ਕਿਉਂ ਹੋ ਰਿਹਾ ਬਿਰਧ ਆਸ਼ਰਮਾ ਵਿੱਚ ਬਜੁਰਗਾਂ ਦੀ ਗਿਣਤੀ ਵਿਚ ਵਾਧਾ ?
(ਲੇਖ )
ਡਿਜੀਟਲ ਇੰਡੀਆਂ, ਡਿਜੀਟਲ ਇੰਡੀਆਂ ਕੀ ਹੈ ? ਦੇਸ਼ ਅਜਾਦ ਹੋਣ ਤੋ ਲੈ ਕੇ ਹੁਣ ਤੱਕ ਵੱਖ ਵੱਖ ਪਾਰਟੀਆਂ ਦੀਆਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਉਨ੍ਹਾਂ ਵੱਲੋ ਦੇਸ਼ ਨੂੰ ਡਿਜੀਟਲ ਬਣਾਉਣ ਦੇ ਨਾਮ ਤੇ ਵੱਖ੍ਵੱਖ ਤਰ੍ਹਾਂ ਨਾਲ ਲੋਕਾਂ ਨੂੰ ਭਰਮਾ ਕੇ ਵੱਡੇ ਵੱਡੇ ਸਬਜਬਾਗ ਵਿਖਾ ਕੇ ਦੇਸ ਨੂੰ ਤਰੱਕੀ ਦੀ ਬਜਾਏ ਹਰ ਤਰ੍ਹਾਂ ਨਾਲ ਵੇਚਣ ਵਿੱਚ ਕੋਈ ਵੀ ਕਸਰ ਬਾਕੀ ਨਹੀ ਛੱਡੀ । ਪਰ ਹੁਣ ਲੋਕਾਂ ਦੇ ਸਮਝਦਾਰ ਹੋਣ ਦੇ ਬਾਵਜੂਦ ਵੀ ਸਮੇ ਸਮੇ ਦੀਆਂ ਸਰਕਾਰਾਂ ਆਪਣੀਆਂ ਉਹੀ ਪੁਰਾਣੀ ਅਨਪੜਤਾਂ ਵਾਲੀਆਂ ਚਾਲਾਂ ਚੱਲ ਕੇ ਦੇਸ ਨੂੰ ਕਾਗਜਾਂ ਵਿੱਚ ਹੀ ਤਰੱਕੀ ਦੇ ਰਾਹ ਤੇ ਦਿਖਾਉਦੇ ਹੋਏ ਡਿਜੀਟਲ ਇੰਡੀਆਂ ਦਾ ਨਾਮ ਦਿੰਦੇ ਆਮ ਦੇਖੇ ਜਾਂਦੇ ਹਨ ।ਕੀ ਹਰ ਪੰਜ ਸਾਲ ਬਾਅਦ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਲੀਆਂ ਨਾਲੀਆਂ ਨੂੰ ਪੱਟ ਕੇ ਦੁਬਾਰਾ ਬਣਾਉਣ ਨੂੰ, ਕੀ ਹਰ ਰੋਜ ਮਸੂਮ ਕੁੜੀਆਂ ਨਾਲ ਹੁੰਦੇ ਬਲਾਤਕਾਰ ਕਰਕੇ, ਕੀ ਹਰ ਰੋਜ ਵੱਧ ਰਹੀ ਭਰੂਣ ਹੱਤਿਆਂ ਕਰਕੇ , ਕੀ ਲੜਕੀਆਂ ਉਪਰ ਹੁੰਦੇ ਤੇਜਾਬੀ ਹਮਲੇ ਕਰਕੇ , ਕੀ ਹਰ ਰੋਜ ਦਾਜ ਦੀ ਬਲੀ ਚੜ ਰਹੀਆਂ ਔਰਤਾਂ ਕਰਕੇ , ਕੀ ਹਰ ਰੋਜ ਵੱਧ ਰਹੀ ਨਸ਼ੇ ਦੀ ਤਸਕਰੀ ਕਰਕੇ, ਕੀ ਹਰ ਰੋਜ ਥਾਣੇ੍ਕਚਿਹੀਆਂ ਵਿਚ ਇਕ ਦੂਸਰੇ ਖਿਲਾਫ ਵੱਧ ਰਹੇ ਕੇਸ਼ਾਂ ਕਰਕੇ, ਰਿਸ਼ਵਤਖੋਰੀ ਕਰਕੇ, ਟਰੈਫਿਕ ਦਾ ਪੂਰਾ ਪ੍ਰਬੰਧ ਨਾ ਹੋਣ ਕਰਕੇ, ਕਈ ਥਾਵਾਂ ਤੇ ਸਰਕਾਰੀ ਇਮਾਰਤਾਂ ਖੰਡਰ ਬਣ ਰਹੀਆਂ ਹੋਣ ਕਰਕੇ, ਸੜਕਾਂ ਦੇ ਐਕਸੀਡੈਟ ਦਾ ਕਾਰਨ ਬਣ ਰਹੇ ਅਵਾਰਾ ਪਸ਼ੂਆਂ ਦਾ ਕੋਈ ਖਾਸ ਪ੍ਰਬੰਧ ਨਾ ਹੋਣ ਕਰਕੇ, ਵੋਟ ਰਾਜ ਦੇ ਕਾਰਨ ਲੋਕਾਂ ਵਿਚ ਪਈ ਦੋਫਾੜ ਕਰਕੇ, ਸਰਕਾਰੀ ਦਫਤਰਾਂ ਵਿਚ ਅਨਪੜ ਲੋਕਾਂ ਦੀ ਕੋਈ ਖਾਸ ਸੁਣਵਾਈ ਨਾ ਹੋਣ ਕਰਕੇ, ਸਰਕਾਰੀ ਸਕੂਲਾਂ ਵਿਚ ਟੀਚਰਾਂ ਦੀ ਘਾਟ ਹੋਣ ਕਰਕੇ, ਹਸਪਤਾਲਾਂ ਵਿਚ ਸਰਕਾਰੀ ਡਾਕਟਰ ਜਾਂ ਹੋਰ ਅਸਾਮੀਆਂ ਖਾਲੀ ਹੋਣ ਕਰਕੇ, ਬੈਕਂਾਂ ਵਿਚ ਸਟਾਫ ਪੂਰਾ ਨਾ ਹੋਣ ਕਰਕੇ, ਲੋਕਾਂ ਉਪਰ ਵੱਧ ਰਹੇ ਟੈਕਸਾਂ ਕਰਕੇ ਅਤੇ ਕੀ ਪਿਛਲੇ 10੍15 ਸਾਲਾਂ ਤੋ ਂਰੱਖੇ ਨੀਹਂ ਪੱਥਰਾਂ ਦੀ ਅੱਜ ਤੱਕ ਕੋਈ ਸਾਰ ਨਾ ਲਈ ਹੋਣ ਕਰਕੇ , ਇਲੈਕਸ਼ਨਾਂ ਜਾਂ ਇਤਿਹਾਸਿਕ ਸਥਾਨਾਂ ਤੇ ਕਾਨਫਰੰਸਾ ਸਮੇ ਂਹੁੰਦੀ ਇਕ ਦੂਸਰੇ ਦੇ ਖਿਲਾਫ ਦੂਸ਼ਣ ਬਾਜੀ ਕਰਕੇ , ਹਰ ਰੋਜ਼ ਵਧ ਰਹੀ ਬੇਰੁਗਾਰੀ ਕਰਕੇ , ਰੁਜਗਾਰ ਨਾ ਮਿਲਣ ਕਰਕੇ ਮਜਬੂਰੀ ਵੱਧ ਹੋਰਨਾਂ ਦੇਸ਼ਾਂ ਵੱਲ ਕੂਚ ਕਰ ਰਹੇ ਨੌਜਵਾਨਾਂ ਦੀ ਸੰਖਿਆਂ ਵਧਣ ਕਰਕੇ ਅਸੀ ਦੇਸ਼ ਨੂੰ ਡਿਜੀਟਲ ਇੰਡੀਆਂ ਮੰਨ ਸਕਦੇ ਹਾਂ ਅਤੇ ਇਸ ਸਭ ਤੋ ਇਲਾਵਾ ਇਕ ਗੰਭੀਰ ਮੁੱਦਾ ਹੈ ਮਾਤਾ੍ਪਿਤਾ ਦੀ ਸਾਂਭ੍ਸੰਭਾਲ ਦਾ ਜਿਸ ਦਾ ਵਰਨਣ ਹੇਠ ਲਿਖੇ ਅਨੁਸਾਰ ਹੈ :੍
ਜੇਕਰ ਆਪਾਂ ਥੋੜਾ ਪਿਛਲੇ ਸਮੇ ਵੱਲ ਝਾਤ ਮਾਰੀਏ ਤਾਂ ਲੋਕ ਬਹੁਤ ਹੀ ਪਿਆਰ, ਸਤਿਕਾਰ ਅਤੇ ਆਗਿਆਕਾਰ ਹੋ ਕੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਸਨ । ਬੱਚੇ ਆਪਣੇ ਮਾਤਾ੍ਪਿਤਾ ਦੀ ਆਗਿਆ ਦਾ ਪਾਲਣ ਕਰਕੇ ਉਨਾਂ ਦਾ ਇਲਾਕੇ ਵਿੱਚ ਸਿਰ ਉਚਾ ਰੱਖਣ ਦਾ ਪੂਰਾ ਯਤਨ ਕਰਦੇ ਸਨ । ਇਸ ਤਰ੍ਹਾ ਮਾਤਾ ਪਿਤਾ ਵੀ ਬਜੁਰਗ ਹੋਣ ਤੋ ਇਲਾਵਾ ਮਰਦੇ ਦਮ ਤੱਕ ਆਪਣੇ ਬੱਚਿਆ ਅੱਗੇ ਲੱਗ ਕੇ ਕੰਮ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀ ਛੱਡਦੇ ।ਉਸ ਸਮੇ ਂਬਜੁਰਗਾ ਨੂੰ ਦੇਸ਼ ਦਾ ਸਰਮਾਇਆ ਅਤੇ ਘਰ ਦਾ ਜਿੰਦਰਾ ਮੰਨਿਆ ਜਾਂਦਾ ਸੀ । ਪਰਿਵਾਰ ਦੇ ਸਾਰੇ ਮੈਬਂਰ ਇਕ ਤੋ ਂਇਕ ਵੱਧ ਕੇ ਬਜੁਰਗ ਮਾਤਾ੍ਪਿਤਾ ਦੀ ਸੰਭਾਲ ਦਾ ਕੰਮ ਆਪਣੇ ਜਿੰਮੇ ਲੈ ਕੇ ਖੁਸ਼ੀ ਮਹਿਸੂਸ ਕਰਦੇ ਸਨ ।
ਪਰ ਅਫਸੂਸ ਇਸ ਗੱਲ ਦਾ ਹੈ ਕਿ ਉਹੀ ਬਜੁਰਗਾਂ ਨੂੰ ਅੱਜ ਕੱਲ ਦੇਸ਼ ਦਾ ਸਰਮਾਇਆ ਜਾਂ ਘਰ ਦਾ ਜਿੰਦਰਾ ਮੰਨਣ ਦੀ ਬਜਾਏ ਘਰ ਦੀ ਸਾਨ ਦੇ ਖਿਲਾਫ ਮੰਨਿਆ ਜਾਣ ਵਾਲਾ ਕੁੱਝ ਕੁ ਵਿਆਕਤੀਆਂ ਨੂੰ ਛੱਡ ਕੇ ਬਾਕੀ ਲੋਕਾ ਉਪਰ ਭੂਤ ਸਵਾਰ ਹੋਇਆ ਪਿਆ ਹੈ । ਜਿਸ ਕਾਰਨ ਹਰ ਦਿਨ ਬਿਰਧ ਆਸ਼ਰਮਾਂ ਅਤੇ ਆਸ਼ਰਮਾਂ ਵਿਚ ਰਹਿਣ ਵਾਲੇ ਬਜੁਰਗਾ ਦੀ ਗਿਣਤੀ ਵਧ ਰਹੀ ਹੈ । ਪਰ ਜੇਕਰ ਇਨਾਂ ਆਸਰਮਾਂ ਵਿਚ ਵਧ ਰਹੇ ਬਜੁਰਗਾਂ ਦੀ ਦਾਸਤਾਨ ਸੁਣੀਏ ਤਾਂ ਅੱਖਾਂ ਵਿਚੋ ਆਪ ਮੁਹਾਰੇ ਅੱਥਰੂ ਵਹਿ ਜਾਂਦੇ ਹਨ ਅਤੇ ਇਹ ਅੱਥਰੂ ਉਸ ਸਮੇ ਹਰ ਇਕ ਵਿਅਕਤੀ ਨੂੰ ਅਜਿਹਾ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਕੀ ਇਸ ਰਾਜ ਵਿਚ ਕੋਈ ਅਜਿਹਾ ਕਾਨੂੰਨ ਨਹੀ ਂਬਣ ਸਕਦਾ ਜੋ ਇਨਾਂ ਬਜੁਰਗਾਂ ਨੂੰ ਆਸਰਮਾਂ ਵਿਚ ਰੋਲਣ ਅਤੇ ਆਪਣੇ ਪਰਿਵਾਰ ਦੇ ਵਿਛੋੜੇ ਤੋ ਰੋਕ ਸਕੇ । ਤਾਂ ਜੋ ਹਰੇਕ ਬਜੁਰਗ ਜੋ ਜਵਾਨੀ ਤੋ ਲੈ ਕੇ ਬੁਢਾਪਾ ਤੱਕ ਆਪਣੇ ਧੀਆਂ੍ਪੁੱਤਰਾ ਲਈ ਸਿਰ ਤੋੜ ਯਤਨ ਕਰਕੇ ਕਮਾਉਣ ਵਿਚ ਲੱਗਾ ਰਿਹਾ ਹੈ ਅੱਜ ਉਹੀ ਬਜੁਰਗ ਆਪਣੇ ਢਿੱਡ ਭਰਨ ਲਈ ਰੋਟੀ ਤੋ ਵੀ ਮੁਥਾਜ ਹੈ , ਬਿਰਧ ਆਸਰਮ ਵਿਚ ਜਾਣ ਲਈ ਮਜਬੂਰ ਹੈ, ਆਪਣੇ ਪਰਿਵਾਰ ਵਿਚ ਸਨਮਾਨਯੋਗ ਥਾ ਪ੍ਰਾਪਤ ਕਰਕੇ ਆਪਣਾ ਬੁਢਾਪਾ ਜੀਵਨ ਖੁਸੀਆਂ ਭਰਿਆ ਬਤੀਤ ਕਰਨ ਦੀ ਜਗਾ ਬੜੀ ਨਿਰਾਸ਼ਾ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਜਾਂਦੇ ਹਨ ।
ਅੰਤ ਵਿਚ ਮੈ ਇਹੀ ਬੇਨਤੀ ਕਰਨੀ ਚਾਹਾਗਾਂ ਕਿ ਸਾਡੀਆਂ ਸਰਕਾਰਾ ਨੂੰ ਵੱਡੇ ਵੱਡੇ ਸਬਜਬਾਗ ਦਿਖਾਉਣ ਦੀ ਬਿਜਾਏ ਸਭ ਤੋ ਪਹਿਲਾਂ ਬਿਰਧ ਆਸ਼ਰਮਾਂ ਅਤੇ ਆਸ਼ਰਮਾਂ ਵਿੱਚ ਵਧ ਰਹੀ ਬਜੁਰਗਾਂ ਦੀ ਗਿਣਤੀ ਨੂੰ ਦੇਖਦੇ ਹੋਏ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਨਾਲ ਹਰੇਕ ਪਰਿਵਾਰ ਆਪਣੇ ਬਜੁਰਗ ਦੀ ਸੰਭਾਲ ਨੂੰ ਯਕੀਨ ਬਣਾਵੇ ਅਤੇ ਹਰੇਕ ਵਿਅਕਤੀ ਆਪਣੇ ਬਜੁਰਗ ਦੀ ਸੰਭਾਲ ਕਰਦੇ ਹੋਏ ਮਾਨ ਮਹਿਸੂਸ ਕਰ ਸਕੇ । ਇਸ ਸਭ ਨਾਲ ਇਕ ਤਾਂ ਪਰਿਵਾਰਾਂ ਵਿਚ ਬਜੁਰਗ ਸੇਵਾ ਦੀ ਰੁਚੀ ਵਧੇਗੀ ਅਤੇ ਦੂਸਰਾ ਬਿਰਧ ਆਸਰਮਾਂ ਉਪਰ ਆ ਰਿਹਾ ਖਰਚ ਵੀ ਘੱਟੇਗਾ ਅਤੇ ਤੀਸਰਾ ਇਸ ਨਾਲ ਸਾਡੇ ਦੇਸ਼ ਦੀ ਸ਼ਾਨ ਨੂੰ ਵੀ ਚਾਰ ਚੰਨ ਲੱਗਣਗੇ ਅਤੇ ਬਜੁਰਗ ਵੀ ਡਿਜੀਟਲ ਇੰਡੀਆਂ ਦਾ ਆਨੰਦ ਮਾਣ ਸਕਣਗੇ ।