ਹੁੰਦੀ ਏ ਲੜਾਈ ਮਾੜੀ
(ਕਵਿਤਾ)
ਦਾਤੇ ਨੇ ਦਿੱਤਾ ਰਿਜ਼ਕ ਸੁ਼ਕਰ ਮਨਾਈ ਦਾ
ਮੂੰਹ ਦੇ ਸੁਆਦ ਛੱਡ ਖਾਣਾ ਸਾਦਾ ਖਾਈਂਦਾ
ਬਹੁਤਾ ਤਲਿਆਂ ਨਾ ਖਾਈਏ ਕਰਦਾ ਖ਼ਰਾਬ ਹੈ
ਏਸੇ ਕਰਕੇ ਹੀ ਬਹੁਤਿਆਂ ਦੇ ਬਣਦਾ ਤੇਜ਼ਾਬ ਹੈ
ਹੁੰਦੀ ਏ ਲੜਾਈ ਮਾੜੀ ਰੰਗ ਵਿੱਚ ਪਾਉਂਦੀ ਭੰਗ ਜੀ
ਚੜੀ ਹੋਈ ਦਿਮਾਗ ਨੂੰ ਸ਼ਰਾਬ ਕਰਦੀ ਹੈ ਤੰਗ ਜੀ
ਘਰ ਚੋ ਕਲੇਸ਼ ਮਾੜਾ ਬਤੰਗੜ ਨਾ ਬਣਾਈਏ ਬਾਤ ਦਾ
ਹੁੰਦਾ ਏ ਭੁੱਲਾਉਣਾ ਚੰਗਾ ਵੇਲਾ ਮਾੜਾ ਲੰਘਿਆ ਜੋ ਰਾਤ ਦਾ
ਜੱਚਦਾ ਨਾ ਪਹਿਰਾਵਾ ਰਿਵਾਜ਼ ਬਿਨਾਂ ਪਾਈਏ ਨਾ
ਲੰਮਾ ਸਮਾਂ ਨਿਭਦੇ ਨਾ ਸਾਕ ਉੱਚਿਆਂ ਨਾ ਲਾਈਏ ਨਾ
ਬਣੀਏ ਪਾਤਰ ਸਦਾ ਸੰਧੂਆਂ ਚੰਗੀ ਜਿਹੀ ਕਹਾਣੀ ਦਾ
ਐਵੇਂ ਕਹਾਈਏ ਨਾ ਸਰਦਾਰ ਕਦੇ ਮੂਰਖਾ ਦੀ ਢਾਣੀ ਦਾ