ਮੈਂ ਕਿਤਾਬ ਚੱਕੀ ਬਾਪੂ ਕੋਲ
ਮੰਜੇ ਤੇ ਬੈਠਾ ,,
ਬਾਪੂ ਦੇ ਹੱਥਾਂ ਵੱਲ ਤੱਕਿਆ
ਚੀਕਾਂ ਨਿਕਲੀਆਂ ।।
ਮੈਂ ਕਿਹਾ ਬਾਪੂ ਤੂੰ ਮੈਨੂੰ ਪੜ੍ਹਾ
ਲਿਖਾ ਹੱਥ ਜਵਾਬ ਦਿੰਦੇ ,,
ਤੂੰ ਪੁੱਤਰਾਂ ਪੜ੍ਹਕੇ ਕੀ ਕਰ
ਪਾਵੇਂਗਾ ।।
ਬਾਪੂ ਨੇ ਮੁਸਕਰਾ ਆਂਦੇ ਹੋਏ
ਮੈਨੂੰ ਕਿਹਾ ,,
ਨੀਵੇ ਦਰਵਾਜ਼ਿਆਂ ਵਾਲੇ ਕਦੇ
ਉੱਚਿਆਂ ਵੱਲ ਨੀ ਤੱਕਦੇ ।।
ਬਾਪੂ ਇਹ ਗੱਲ ਨਹੀਂ ਘਾਹੀਂ
ਦੇ ਪੁੱਤ ਨੇ ਘਾਹ ਖੋਤਣਾ ,,
ਉੱਚੇ ਦਰਵਾਜ਼ੇ ਰੱਖਣਾ ਆਪਣੇ
ਵੱਸਦੀ ਗਲ ਨਹੀਂ ।।
ਬਾਪੂ ਉੱਠਕੇ ਹੱਸਦਾ ਹੋਇਆ
ਖੜਾ ਹੋ ਗਿਆ ,,
ਪੁੱਤਰ ਮਜ਼ਦੂਰ ਨੇ ਤਾਂ ਮਜਦੂਰੀ
ਕਰਨੀ ਐਂ ।।
ਮੈਂ ਲੋਕਾਂ ਦੇ ਮਹਿਲ ਮੁਨਾਰੇ
ਉੱਚੇ ਦਰਵਾਜ਼ੇ ਵੇਖਦਾ ,,
ਬਾਪੂ ਮੈਂ ਇੱਕ ਦਿਨ ਆਪਣਾ
ਮਹਿਲ ਬਣਾਵਾਂਗਾ ।।
ਬਾਪੂ ਨੇ ਮਾਂ ਨੂੰ ਅਵਾਜ਼ ਦਿੱਤੀ
ਡੱਬੇ 'ਚ ਰੋਟੀ ਪਾ ਦੇ ,,
ਮੁਸਕਰਾ ਆਂਦਾ ਹੋਇਆ ਕੰਮ
ਤੇ ਰਵਾਨਾ ਹੋ ਗਿਆ ।।
ਮੇਰੇ ਅੰਦਰ ਦਾ ਜਾਨੂੰਨ ਹੋਰ
ਤੇਜ਼ ਹੋ ਗਿਆ ,,
ਆਪਣੇ ਜੀਵਨ ਨਾਲ ਸੰਘਰਸ਼
ਕਰਦਾ ਅੱਗੇ ਵੱਧਦਾ ।।
ਅੱਜ ਘਾਹੀਂ ਦਾ ਪੁੱਤ ਅਫਸਰ
ਬਣ ਗਿਆ ,,
ਪਰ ਬਾਪੂ ਅਫਸਾਹੀ ਨੂੰ ਮੰਨਣ
ਲਈ ਤਿਆਰ ਨਹੀਂ ।।
ਬਾਪੂ ਚੁੱਪ ਚਪੀਤਾ ਬੈਠਾ ਕਿਹਾ
ਬਾਪੂ ਮਜ਼ਦੂਰ ਦਾ ਪੁਤ ,,
ਮਜ਼ਦੂਰੀ ਵੀ ਕਰ ਸਕਦਾ ਉਹ
ਅਫਸਰ ਵੀ ਬਣ ਸਕਦਾ ।।
ਬਾਪੂ ਨੂੰ ਅਹਿਸਾਸ ਹੋ ਗਿਆ
ਸੋਚਦਾ ਹੈ ,,
ਸਾਡੇ ਘਰਾਂ ਦੇ ਉੱਚੇ ਦਰਵਾਜ਼ੇ
ਹੋ ਸਕਦੇ ਨੇ ।।
ਹਾਕਮ ਮੀਤ ਮਹਿਲ ਉਸਾਰੇ
ਬਾਪੂ ਦੇਖੇ ,,
ਬੌਂਦਲੀ ਮਜ਼ਦੂਰਾਂ ਦੇ ਵੀ ਅੱਜ
ਉੱਚੇ ਦਰਵਾਜ਼ੇ ਨੇ ।।