ਸਾਹਿਤਕ ਗਦਰ ਲਹਿਰ ਦਾ ਬਿਗਲ
(ਲੇਖ )
ਸਾਡੀ ਕੋਸ਼ਿਸ਼ ਹੈ ਕਿ ਭਾਰਤ ਅਤੇ ਪੰਜਾਬ ਵਿੱਚ, ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਪ੍ਰਫੂਲਤਾ ਲਈ ਬਣੀਆਂ ਸੰਸਥਾਵਾਂ ਵਿੱਚ ਫੈਲੇ ਭਾਈ ਭਤੀਜਾਵਾਦ ਨੂੰ ਨੰਗਾ ਕਰਕੇ, ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇ। ਫੇਰ ਪੰਜਾਬੀ ਪ੍ਰੇਮੀਆਂ ਨੂੰ ਇਸ ਪੱਖ ਪਾਤ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਲਾਮਬੰਦ ਕੀਤਾ ਜਾਵੇ।
ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਨਵੇਂ ਸਿਰਿਓਂ ਇਕ 'ਸਾਹਿਤਕ ਗਦਰ ਲਹਿਰ' ਆਰੰਭੀ ਜਾਵੇ।
ਪਹਿਲੇ ਕਦਮ ਦੇ ਤੌਰ ਤੇ ਅਸੀਂ, ਹੁਣੇ ਹੁਣੇ ਪੰਜਾਬ ਸਰਕਾਰ ਵੱਲੋਂ ਅੈਲਾਨੇ 108 ਪੁਰਸਕਾਰਾਂ ਦਾ ਸੱਚ ਤੁਹਾਡੇ ਸਾਹਮਣੇ ਲਿਆਵਾਂਗੇ।
ਸ਼੍ਰੋਮਣੀ ਸਾਹਿਤਕਾਰ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਦੀ ਘੋਖ ਪੜਤਾਲ
ਪਿਛਲੇ ਦਸੰਬਰ ਵਿਚ ਪੰਜਾਬ ਸਰਕਾਰ ਨੇ 6 ਸਾਲ ਤੋਂ ਬਕਾਇਆ ਚਲੇ ਆ ਰਹੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਕੀ ਇਨਾਂ ਪੁਰਸਕਾਰਾਂ ਦੀ ਚੋਣ ਨਿਰਪੱਖ ਢੰਗ ਨਾਲ ਹੋਈ ਹੈ? ਇਹ ਜਾਨਣ ਲਈ ਅਸੀਂ ‘ਸੂਚਨਾ ਅਧਿਕਾਰ ਕਾਨੂੰਨ’ ਰਾਹੀਂ ਭਾਸ਼ਾ ਵਿਭਾਗ ਤੋਂ ਕੁੱਝ ਸੂਚਨਾ ਪ੍ਰਾਪਤ ਕਰਨ ਵਿਚ ਸਫਲ ਹੋਏ ਹਾਂ। ਸੂਚਨਾ ਸੈਂਕੜੇ ਪੰਨਿਆਂ ਤੇ ਫੈਲੀ ਹੋਈ ਹੈ। ਇਸ ਲਈ ਹਿੱਸਿਆਂ ਵਿਚ ਹੀ ਸਾਂਝੀ ਕੀਤੀ ਜਾ ਸਕੇਗੀ।
ਪਹਿਲਾਂ ਜਾਣੀਏ ਜੇਤੂਆਂ ਦੇ ਨਾਵਾਂ ਤੇ ਅੰਤਿਮ ਮੋਹਰ ਲਾਉਣ ਵਾਲੇ ਸ਼ਕਤੀਸ਼ਾਲੀ ‘ਰਾਜ ਸਲਾਹਕਾਰ ਬੋਰਡ’ ਦੇ 50 ਮੈਂਬਰਾਂ ਦੇ ਨਾਂ।
ਲਿੰਕ https://punjabibpb.in/archives/2964
ਨੋਟ: ਇਹ ਸੂਚਨਾ ਜਿਸ ਤਰਾਂ ਪ੍ਰਾਪਤ ਹੋਈ ਹੈ ਉਸੇ ਤਰਾਂ (ਬਿਨ੍ਹਾਂ ਕਿਸੇ ਸਾਡੀ ਟਿੱਪਣੀ ਦੇ) ਸਾਂਝੀ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਵਲੋਂ ਐਲਾਨੇ 108 ‘ਸ਼੍ਰੋਮਣੀ ਸਾਹਿਤਕਾਰ ਪੁਰਸਕਾਰਾਂ’ ਦੀ ਚੋਣ ਕੀ ਨਿਰਪੱਖ ਢੰਗ ਨਾਲ ਹੋਈ ਹੈ? ਇਹ ਜਾਨਣ ਲਈ ਅਸੀਂ ‘ਸੂਚਨਾ ਅਧਿਕਾਰ ਕਾਨੂੰਨ’ ਰਾਹੀਂ ਭਾਸ਼ਾ ਵਿਭਾਗ ਤੋਂ ਸੂਚਨਾ ਮੰਗੀ ਸੀ। ਕੁੱਝ ਸੂਚਨ ਪ੍ਰਾਪਤ ਹੋ ਗਈ ਹੈ। ਬਹੁਤੀ ਰਹਿੰਦੀ ਹੈ।
ਪ੍ਰਾਪਤ ਸੂਚਨਾ ਸੈਂਕੜੇ ਪੰਨਿਆਂ ਤੇ ਫੈਲੀ ਹੋਈ ਹੈ। ਇਸ ਲਈ ਇਹ ਹਿੱਸਿਆਂ ਵਿਚ ਸਾਂਝੀ ਕਰਾਂਗੇ ।
ਪਹਿਲੀ ਕਿਸ਼ਤ ਵਿਚ ਤੁਹਾਨੂੰ ‘ਰਾਜ ਸਲਾਹਕਾਰ ਬੋਰਡ’ ਦੇ ਮੈਂਬਰਾਂ ਦੇ ਨਾਂਵਾਂ ਤੋਂ ਜਾਣੂ ਕਰਵਾਇਆ ਸੀ।
ਹੁਣ ਤੁਹਾਡੇ ਧਿਆਨ ਵਿਚ, ਭਾਸ਼ਾ ਵਿਭਾਗ ਵਲੋਂ ਪੁਰਸਕਾਰਾਂ ਲਈ ਸੁਝਾਏ ਨਾਵਾਂ ਵਿਚੋਂ ਕੁੱਝ ਨਾਂ ਛਾਂਟੀ ਕਰਨ ਵਾਲੀ, ਸਕਰੀਨਿੰਗ ਕਮੇਟੀ ਦੇ 15 ਮੈਂਬਰਾਂ ਦੇ ਨਾਂ ਲਿਆ ਰਹੇ ਹਾਂ ।
ਲਿੰਕ ਹੈ: http://www.mittersainmeet.in/archives/7507
ਨੋਟ: ਇਹ ਸੂਚਨਾ ਜਿਸ ਤਰਾਂ ਪ੍ਰਾਪਤ ਹੋਈ ਹੈ ਉਸੇ ਤਰਾਂ (ਬਿਨ੍ਹਾਂ ਕਿਸੇ ਸਾਡੀ ਟਿੱਪਣੀ ਦੇ) ਸਾਂਝੀ ਕੀਤੀ ਜਾ ਰਹੀ ਹੈ।
ਪਹਿਲੀ ਕਿਸ਼ਤ ਵਿਚ ਤੁਹਾਨੂੰ ‘ਰਾਜ ਸਲਾਹਕਾਰ ਬੋਰਡ’ ਦੇ ਮੈਂਬਰਾਂ ਦੇ ਨਾਂਵਾਂ ਤੋਂ ਜਾਣੂ ਕਰਵਾਇਆ ਸੀ। ਦੂਜੀ ਵਿਚ ‘ਸਕਰੀਨਿੰਗ ਕਮੇਟੀ’ ਦੇ।
ਹੁਣ ਸਲਾਹਕਾਰ ਬੋਰਡ ਦੇ ਇਕ ਮੈਂਬਰ ਡਾ ਚਮਨ ਲਾਲ ਵਲੋਂ ਵੱਖ ਵੱਖ ਪੁਰਸਕਾਰਾਂ ਲਈ ਸੁਝਾਏ ਨਾਂ ਤੁਹਾਡੇ ਧਿਆਨ ਵਿਚ ਲਿਆ ਰਹੇ ਹਾਂ ।
ਲਿੰਕ ਹੈ: https://punjabibpb.in/archives/2974
ਨੋਟ: ਨਾਂ ਸਾਨੂੰ ਡਾ ਚਮਨ ਲਾਲ ਕੋਲੋਂ ਪ੍ਰਾਪਤ ਹੋਏ ਹਨ।