ਮੈਂ ਅੱਜ ਦੀ ਨਾਰੀ (ਗੀਤ )

ਜਸਕਰਨ ਲੰਡੇ   

Cell: +91 94176 17337
Address: ਪਿੰਡ ਤੇ ਡਾਕ -- ਲੰਡੇ
ਮੋਗਾ India 142049
ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਅੱਜ ਦੀ ਨਾਰੀ ਹਾਂ ਨਹੀਂ ਘੱਟ ਕਿਸੇ ਵੀ ਗੱਲੋਂ।
ਦੱਸ ਕਿਹੜਾ ਮੈਦਾਨ ਰਹਿ ਗਿਆ ਮੱਲਣਾ ਮੇਰੇ ਵੱਲੋਂ।
ਹਰ ਕੰਪੀਟੀਸ਼ਨ ਚ ਮੇਰੇ ਪਏ ਐ ਗੱਡੇ ਝੰਡੇ ।
ਹਰ ਪਾਸੇ ਫਸਟ ਆਵਾਂ ਚਾਹੇ ਸੰਡੇ ਚਾਹੇ ਮੰਡੇ।

ਆਈ ਪੀ ਐੱਸ ਹੋਵੇ ਭਾਵੇਂ ਪਹਿਲੀਆਂ ਪੁਜੀਸ਼ਨਾਂ ਨੇ ਨਾਂ ਮੇਰੇ,
      ਗੁੰਡਾਗਰਦੀ ਬਿਨਾਂ ਰਹਿ ਗਿਆ ਹੁਣ ਨਾ ਕੁੱਝ ਵੀ ਪੱਲੇ ਤੇਰੇ,
      ਮੇਰੇ ਨੇੜੇ ਤੇੜੇ ਨਹੀਂ ਕਰਨੇ ਦੂਰ ਦੀ ਐ ਗੱਲ ਭੰਡੇ।
      ਹਰ ਪਾਸੇ ਫਸਟ ਆਵਾਂ ਚਾਹੇ ਸੰਡੇ ਚਾਹੇ ਮੰਡੇ।
     
. ਆਈਲੈਟਸ ਜੋ ਚੱਲੀਐ ਪਹਿਲੇ ਹੱਲ ਮੈਂ ਕੱਢ ਜਾਵਾਂ।
      ਤੇਰੇ ਜੇ ਘੁੱਗੂਆਂ ਨੂੰ ਅਮਰੀਕਾ ਕੈਨੇਡਾ ਮੈਂ ਲੈ ਜਾਵਾਂ।
      ਰਫ਼ਲ ਚਲਾਵਾਂ ਬਾਡਰ ਤੇ ਵੇ ਬਣਾਉਂਦੀ ਘਰਾਂ ਦੇ ਵਿੱਚ ਮੈਂ ਮੰਡੇ।
      ਹਰ ਪਾਸੇ...........
     
.ਯੂਨੀ ਵਿਚ ਦੇਖੀ ਵੇ ਕੁੜੀਆਂ ਹਰ ਖੇਤਰ ਵਿੱਚ ਅੱਗੇ
       ਬਦਮਾਸ਼ੀ ਨੂੰ ਠੱਲ੍ਹ ਪਾਵਣ ਕਹਿੰਦੀਆਂ ਮੇਚ ਲਵਾਗੀਆਂ ਝੱਗੇ
       ਧੀਆਂ ਤੇ ਮਾਨ ਕਰੇ ਬੈਠਾ ਜਸਕਰਨ ਪਿੰਡ ਲੰਡੇ।
       ਹਰ ਪਾਸੇ ਫਸਟ ਆਵਾਂ ਚਾਹੇ ਸੰਡੇ ਚਾਹੇ ਮੰਡੇ।