ਅਣਗੌਲਿਆ ਗੀਤਕਾਰ“ਮਨੋਹਰ ਸਿੰਘ ਸਿੱਧੂ“
(ਲੇਖ )
ਹਰ ਇੱਕ ਇਨਸਾਨ ਜੋ ਵੀ ਇਸ ਦੁਨੀਆਂ ਤੇ ਆਇਆ ਹੈ ਉਸ ਵਿੱਚ ਕੋਈ ਨਾ ਕੋਈ ਗੁਣ(ਕਲਾ) ਜ਼ਰੂਰ ਹੁੰਦੀ ਹੈ ਤੇ ਇਹ ਓਸ ਅਕਾਲਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੀ ਹੁੰਦੀ ਹੈ। ਬੇਸ਼ੱਕ ਓਹਦੀ ਰਹਿਮਤ ਕੁੱਲ ਕਾਇਨਾਤ ਤੇ ਹਮੇਸ਼ਾ ਬਣੀ ਰਹਿੰਦੀ ਹੈ, ਪਰ ਉਸ ਨੂੰ ਪਰਖਣਾ ਜਾਂ ਉਸ ਨੂੰ ਆਪਣੇ ਜ਼ਿਹਨ ਦੇ ਵਿਚੋਂ ਬਾਹਰ ਕੱਢਣ ਦੀ ਕਲਾ ਹਾਰੀ ਸਾਰੀ ਦਾ ਕਾਰਜ ਨਹੀਂ ਹੁੰਦਾ। ਜਿਹੜਾ ਓਸ ਵਾਹਿਗੁਰੂ ਜੀ ਦੀ ਰਹਿਮਤ ਨਾਲ ਇਸ ਕਲਾ ਨੂੰ ਬਾਹਰ ਕੱਢਦਾ ਹੈ ਓਹੀ ਇਨਸਾਨ ਗੁਣਾਂ ਦਾ ਖਜ਼ਾਨਾ ਹੋ ਨਿਬੜਦਾ ਹੈ ਪਰ ਹੁੰਦਾ ਕੋਈ ਵਿਰਲਾ ਹੀ ਹੈ।
ਥੋੜ•ਾ ਸਮਾਂ ਹੋਇਆ ਮੈਂ ਯੂ ਟਿਊਬ ਤੇ ਇੱਕ ਗੀਤ ਸੁਣਿਆ (ਪੂਹਲੀ ਤਖ਼ਤ ਹਜ਼ਾਰਾ) ਜਿਸਨੂੰ ਮਨੋਹਰ ਸਿੰਘ ਸਿੱਧੂ ਪੂਹਲੀ ਜੀ ਨੇ ਲਿਖਿਆ, ਵਰਿੰਦਰ ਪੂਹਲੀ ਨੇ ਗਾਇਆ, ਓਹਨਾਂ ਦੇ ਬੇਟੇ ਜਸਵਿੰਦਰ ਪੂਹਲੀ ਤੇ ਸੇਕੀ ਜੀ ਦੀ ਪੇਸ਼ਕਸ਼ ਹੇਠ ਪਿੰਡ ਵਿੱਚ ਹੀ ਅਖਾੜਾ ਲਗਵਾ ਕੇ ਰਲੀਜ਼ ਕੀਤਾ ਗਿਆ,ਇਸ ਦਾ ਪੋਸਟਰ ਬਹੁਤ ਹੀ ਕਲ਼ਮ ਦੇ ਧਨੀ ਗੀਤਕਾਰ ਮੱਖਣ ਬਰਾੜ ਮੱਲਕੇ ਵਾਲਿਆਂ ਨੇ ਰਲੀਜ਼ ਕੀਤਾ ਸੀ।ਇਸ ਗੀਤ ਨੇ ਦੇਸ਼ ਪ੍ਰਦੇਸ ਵਿਚ ਬਹੁਤ ਧੁੰਮਾਂ ਪਾਈਆਂ ਤੇ ਅੱਜ ਵੀ ਸੁਣਿਆ ਜਾਂਦਾ ਹੈ।ਇਸ ਗੀਤ ਦੇ ਵਿੱਚ ਬਾਈ ਮਨੋਹਰ ਸਿੰਘ ਸਿੱਧੂ ਜੀ ਨੇ ਤਕਰੀਬਨ ਨੱਬੇ ਸੌ ਬਾਹੀਏ ਦੇ ਪਿੰਡਾਂ/ਕਸਬਿਆਂ ਅਤੇ ਸ਼ਹਿਰਾਂ ਦੇ ਨਾਮ ਬਹੁਤ ਹੀ ਨਿਵੇਕਲੀ ਅਦਾ ਨਾਲ ਫਿਟ ਕੀਤੇ ਤੇ ਵਰਿੰਦਰ ਪੂਹਲੀ ਨੇ ਬਾਈ ਮਨੋਹਰ ਸਿੰਘ ਸਿੱਧੂ ਜੀ ਦੇ ਲਿਖੇ ਅੱਖਰਾਂ ਵਿੱਚ ਜਾਨ ਪਾਈ।ਇਸ ਗੀਤ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਮੈਂ ਇਸ ਕਲ਼ਮ ਨੂੰ ਮਿਲਣ ਦਾ ਮਨ ਬਣਾਇਆ। ਓਹਨਾਂ ਦਿਨਾਂ ਵਿੱਚ ਜਸਵਿੰਦਰ ਪੂਹਲੀ (ਬਾਈ ਮਨੋਹਰ ਸਿੰਘ ਸਿੱਧੂ ਜੀ ਦਾ ਬੇਟਾ) ਕਿਸੇ ਐਕਸੀਡੈਂਟ ਕਾਰਨ ਮੰਜੇ ਤੇ ਪਿਆ ਸੀ।ਸੋ ਮੈਂ ਉਚੇਚੇ ਤੌਰ ਤੇ ਮਿਲਣ ਲਈ ਪਿੰਡ ਪੂਹਲੀ ਪਹੁੰਚਿਆ ਜਸਵਿੰਦਰ ਨੂੰ ਜ਼ਰੂਰ ਮਿਲਿਆ ਪਰ ਇਸ ਕਲ਼ਮ ਦੇ ਧਨੀ ਗੀਤਕਾਰ ਬਾਈ ਮਨੋਹਰ ਸਿੰਘ ਸਿੱਧੂ ਨਾਲ ਮੁਲਾਕਾਤ ਦੀ ਹਸਰਤ ਪੂਰੀ ਨਾ ਹੋਈ। ਫਿਰ ਦੂਜੀ ਵਾਰ ਤੀਹ ਸਤੰਬਰ ਦੋ ਹਜ਼ਾਰ ਵੀਹ ਨੂੰ ਬਾਈ ਜੀ ਨਾਲ ਮੇਲ ਹੋਇਆ ਤੇ ਰਾਤ ਵੀ ਓਹਨਾਂ ਦੇ ਕੋਲ ਹੀ ਰਿਹਾ।
ਬਹੁਤ ਸਾਰੀਆਂ ਲੇਖਣੀ ਪ੍ਰਤੀ ਗੀਤਕਾਰੀ ਪ੍ਰਤੀ ਪਰਿਵਾਰਕ ਗੱਲਾਂ ਬਾਤਾਂ ਹੋਈਆਂ।ਜਦ ਮੈਂ ਓਹਨਾਂ ਨੂੰ “ਬਾਹੀਏ“ਦਾ ਮਤਲਬ ਪੁੱਛਿਆ ਤਾਂ ਓਹਨਾਂ ਦੱਸਿਆ ਕਿ ਸਿੱਧੂ ਗੋਤ ਦੇ ਸਾਡੇ ਬਾਈ ਪਿੰਡਾਂ ਨੂੰ ਬਾਹੀਆ ਕਿਹਾ ਜਾਂਦਾ ਹੈ। ਓਨਾਂ ਗੱਲ ਕਰਦਿਆਂ ਦੱਸਿਆ ਕਿ ਮੋਹਨ ਸਿੰਘ ਸਿੱਧੂ ਦੇ ਛੇ ਬੇਟੇ ਸਨ, ਇਨ•ਾਂ ਚੋਂ ਇੱਕ ਦੀ ਕਵਾਰੇ ਦੀ ਹੀ ਮੌਤ ਹੋ ਗਈ ਸੀ। ਬਾਕੀ ਪੰਜੇ ਭਰਾਵਾਂ ਵਿਚੋਂ ਕਾਲੇ ਨੇ ਇਹ ਪਿੰਡ ਬੰਨ•ੇ ਸੁਣਿਆਂ ਜਾਂਦਾ ਹੈ। ਬਾਕੀ ਨਾਮ ਬਾਈ ਜੀ ਨੇ ਇਉਂ ਦੱਸੇ ਕਾਲਾ,ਕਰਮ ਚੰਦ,ਕੁਲ ਚੰਦ,ਰੂਪ ਚੰਦ,ਸੇਮਾ,।ਕੁੱਲ ਚੰਦ ਦੀ ਔਲਾਦ ਦੇ ਵਿਚੋਂ ਹੈ ਬਾਈ ਮਨੋਹਰ ਸਿੰਘ ਸਿੱਧੂ ਹੈ।ਅੱਗੇ ਗੱਲ ਕਰਦਿਆਂ ਬਾਈ ਜੀ ਨੇ ਦੱਸਿਆ ਕਿ ਮਹਿਰਾਜ,ਪੰਜੇ ਕਲਿਆਣਾਂ,ਮਾੜੀ,ਭੈਣੀ, ਬੱਜੋਆਣਾ,ਬੁਰਜ ਡੱਲੇ ਕਾ, ਨਾਥਪੁਰਾ ਗਿੱਦੜ,ਗੰਗਾ ਨਥਾਣਾ,ਪੂਹਲਾ,ਪੂਹਲੀ,ਲਹਿਰਾ ਮੁਹੱਬਤ,ਬੇਗਾ,ਸੰਧਾ,ਲਹਿਰਾ ਧੂੜਕੋਟ,ਖਾਨਾ, ਤੇ ਬਾਠ ਇਹ ਸਾਡੇ ਸਿੱਧੂਆਂ ਦੇ ਬਾਈ ਪਿੰਡਾਂ ਨੂੰ ਹੀ ਬਾਹੀਆ ਕਿਹਾ ਜਾਂਦਾ ਹੈ,ਤੇ ਮਹਿਰਾਜ ਪਿੰਡ ਦੇ ਰਹਿਣ ਵਾਲੇ ਹਨ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਓਹ ਸਾਡੇ ਸਕਿਆਂ ਵਿਚੋਂ ਹੀ ਹਨ।ਇਸ ਕਰਕੇ ਹੀ ਸਿੱਧੂਆਂ ਦੇ ਬਾਈ ਪਿੰਡਾਂ ਨੂੰ ਹੀ ਬਾਹੀਆ ਕਿਹਾ ਜਾਂਦਾ ਹੈ।ਇਹ ਮੇਰੇ ਲਈ ਬਹੁਤ ਵੱਡੀ ਜਾਣਕਾਰੀ ਸੀ।
ਜਦੋਂ ਬਾਈ ਮਨੋਹਰ ਸਿੰਘ ਸਿੱਧੂ ਜੀ ਨੂੰ ਓਹਨਾਂ ਦੀ ਪੜ•ਾਈ ਦੀ ਬਾਬਤ ਤੇ ਗੀਤਕਾਰੀ ਪ੍ਰਤੀ ਪੁੱਛਿਆ ਤਾਂ ਮੈਂ ਸੁਣਕੇ ਹੈਰਾਨ ਰਹਿ ਗਿਆ ਕਿ ਬਾਈ ਜੀ ਬਿਲਕੁਲ ਅਨਪੜ• ਹਨ ਤੇ ਗੁਰਦੁਆਰਾ ਸਾਹਿਬ ਤੋਂ ਹੀ ਓਨਾਂ ਨੇ ਗੁਰਮੁਖੀ ਪੰਜਾਬੀ ਸਿੱਖੀ ਹੈ ਇਸ ਦਾ ਓਹਨਾਂ ਕੋਲ ਬਹੁਤ ਵੱਡਾ ਗਿਆਨ ਹੈ।ਹਰ ਰੋਜ਼ ਪਾਠ ਕਰਨਾ, ਸਵੇਰ ਦੀ ਸੈਰ ਕਰਨੀ, ਤੇ ਗੀਤਕਾਰੀ ਕਰਨੀ ਓਹਨਾਂ ਦੇ ਸ਼ੌਕ ਹਨ।ਹਰ ਇੱਕ ਵਿਸ਼ੇ ਤੇ ਓਹਨਾਂ ਦੀ ਗੀਤਕਾਰੀ ਦੀ ਪਕੜ ਹੈ।ਦਸ ਮਿੰਟ ਪਹਿਲਾਂ ਕੋਈ ਵੀ ਵਿਸ਼ਾ ਦੇ ਦਿਓ ਤੇ ਦਸ ਮਿੰਟ ਬਾਅਦ ਉਸ ਵਿਸ਼ੇ ਤੇ ਗੀਤ ਤੁਹਾਨੂੰ ਤਿਆਰ ਮਿਲੇਗਾ,ਤੇ ਉਸ ਵਿੱਚ ਕੋਈ ਵੀ ਸੁਧਾਰ ਦੀ ਲੋੜ ਵੀ ਨਹੀਂ ਪਵੇਗੀ।ਇਸ ਦਾ ਇਕ ਨਮੂਨਾ ਮੈਂ ਪਾਠਕਾਂ ਨਾਲ ਸਾਂਝਾ ਵੀ ਕਰਾਂਗਾ। ਮੈਂ ਓਹਨਾਂ ਨੂੰ ਕਿਹਾ ਕਿ ਕੋਈ ਵਿਰਸੇ ਦੀ ਰਚਨਾ ਹੁਣੇ ਲਿਖਕੇ ਦਿਓ ਜੋ ਪੰਦਰਾਂ ਮਿੰਟਾਂ ਬਾਅਦ ਮੈਨੂੰ ਓਹਨਾਂ ਦੇ ਦਿੱਤੀ ਉਸਦੇ ਬੋਲ ਸਨ(ਚੌਂਕਾ ਚੁੱਲਾ ਕਿਥੇ ਤੁਰ ਗਿਆ ਦੇਸ਼ ਪੰਜਾਬ ਦਾ।ਨਾ ਹੁਣ ਦਿਸਦੀ ਕਿਧਰੇ ਚਾਟੀ ਵਿਚ ਮਧਾਣੀ) ਮੈਂ ਪੜਿ•ਆ ਤੇ ਹੈਰਾਨ ਹੋ ਗਿਆ ਕਿ ਇੱਕ ਅੱਖਰ ਦਾ ਵਾ ਕੋਈ ਵਾਧਾ ਘਾਟਾ ਨੀ ਕਰਨਾ ਪਿਆ। ਗੀਤਕਾਰੀ ਤੇ ਐਨੀ ਪਕੜ?
ਇਸੇ ਤਰ•ਾਂ ਕੁੱਝ ਕੁ ਹੋਰਾਂ ਗੀਤਾਂ ਦੇ ਮੁਖੜੇ ਵੀ ਮੈ ਆਪ ਦੋਸਤਾਂ ਨਾਲ ਜ਼ਰੂਰ ਸਾਂਝੇ ਕਰਾਗਾ।ਬਾਈ ਮਨੋਹਰ ਸਿੰਘ ਸਿੱਧੂ ਦੇ ਕੋਈ ਢਾਈ ਕੁ ਸੌ ਗੀਤ ਕਾਪੀ ਦੀ ਸ਼ਾਨ ਬਣੇ ਹੋਏ ਹਨ ਓਹਨਾਂ ਚੋਂ ਕੁੱਝ ਕੁ ਹਨ-(ਨਹਾਉਂਦਾ ਫਿਰੇਂ ਜਾਕੇ ਤੀਰਥੀਂ ਸਵੇਰੇ, ਮਾਪਿਆਂ ਨੂੰ ਘਰੇ ਛੱਡਕੇ। ਨਹੀਂ ਇਨਾਂ ਤੋਂ ਚੰਗੇ ਪਖੰਡੀਆਂ ਦੇ ਡੇਰੇ।।
ਹਰ ਇੱਕ ਚੀਜ਼ ਵਿਕਾਊ ਸੱਜਣਾ ਇਸ ਦੁਨੀਆਂ ਦੀ ਮੰਡੀ ਦੀ।ਰਿਸ਼ਵਤ ਦੇ ਨਾਲ ਅਸਲੀ ਬਣਜੇ,
ਨਕਲੀ ਚੀਜ ਪਖੰਡੀ ਦੀ।।
ਨਾ ਜਾਇਓ ਪ੍ਰਦੇਸ਼ ਦੇ ਪੁੱਤਰੋ। ਛੱਡਕੇ ਆਪਣਾ ਦੇਸ਼ ਵੇ ਪੁੱਤਰੋ।।
ਓਹ ਕੁਰਸੀ ਦੇ ਭੁੱਖਿਓ ਮੇਰੀ ਸੁਣੋਂ ਕਹਾਣੀ ਨੂੰ।ਮਾਲਕ ਪੰਜ ਦਰਿਆਵਾਂ ਦਾ ਤਰਸਾਂ ਘੁੱਟ ਪਾਣੀ ਨੂੰ।।
ਰੁੱਖਾਂ ਅਤੇ ਮਨੁੱਖਾਂ ਦੀ ਹੈ ਸਾਂਝ ਪੁਰਾਣੀ।
ਜੇ ਨਾ ਰੁੱਖ ਬਚਾਏ ਬਚਣਾ ਨਹੀਂ ਪ੍ਰਾਣੀ।।
ਸਾਰੀ ਦੁਨੀਆਂ ਘੁੰਮ ਲੈ ਭਾਵੇਂ ਮੇਰਾ ਪਿੰਡ ਨਿਆਰਾ।
ਆਕੇ ਵੇਖ ਕਦੇ ਪਿੰਡ ਪੂਹਲੀ ਤਖ਼ਤ ਹਜ਼ਾਰਾ।।(ਰਿਕਾਰਡ ਗੀਤ) ਹੈਰਾਨੀ ਦੀ ਓਦੋਂ ਹੱਦ ਨਾ ਰਹੀ ਜਦੋਂ ਮੈਂ ਰਜਿਸਟਰ ਵੇਖਿਆ ਹਰ ਇੱਕ ਗੀਤ ਦੇ ਨਾਲ ਗੀਤ ਨੂੰ ਲਿਖਣ ਦੀ ਤਾਰੀਖ ਵੀ ਲਿਖੀ ਹੋਈ ਹੈ। ਦੋਸਤੋ ਅਸੀਂ ਰਾਤ ਦੇ ਬਾਰਾਂ ਕੁ ਵਜੇ ਤੱਕ ਜਾਗਦੇ ਰਹੇ ਤੇ ਮੇਰਾ ਖਿਆਲ ਹੈ ਕਿ ਇਸ ਸਮੇਂ ਦੌਰਾਨ ਉਨ•ਾਂ ਨੇ ਮੇਰੇ ਨਾਲ ਕੋਈ ਵੀਹ/ਪੱਚੀ ਗੀਤ ਸਾਂਝੇ ਕੀਤੇ ਭਾਵ ਸਣਾਏ ਤੇ ਸਾਰੇ ਹੀ ਮੂੰਹ ਜ਼ੁਬਾਨੀ ਭਾਵ ਬਿਨਾਂ ਕਿਸੇ ਕਾਪੀ ਰਜਿਸਟਰ ਨੂੰ ਵੇਖਿਆਂ। ਜਿਵੇਂ ਜਿਵੇਂ ਮੈਂ ਸੁਣਦਾ ਮੇਰੀ ਹੈਰਾਨੀ ਹੋਰ ਵੀ ਵਧਦੀ ਗਈ ਕਿਉਂ ਕਿ ਐਨਾ ਮੈਟਰ ਮੂੰਹ ਜ਼ੁਬਾਨੀ ਯਾਦ ਕਰਨਾ ਵੀ ਇਕ ਚਮਤਕਾਰ ਹੀ ਕਹਿ ਸਕਦੇ ਹਾਂ।ਨਾਲ ਹੀ ਓਹਨਾਂ ਨੂੰ ਗੀਤ ਲਿਖਣ ਦੀਆਂ ਤਾਰੀਖਾਂ ਵੀ ਮੂੰਹ ਜ਼ੁਬਾਨੀ ਯਾਦ ਹਨ ਬੇਸ਼ੱਕ ਰਜਿਸਟਰ ਤੇ ਵੀ ਲਿਖੀਆਂ ਹਨ।
ਇਸ ਤਰ•ਾਂ ਹੋਰ ਵੀ ਸੈਂਕੜੇ ਗੀਤ ਦਾਸ ਨੇ ਬਾਈ ਮਨੋਹਰ ਸਿੰਘ ਸਿੱਧੂ ਜੀ ਦੇ ਰਜਿਸਟਰ ਵਿੱਚ ਵੇਖੇ ਜੋ ਕਿ ਹਰ ਵਿਸ਼ੇ ਤੇ ਵਧੀਆ ਤੋਂ ਵਧੀਆ ਪ੍ਰਭਾਵਸ਼ਾਲੀ ਗੀਤ ਤੇ ਵਿਸ਼ਿਆਂ ਦੇ ਅਧਾਰਿਤ ਹਨ, ਜਿਨ•ਾਂ ਨੂੰ ਵੇਖ ਕੇ ਇੱਕ ਟੀਸ ਸੀਨੇ ਵਿੱਚ ਜ਼ਰੂਰ ਉੱਠੀ ਕਿ ਬਾਈ ਮਨੋਹਰ ਸਿੰਘ ਸਿੱਧੂ ਜੀ ਦੀ ਕਲਮ ਦਾ ਹਾਲੇ ਤੱਕ ਮੁੱਲ ਨਹੀਂ ਪਿਆ।
ਅਜੋਕੇ ਸਮੇਂ ਵਿੱਚ ਤੜਕ ਭੜਕ ਵਾਲੇ ਗਾਇਕਾਂ ਦਾ ਹੜ• ਜਿਹਾ ਆਇਆ ਹੋਇਆ ਹੈ।ਪਰ ਸੱਭਿਆਚਾਰਕ ਤੇ ਮਿਆਰੀ ਗੀਤਾਂ ਦੀ ਕੋਈ ਕਦਰ ਨਹੀਂ ਕਰਦੇ। ਜਦੋਂ ਬਾਈ ਜੀ ਨੂੰ ਗੀਤ ਰਿਕਾਰਡ ਕਰਵਾਉਣ ਦੀ ਬਾਬਤ ਪੁਛਿਆ ਤਾਂ ਓਹਨਾਂ ਦਾ ਕਹਿਣਾ ਸੀ ਕਿ ਨਾਲੇ ਤਾਂ ਦਿਮਾਗ ਲਾ ਕੇ ਗੀਤਕਾਰ ਗੀਤ ਲਿਖੇ ਤੇ ਨਾਲੇ ਕੋਲੋਂ ਪੈਸੇ ਦੇ ਕੇ ਗੀਤ ਰਿਕਾਰਡ ਕਰਵਾਏ ਇਹ ਕਿਧਰ ਦਾ ਨਿਆਂ ਹੈ?
ਪਾਠਕਾਂ/ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਹੁਣ ਉਮੀਦ ਹੈ ਕਿ ਬਾਈ ਜੀ ਦੇ ਗੀਤ ਜਲਦੀ ਜਲਦੀ ਇੱਕ ਤੋਂ ਬਾਅਦ ਇੱਕ ਸਰੋਤਿਆਂ ਕੋਲ ਪਹੁੰਚਣਗੇ ਕਿਉਂਕਿ ਬਾਈ ਮਨੋਹਰ ਸਿੰਘ ਸਿੱਧੂ ਜੀ ਦੇ ਬੇਟੇ ਜਸਵਿੰਦਰ ਪੂਹਲੀ ਜੀ ਨੇ ਇੱਕ ਗੀਤ ਬਾਈ ਜੀ ਦਾ ਲਿਖਿਆ ਹੋਇਆ ਰਿਕਾਰਡ ਕਰਵਾਇਆ ਹੈ (ਮੈਦਾਨ) ਜਸਵਿੰਦਰ ਨਾਲ ਹੋਈ ਯਾਰ ਮਾਰ ਦੀ ਹਾਮ•ੀ ਭਰਦਾ ਇਹ ਗੀਤ ਯੂ ਟਿਊਬ ਤੇ ਧੁੰਮਾਂ ਪਾ ਰਿਹਾ ਹੈ ਤੇ ਜਲਦੀ ਹੀ ਅਗਲੇ ਗੀਤ ਦੀ ਤਿਆਰੀ ਵਿਚ ਰੁੱਝਿਆ ਹੋਇਆ ਹੈ ਜਸਵਿੰਦਰ ਪੂਹਲੀ।
ਭਾਵੇਂ ਕੁੱਝ ਵੀ ਹੈ ਪਰ ਇਹੋ ਜਿਹੀਆਂ ਅਣਗੌਲੀਆਂ ਕਲਮਾਂ ਦਾ ਮੁੱਲ ਜ਼ਰੂਰ ਪੈਣਾ ਚਾਹੀਦਾ ਹੈ। ਵਰਿੰਦਰ ਪੂਹਲੀ ਜੀ ਵੀ ਇਨ•ਾਂ ਦੇ ਪਿੰਡ ਦਾ ਹੀ ਬਹੁਤ ਵਧੀਆ ਗਾਇਕ ਹੈ ਓਸੇ ਨੇ ਹੀ ਪੂਹਲੀ ਤਖ਼ਤ ਹਜ਼ਾਰਾ ਬਹੁਤ ਹੀ ਬੁਲੰਦ ਆਵਾਜ਼ ਦੇ ਵਿੱਚ ਰਿਕਾਰਡ ਕਰਵਾ ਕੇ ਪੂਹਲੀ ਪਿੰਡ ਦਾ ਨਾਮ ਚਮਕਾਇਆ ਹੈ। ਬੇਸ਼ੱਕ ਪੂਹਲੀ ਪਿੰਡ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਵੀ ਹੋ ਚੁੱਕਾ ਹੈ,ਪਰ ਜੇਕਰ ਬਾਈ ਮਨੋਹਰ ਸਿੰਘ ਸਿੱਧੂ ਜੀ ਦੇ ਗੀਤ ਲਗਾਤਾਰ ਮਾਰਕੀਟ ਵਿੱਚ ਆਉਣਗੇ ਤਾਂ ਨਿਰਸੰਦੇਹ ਇਸ ਪਿੰਡ ਦੇ ਨਾਮ ਨੂੰ ਹੋਰ ਵੀ ਚਾਰ ਚੰਨ ਲੱਗਣਗੇ। ਹੁਣ ਜਸਵਿੰਦਰ ਪੂਹਲੀ ਬਾਈ ਜੀ ਦੇ ਬੇਟੇ ਤੋਂ ਬਹੁਤ ਵੱਡੀਆਂ ਆਸਾਂ ਹਨ ਤੇ ਜਲਦੀ ਹੀ ਇਹ ਅਣਗੌਲੇ ਗੀਤਕਾਰ ਦੇ ਮਿਆਰੀ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਪਹੁੰਚਣਗੇ। ਮੈਂ ਅਜੋਕੇ ਗਾਇਕਾਂ ਨੂੰ ਵੀ ਬੇਨਤੀ ਜ਼ਰੂਰ ਕਰਾਂਗੇ ਕਿ ਚੰਗੀਆਂ ਕਲਮਾਂ ਦਾ ਮੁੱਲ ਵੀ ਪਾਉਣ ਤੇ ਇਨ•ਾਂ ਕਲਮਾਂ ਦਾ ਬਣਦਾ ਮਾਣ-ਸਨਮਾਨ ਤੇ ਮਿਹਨਤਾਨਾ ਵੀ ਦਿਆ ਕਰਨ ਤਾਂ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀਆਂ ਹੋਰ ਵੀ ਛੁਪੀਆਂ ਕਲਮਾਂ ਸਰੋਤਿਆਂ ਦੇ ਸਨਮੁੱਖ ਹੋ ਸਕਣ।ਇਹ ਕਾਰਜ ਸਾਡੇ ਚੰਗੇ ਗਾਇਕਾਂ ਦੇ ਹੱਥ ਵਿੱਚ ਹੈ।