ਕਾਹਦਾ ਓ ਸ਼ੁਕੀਨ ਮੁੱਛ ਰੱਖੇ ਮੋੜ ਨਾ
ਕਾਹਦੀ ਮੁਟਿਆਰ ਘਰ ਰੱਖੇ ਜੋੜ ਨਾ
ਚੜ੍ਹੇ ਜੇ ਜਵਾਨੀ ਪੱਟ ਪਾਇਆ ਮੋਰ ਨਾ
ਥਾਣੇ ਨਾ ਜੋ ਜਾਵੇ ਓਹੋ ਪੱਕਾ ਚੋਰ ਨਾ
ਕਾਹਦਾ ਓ ਵਪਾਰੀ ਸਦਾ ਗੱਪ ਮਾਰੇ ਨਾ
ਕਾਹਦੀ ਓ ਮਸ਼ੂਕ ਲਾਰੇ ਨਾਲ ਸਾਰੇ ਨਾ
ਕਾਹਦਾ ਓਹੋ ਮੱਲ ਪਿੱਠ ਜੋ ਲਵਾਵੇ ਨਾ
ਕਾਹਦਾ ਗਵੱਈਆ ਉੱਚੀ ਹੇਕ ਲਾਵੇ ਨਾ
ਕਾਹਦਾ ਓਹੋ ਯਾਰ ਔਖੇ ਵੇਲੇ ਖੜ੍ਹੇ ਨਾ
ਕਾਹਦਾ ਓ ਸ਼ਰੀਕ ਵੇਖ ਵੇਖ ਸੜੇ ਨਾ
ਕਾਹਦੀ ਕ੍ਰਿਪਾਨ ਜਿਹੜੀ ਹਿੱਕ ਚੀਰੇ ਨਾ
ਕਾਹਦਾ ਓਹੋ ਜੌਹਰੀ ਜੋ ਪਛਾਣੇ ਹੀਰੇ ਨਾ
ਕਾਹਦੀ ਮੁਟਿਆਰ ਜੋ ਤੁਰੇ ਨਾ ਸੰਗ ਕੇ
ਕਾਹਦਾ ਜਵਾਨ ਜਿਹੜਾ ਖਾਵੇ ਮੰਗ ਕੇ
ਕਾਹਦਾ ਉਸਤਾਦ ਜਿਹੜਾ ਚੰਡੇ ਚੇਲੇ ਨਾ
ਮਾਪਿਆਂ ਦੇ ਬਿਨਾ ਕਦੇ ਸੋਂਹਦੇ ਮੇਲੇ ਨਾ
ਕਾਹਦੀ ਓਹੋ ਧੀ ਜੋ ਪੱਗ ਨੂੰ ਹੀ ਰੋਲ ਜੇ
ਕਾਹਦਾ ਓਹੋ ਪੁੱਤ ਸ਼ਰਮਾਂ ਹੀ ਘੋਲ ਜੇ
ਕਾਹਦੀ ਓ ਜ਼ਨਾਨੀ ਸੰਗ ਲੋਚੇ ਦੂਜੇ ਦਾ
ਫ਼ਾਇਦਾ ਕੀ ਏ ਕੰਗ ਪੱਥਰਾਂ ਨੂੰ ਪੂਜੇ ਦਾ
ਮਾਪਿਆਂ ਤੋਂ ਰੱਬਾ ਨਾ ਪੁਆਵੀ ਦੂਰੀਆਂ
ਮਾਂ ਬਿਨਾ ਦੇਵੇ ਨਾ ਕੋਈ ਕੁੱਟ ਚੂਰੀਆਂ
ਸੱਚੀ !
ਮਾਂ ਬਿਨਾ ਦੇਵੇ ਨਾ ਕੋਈ ਕੁੱਟ ਚੂਰੀਆਂ
ਮਾਂ ਬਿਨਾ ਦੇਵੇ ਨਾ ਕੋਈ ਕੁੱਟ ਚੂਰੀਆਂ।