ਦਿਨ-ਰਾਤ ਮਿਹਨਤਾਂ ਕਰਕੇ ਵੀ, ਨਾ ਕਰਦਾ ਕੋਈ ਮਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
1. ਨੇਕ-ਕਮਾਈ ਖੇਤਾਂ ਵਿਚ, ਅਸੀਂ ਕਰਦੇ ਆ।
ਦੇਸ਼ ਦੇ ਅਨਾਜ-ਭੰਡਾਰ, ਪਏ ਭਰਦੇ ਆ।
ਸੱਚੀਂ ਕਿਰਤ-ਕਰੋ ਦੇ ਉਪਦੇਸ਼, ਵੱਲੇ ਹੁੰਦਾ ਧਿਆਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
2. ਅਸੀਂ ਖੇਤਾਂ ਦੇ ਵਿਚ ਰਹਿ, ਸਦਾ ਮੌਜ ਮਾਣੀ ਆ।
ਝੂਮਦੇ ਖੇਤ ਹੀ ਸਾਡੇ, ਹਰ ਸਮੇਂ ਬਣੇ ਹਾਣੀ ਆ।
ਦਿਨ-ਰਾਤ ਮਿਹਨਤਾਂ ਕਰਦੇ, ਤਾਂਹੀ ਕੁਝ ਕ ਬਣੀ ਸ਼ਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
3. ਸਾਡੇ ਹੱਕ ਜਿਨ੍ਹਾਂ ਨੇ ਖੋਹੇ ਆ।
ਫ਼ੱਕਰ ਕਿਸਾਨੀ ਨੂੰ, ਬਹੁਤ ਦੁੱਖ ਪੋਹੇ ਆ।
ਖੇਤੀਬਾੜੀ ਦਾ ਕੰਮ ਕਰਨ ਵਾਲੀ, ਕਿਸਾਨੀ 'ਤੇ ਬਣੀ ਜਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
4. ਅਸੀਂ ਕਿਸੇ ਦੇ; ਕਦੇ ਮਾੜਾ ਨੀ ਲੋਚਿਆ।
ਸਾਡੇ ਹਿੱਤਾਂ ਦਾ; ਤੁਸੀਂ ਕਦੇ ਚੰਗਾ ਸੋਚਿਆ ?
ਸਰਬੱਤ ਦਾ ਭਲਾ ਮੰਗਣ ਵਾਲੇ, ਅਸੀਂ ਇਨਸਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
5. ਜੇ ਕਿਸ਼ਤੀ ਦਾ ਮਲਾਹ ਹੀ, ਚੰਗਾ ਨਾ ਹੋਊ।
ਸਵਾਰੀਆਂ ਦੀ ਕਿਸ਼ਤੀ, ਵਿਚੇ ਹੀ ਡੋਬ ਦੇਊ।
ਹਰ ਸਵਾਰੀ ਦਾ ਭਲਾ ਚਾਹੁੰਨਾ,
ਉਹ ਦਾ ਹੁੰਦਾ ਕੰਮ "ਹਰਜੀਤ ਝੋਰੜਾਂ" ਮਹਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।
ਦਿਨ-ਰਾਤ ਮਿਹਨਤਾਂ ਕਰਕੇ ਵੀ, ਨਾ ਕਰਦਾ ਕੋਈ ਮਾਨ ਆ।
ਖੇਤਾਂ 'ਚ ਕੰਮ ਕਰਨ ਵਾਲਾ, ਇਹ ਬੋਲਦਾ ਕਿਸਾਨ ਆ।