ਨਾ ਮਹਿਰਮ ਸਕੇਂ ਪਛਾਣ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਹੇਂ ਸ਼ਰ੍ਹਾ ਮਜ਼ਹਬ ਕੂਕਦੀ, ਨਾ ਮਹਿਰਮ ਸਕੇਂ ਪਛਾਣ | 
ਅੰਤ ਖਾਲ੍ਹੀ ਹੱਥੇ ਰਹਿਵਣਾ, ਅਜ਼ਰਾਇਲ ਖਲੋਸੀ ਆਣ | 
ਸਭ ਛੁੱਟਣੇ ਮੰਡਪ ਮਾੜੀਆਂ, ਸਭ ਰਹਿਸੀ ਹਿੱਥੇ ਤਾਣ | 
ਨਾ ਜਾਸੀ ਸੁਤ ਦਾਰਾ ਕੋਊ, ਨਾ ਕੋ ਸੰਗੀ ਮਿੱਤਰ ਮਾਣ | 
ਲੈ ਜਾਸੀ ਜਿੰਦ ਨੀਂ ਧੂਹ ਕੇ, ਤਨ ਗਿਰਸੀ ਬਿਨ ਪ੍ਰਾਣ | 
ਤੇਰਾ ਜੋਰ ਨਾ ਕੋਈ ਚਲਸੀ, ਜਦ ਵੇਲਾ ਆਇਆ ਜਾਣ |