ਚਾਹੀਦਾ ਹੈ ਉਸਨੂੰ ਮੇਰੇ ਨਾਲ ਸਾਕ ਕਰੇ ,,
ਕਿਉਂ ਮੇਰੇ ਜੀਵਨ ਨਾਲ ਤੂੰ ਮਜ਼ਾਕ ਕਰੇ ।।
ਜਦ ਮੈ ਸਮਝਾਵਾਂ ਚਾਲਾਂ ਅੰਬਾਨੀ ਦੀਆਂ ,,
ਝੱਟ ਪਾਸਾ ਵੱਟ ਦਾ ਨਾ ਕੋਈ ਗੱਲ ਕਰੇ ।।
ਪੀੜ ਹਮੇਸ਼ਾ ਝੱਲੀ ਜਿਊਂਦੀ ਜਿੰਦੜੀ ਨੇ ,,
ਹਮਲਾ ਅਪਣਾ ਕਰੇ ਜਾਂ ਕੋਈ ਗੈਰ ਕਰੇ ।।
ਝੁੰਡ ਬਣਾ ਕੇ ਆਕਾਸ਼ੀ ਉੱਡਦੇ ਪੰਛੀ ਨੇ ,,
ਹਾਕਮ ਥੋੜੀ ਬਹੁਤੀ ਹੁਣ ਸ਼ਰਮ ਕਰੇ ।।
ਬੰਦਾ ਵੀ ਕੀ ਕਰੇ ਮਹਾਂਮਾਰੀ ਕਰੋਨਾ ਨੂੰ ,,
ਠੀਕ ਕਰਨ ਤੋਂ ਹੁਣ ਡਾਕਟਰ ਵੀ ਡਰੇ ।।
ਕਰ ਦਿੱਤਾ ਦੁਫਾੜ ਕਿਸਾਨ ਜੱਥੇਬੰਦੀ ਨੂੰ ,,
ਇੱਕ ਆਖੇ ਠੀਕ ਦੂਜਾ ਇਨਕਾਰ ਕਰੇਂ ।।
ਢਿੱਡ ਭਰਨ ਲਈ ਫ਼ਸਲ ਤਾਂ ਜ਼ਰੂਰੀ ਐ ,,
ਬੰਦਾ ਕਿਹੜੀ ਚੀਜ਼ ਨਾਲ ਤਲਾਕ ਕਰੇ ।।
ਅਸੀਂ ਘਰਾਂ 'ਚ ਆਰਾਮ ਨਾਲ ਸੌਦੇ ਸੀ ,,
ਜਿਨਸ ਬਿਗਾਨੇ ਹੱਥ ਦੇਹ ਕਹਿਰ ਕਰੇ ।।
ਚੁਣਿਆ ਆਪਣੇ ਹੱਥੀਂ ਪਾਪੀ ਹਾਕਮ ਨੂੰ ,,
ਇਹ ਕੀ ਕਿਸੇ ਦਾ ਦਰਦ ਯਾਦ ਕਰੇ ।।
ਭੁੱਖ਼ੇ ਪੇਟ ਕਿਸਾਨ ਰੋਂਦੇ ਮੁਕੱਦਰਾਂ ਨੂੰ ,,
ਮਾੜੇ ਬੰਦੇ ਨਾਲ ਕੀ ਕੋਈ ਬਾਤ ਕਰੇ ।।
ਖ਼ਾਕੀ ਬੈਠੀ ਸਾਡੀ ਸੁਰੱਖਿਅਤ ਲਈ ,,
ਕੁੱਟ ਕੁੱਟ ਸਾਨੂੰ ਇਹ ਬੰਦਾ ਹਲਾਕ ਕਰੇ ।।
ਕਿਸਾਨ ਮਜ਼ਦੂਰ ਫ਼ਿਰੇ ਵਾਂਗ ਫ਼ਕੀਰਾਂ ਵੇ ,,
ਸਮੇਂ ਦੀ ਸਰਕਾਰ ਸਾਡੇ ਤੇ ਮਜ਼ਾਕ ਕਰੇ ।।
ਹਾਕਮਾਂ ਨੂੰ ਆਖੋਂ ਦਿਲ'ਚ ਖਾਰ ਰੱਖੇਂ ਨਾ,,
ਜੋ ਹੈ ਕਹਿਣਾ , ਕਰਨਾ ਹੈ ਬੇਬਾਕ ਕਰੇ ।।
ਇੱਥੇ ਸਾਰੇ ਮਤਲਬੀ ਜਿਹੇ ਫਿਰਦੇ ਨੇ ,,
ਹੁਣ ਬੰਦਾ ਕਿੱਥੇ ਸੱਧਰਾਂ ਦਾ ਸਾਕ ਕਰੇ ।।
ਉਹ ਬਣ ਵਿੱਚ ਟਾਹਲੀ ਜਿਹੇ ਰੁੱਖ ਵਾਂਗੂੰ ,,
ਨਾਂ ਔਲਾਦ,ਨਾ ਕੋਈ ਪੀੜ ਦਰਦ ਕਰੇ ।।
ਹਾਕਮ ਮੀਤ ਮੰਜ਼ਿਲ ਵੱਲ ਟੁਰਦਾ ਜਾਹ ,,
ਹੋਣਾ ਉਹੀ ਹੈ ਜੋ ਅਕਾਲ ਪੁਰਖ ਕਰੇ ।।