ਸਾਡੇ ਖੂਨ 'ਚ ਰਚੀ ਆ ਖੇਤੀ, ਹਰ ਕਿਸਾਨ ਫਸਲਾਂ ਪਾਲਦਾ ਆਵੇ।
ਉੱਤਮ-ਖੇਤੀ ਦੇ ਉੱਤਮ ਧੰਦੇ 'ਚ, ਨਾ ਕੋਈ ਦਖ਼ਲ-ਅੰਦਾਜ਼ੀ ਆਵੇ।
ਸਾਡੇ ਜੱਦੀ-ਪੁਸ਼ਤੀ ਕਿੱਤੇ ਖੇਤੀ 'ਤੇ, ਨਾ ਕੋਈ ਬੁਰੀ-ਨਜ਼ਰ ਤਕਾਵੇ।
ਜੱਦੀ-ਪੁਸ਼ਤੀ ਖੇਤੀ ਦਾ, ਅਸੀਂ ਉੱਤਮ ਕਿੱਤਾ ਜਾਣਦੇ।
ਜਿਹੋ-ਜਿਹੇ ਵੀ ਆ, ਆਪਣੇ ਖੇਤ 'ਚ ਹਾਂ ਮੌਜਾਂ ਮਾਣਦੇ।
ਨਾ ਦਖ਼ਲ-ਅੰਦਾਜ਼ੀ, ਰੋਅਬ-ਫਾਕਾ ਕੋਈ ਕਿਸਾਨੀ 'ਤੇ ਪਾਵੇ।
ਸਾਡੇ ਜੱਦੀ-ਪੁਸ਼ਤੀ ਕਿੱਤੇ ਖੇਤੀ 'ਤੇ, ਨਾ ਕੋਈ ਬੁਰੀ-ਨਜ਼ਰ ਤਕਾਵੇ।
ਸਾਡੇ ਬਾਪੂ ਹੋਰੀਂ, ਪਹਿਲਾਂ ਖੇਤ ਪੱਠੇ ਵੱਢਣ ਜਾਂਦੇ ਸੀ।
ਫਿਰ ਸਕੂਲੀ-ਬਸਤਾ, ਓ ਮੋਢੇ ਪਾਂਦੇ ਸੀ।
ਖੇਤੀ ਦਾ ਕੰਮ ਨਾਲੋਂ-ਨਾਲ, ਕਿਸਾਨ ਕਰਦਾ ਆਵੇ।
ਸਾਡੇ ਜੱਦੀ-ਪੁਸ਼ਤੀ ਕਿੱਤੇ ਖੇਤੀ 'ਤੇ, ਨਾ ਕੋਈ ਬੁਰੀ-ਨਜ਼ਰ ਤਕਾਵੇ।
ਅਸੀਂ ਖੇਤੀ ਬਾੜੀ ਦਾ ; ਕੰਮ ਕਰਦੇ ਆ।
ਬੱਚਦਾ ਨੀ ਕੁਝ ; ਬੱਸ ਇਕ ਗੁਜ਼ਾਰਾ ਕਰਦੇ ਆ।
ਪਰ ਚੱਲਦੇ ਇਸ ਮੰਡੀਕਰਨ ਨੂੰ, ਨਾ ਕੋਈ ਤੁੜਾਵੇ।
ਸਾਡੇ ਜੱਦੀ-ਪੁਸ਼ਤੀ ਕਿੱਤੇ ਖੇਤੀ 'ਤੇ, ਨਾ ਕੋਈ ਬੁਰੀ-ਨਜ਼ਰ ਤਕਾਵੇ।
ਸਬਰ, ਸੰਤੋਖ ਦੀ ; ਅਸੀਂ ਜ਼ਿੰਦਗੀ ਜਿਊਨੇ ਆ।
ਫੱਕਰਾਂ ਵਰਗੀ ਜ਼ਿੰਦਗੀ, ਸਾਦੇ ਲਿਬਾਸ ਜੇ ਪਾਉਨੇ ਆ।
ਜਿੰਨਾ ਦਾਤੇ ਦਿੱਤਾ ਬਹੁਤ ਆ, ਕਿਸਾਨ ਹਰ-ਪਲ ਸ਼ੁਕਰ ਮਨਾਵੇ।
ਸਾਡੇ ਜੱਦੀ-ਪੁਸ਼ਤੀ ਕਿੱਤੇ ਖੇਤੀ 'ਤੇ, ਨਾ ਕੋਈ ਬੁਰੀ-ਨਜ਼ਰ ਤਕਾਵੇ।
ਪਰ ਅੱਜ-ਕੱਲ੍ਹ ਰੱੱਜੇ-ਪੁੱਜੇੇ ਲੋਕਾਂ ਦਾ ਵੀ, ਢਿੱਡ ਕਿਥੇ ਭਰਦਾ ?
ਸਾਡੇ ਹੱਕ ਖੋਹਣ ਦਾ, ਇਨ੍ਹਾਂ ਜੀਅ ਬੜਾ ਕਰਦਾ।
ਕਿਸਾਨੀ ਨੂੰ ਨਾ ਕੋਈ, ਕਦੇ "ਹਰਜੀਤ ਝੋਰੜਾਂ" ਮਾਰਾਂ ਪਾਵੇ ।