ਹੱਕ ਸੱਚ ਨੂੰ ਦਬਾਓ ਨਾ ਤਿਖੀਆਂ ਕਟਾਰਾਂ ਦੇ ਨਾਲ ।
ਕਿੰਨਾਂ ਚਿਰ ਨਿੱਭੂ ਦੋਸਤੀ ਫੂਸ ਦੀ ਅੰਗਾਰਾਂ ਦੇ ਨਾਲ ।
ਸੱਚ ਨੇ ਤਾਂ ਸੱਚ ਹੀ ਰਹਿਣਾ ਝੂਠ ਨੇ ਸਦਾ ਝੂਠ ਹੀ ,
ਸੱਚੇ ਨੂੰ ਤੁਸੀਂ ਕੋਹੋ ਨਾਂ ਯਾਰੋ ਖੂੰਡੀਆਂ ਆਰਾਂ ਦੇ ਨਾਲ ।
ਲਿੱਖਦੇ ਮੁਖ ਪੰਨੇ ਤੇ ਜਿਹੜੇ ਕਾਮਿਆਂ ਦੇ ਖਿਲਾਫ ,
ਕਿਵੇ ਸੋਚ ਮਿਲੂ ਸਾਡੀ ਉਨਾਂ ਅਖ਼ਬਾਰਾਂ ਦੇ ਨਾਲ।
ਚੁੰਮਦੇ ਨੇ ਫਾਸੀ ਸੂਰਮੇ ਸ਼ੀਨੇ ਚ ਖਾਂਦੇ ਗੋਲੀਆਂ ,
ਹੱਕ ਲੈਣ ਲਈ ਲੜਦੇ ਜ਼ਾਬਰ ਸਰਕਾਰਾਂ ਦੇ ਨਾਲ ।
ਜੋਬਨ ਲੈਦੇ ਹਨ ਮੁੱਲ ਜੋ ਖ਼ਾਤਰ ਇਕ ਰੋਟੀ ਦੀ ,
ਨਿਭਣੀ ਨਾਂ ਸਾਡੀ ਸਿੱਧੂਆ ਉਨ੍ਹਾ ਸਾਹੂਕਾਰਾਂ ਦੇ ਨਾਲ।