ਜਦ ਰਿਸ਼ਤੇ ਤਿੜਕਦੇ ਨੇ,ਵਖਤ ਸੂਲਾਂ ਵਾਂਗ ਚੁਭਦਾ ਏ,
ਜਣੇ-ਖਣੇ ਦਾ ਤਾਅਨਾ ਫਿਰ ਖੰਜ਼ਰ ਵਾਂਗ ਖੁਬਦਾ ਏ,
ਇਲਜ਼ਾਮਾਂ ਤੋਂ ਸੁਰੂ ਹੋਕੇ ਮੁੱਕਣ ਤੱਕ ਜਾਂਦੀ ਹੈ,
ਇਹ ਡੋਰ ਰਿਸ਼ਤਿਆਂ ਦੀ ਟੁੱਟਣ ਤੱਕ ਜਾਂਦੀ ਹੈ,
ਲੋੜਾਂ ਖਤਮ ਹੋ ਜਾਂਦੀਆਂ,ਸੁਭਾਅ ਹੈਵਾਨ ਹੋ ਜਾਂਦੇ,
ਛੋਟੇ-ਛੋਟੇ ਬੁੱਲੇ ਵੀ ਉਸ ਵੇਲੇ ਤੂਫਾਨ ਹੋ ਜਾਂਦੇ,
ਸਾਹ ਟੁੱਟਦੇ-ਟੁੱਟਦੇ ਲੱਗਦੇ,ਰਾਹਾਂ ਇਕਾਂਤ ਹੋ ਜਾਂਦੀਆਂ,
ਭੀੜ ਚ ਖੜਕੇ ਵੀ ਜੁਬਾਨਾਂ ਸ਼ਾਤ ਹੋ ਜਾਂਦੀਆਂ,
ਕੋਈ ਮਰ ਜਾਦਾਂ ਛੇਤੀ,ਕੋਈ ਜਰ-ਜਰ ਕੇ ਮੁੱਕਦਾ ਏ,
ਕੋਈ ਲਾਟਾਂ ਮਾਰਦਾ ਏ,ਕੋਈ ਧੂੰਏ ਵਾਂਗ ਧੁਖਦਾ ਏ,
ਦਿਲ ਪੱਥਰ ਹੋ ਜਾਂਦੇ,ਜਮਾਨਾ ਜ਼ਾਲਮਾਂ ਵਾਂਗ ਹੁੱਬਦਾ ਏ,
ਜਦ ਰਿਸ਼ਤੇ ਤਿੜਕਦੇ ਨੇ,ਵਖਤ ਸੂਲਾਂ ਵਾਂਗ ਚੁਭਦਾ ਏ।