ਬਦਕਿਸਮਤ ਨੇ ਉਹ ਔਲਾਦਾਂ,
ਜੋ ਧੱਕੇ ਮਾਰਦੀਆਂ ਬਜ਼ੁਰਗਾਂ ਨੂੰ,
ਡੇਰਿਆਂ 'ਚ' ਜਾ ਨੱਕ ਰਗੜਦੀਆਂ,
ਜਾਣਾ ਚਾਹੁੰਦੀਆਂ ਨੇ ਸੁਰਗਾਂ ਨੂੰ!
ਕਿਹੋ ਜਿਹੀ ਹੁਣ ਔਲਾਦ ਹੋਈ,
ਕੁੱਤੇ ਮਾਣਨ ਘਰਾਂ 'ਚ' ਬਾਦਸ਼ਾਹੀਆਂ,
ਸਿਆਣੇ ਤਰਸਣ ਰੋਟੀ ਨੂੰ,
ਕੁੱਤਿਆਂ ਤੇ ਲਾਉਣ ਕਮਾਈਆਂ !
ਕੀੜੇ ਪੈ-ਪੈ ਹੁਣ ਮਰਦੀਆਂ ਮਾਵਾਂ,
ਪੁੱਤ ਵੱਡੀਆਂ-ਵੱਡੀਆਂ ਕੋਠੀਆਂ ਪਾਈਆਂ,
ਮਾਪਿਆਂ ਲਈ ਨਾ ਜੁੜਦਾ ਕਮਰਾ,
ਜਿਨ੍ਹਾ ਆਪਣੇ ਮੂੰਹੋਂ ਕੱਢ ਖਵਾਈਆਂ!
ਤਿਲ-ਤਿਲ ਕਰਕੇ ਪਾਲ ਦਿੰਦੇ,
ਜਿੰਨਾ ਕਰ ਸਕਦੇ ਨੇ ਕਰਦੇ ਸਿਆਣੇ,
ਜਦ ਇਹਨਾਂ ਨੂੰ ਵੇਖਣ ਦਾ ਵੇਲਾ ਹੁੰਦਾ,
ਫਿਰ ਭੱਜਦੇ ਫਿਰਨ ਨਿਆਣੇ!
ਵੇਖਿਉ,ਬਜ਼ੁਰਗਾਂ ਨੂੰ ਧੱਕੇ ਮਾਰਨ ਵਾਲਿਉ,
ਕਿਤੇ ਆਪਣੀਆਂ ਬਜ਼ੁਰਗੀਆਂ ਨਾ ਰੋਲ ਲਿਉ,
ਇਹ ਦਿਨ ਤਾਂ ਤੁਸਾਂ ਵੀ ਝੱਲਣੇ,
ਬੂਹੇ ਦੁੱਖਾਂ ਦੇ,ਖੁਦ ਲਈ ਨਾ ਖੋਲ ਲਿਉ!