ਗ਼ਜ਼ਲ (ਗ਼ਜ਼ਲ )

ਬਲਦੇਵ ਸਿੰਘ ਜਕੜੀਆ   

Email: dev.2006@hotmail.com
Address:
India
ਬਲਦੇਵ ਸਿੰਘ ਜਕੜੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੋਕਾਂ ਵਿੱਚ ਅਸੀਮਤ ਸ਼ਕਤੀ, ਕਹਿ ਸਕਦੇ ਹਾਂ |
ਪਰ ਬੋਤਲ ' ਤੇ ਵੋਟ ਵੀ ਵਿਕਦੀ, ਕਹਿ ਸਕਦੇ ਹਾਂ |

ਤੂੰ ਆ ਜਾਂਦਾ , ਆ ਜਾਣੀ ਸੀ ਰੋਣਕ ਘਰ ਵਿਚ,
ਬਿਨ  ਤੇਰੇ ਵੀ ਜਾਂਦੇ ਕੱਟੀ , ਕਹਿ ਸਕਦੇ ਹਾਂ |

ਮੈ ਹੁਣ ਨੇਕ ਨਸੀਹਤਾਂ ਦੇਣਾ ਛੱਡ ਦਿੱਤਾ ਹੈ ,
ਮਜ਼ਬੂਰੀ ਦਾ ਨਾਮ ਜਾਂ ਗਾਂਧੀ, ਕਹਿ ਸਕਦੇ ਹਾਂ |

ਓਹ ਮੁਹਤਾਜ ਨਹੀਂ ਹੈ ਹਾਰਾਂ-ਸਨਮਾਨਾਂ ਦਾ,
ਠਾਠ ਬਾਠ ਇੰਝ ਨਈ ਸੀ ਬਣਦੀ ਕਹਿ ਸਕਦੇ ਹਾਂ |

ਓੰਝ ਪ੍ਰਦੇਸੀਂ ਸੁੱਖ ਬਥੇਰੇ ਰਹਿਣ-ਸਹਿਣ ਦੇ ,
ਪਰ ਰੂਹ ਕਿਧਰੇ ਹੋਰ ਗੁਆਚੀ, ਕਹਿ ਸਕਦੇ ਹਾਂ |

ਮੈਂ ਹੁਣ ਜਿੱਥੇ ਖੜ੍ਹਾ ਹਾਂ ਮੈਨੂੰ ਐਦਾਂ  ਲਗਦਾ ,
ਜਿੱਦਾਂ ਇਹ  ਹੈ ਅਟਲ ਸਚਾਈ, ਕਹਿ ਸਕਦੇ ਹਾਂ |

ਮੈ ਬਲਦੇਵ ਤੋਂ' ਡੇਵ' ਆਪਣਾ ਨਾਮ ਧਰਾਇਆ ,
ਲੱਗੀ ' ਵਾ ਕਹਿੰਦੇ ਪੱਛਮ ਦੀ, ਕਹਿ ਸਕਦੇ ਹਾਂ |