮਾਂ ਮੈਨੂੰ,,,,,,,।।