ਪਿੱਪਲ਼ ‘ ਤੇ ਤੋਤਾ (ਕਵਿਤਾ)

ਗੁਰਬਾਜ ਸਿੰਘ ਹੁਸਨਰ   

Email: insangurbaj@gmail.com
Cell: +91 74948 87787
Address:
India
ਗੁਰਬਾਜ ਸਿੰਘ ਹੁਸਨਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਿੱਖੀ ਚੁੰਝ,ਰੰਗ ਹਰਾ, ਗਲ ਗਾਨੀ, ਆ ਪਿੱਪਲ਼ ਤੇ ਬਹਿ ਗਿਆ !
ਕਰਦਾ ਇਸ਼ਾਰੇ ਛੋਟਾ ਬੱਚਾਂ, ਮਿੰਠੂ ਤੋਤਾ ,ਮਿੰਠੂ ਤੋਤਾ ਕਹਿ ਰਿਹਾ !
ਲੋਕ ਪ੍ਰਿਆਂ ਪੰਛੀ ਸਭ ਦਾ ਮਨੋਰੰਜਨ ਇਹ ਕਰਦਾ !
ਮਨੁੱਖ ਦੀ ਬੋਲੀ ਦੀ ਹੂ-ਬ-ਹੂ ਨਕਲ ਇਹ ਕਰਦਾ!
ਕਰੜੀ, ਕਰਕਸ਼ ਬੋਲੀ ਨਰ-ਮਾਦੇ ਵਿੱਚ ਫਰਕ ਨਾਂ ਦਿਸਦਾ ਕੋਈ ਏ!
ਇਹ ਖਾਂਵੇ ਘੱਟ ਤੋੜੇ ਜ਼ਿਆਦਾ ਇਹਦੀ ਚਿਰ ਤੋਂ ਆਦਤ ਹੋਈ ਏ!
ਹਰੀ ਮਿਰਚ ਦਾ ਸ਼ੌਂਕੀ ਅੱਜ ਖਾਂਵੇ ਪਿੱਪਲ਼ ਦੇ ਫਲ ਨੂੰ !
ਬੇਰ,ਅਮਰੂਦ,ਅੰਬ ਖਾਂਵੇ,ਘੱਟ ਹੀ ਮੂੰਹ ਲਾਵੇ ਜਲ ਨੂੰ !
ਇਹ ਸ਼ਾਕਾਹਾਰੀ ਪੰਛੀ  ਤੇਜ਼ ਲਹਿਰਦਾਰ ਉਡਾਰੇ ਭਰੇ !
ਕਿੱਲੋਮੀਟਰਾਂ ਦੀ ਦੂਰੀ  ਨੂੰ  ਮਿੰਟਾਂ  ਵਿੱਚ  ਸਰ ਕਰੇ !
ਗੁਣ ਬੇਹਿਸਾਬ ਪਿੱਪਲ਼ ਵਿੱਚ ਹੁੰਦੇ,ਸਾਰੇ ਵੈਦ-ਹਕੀਮ ਇਹ ਕਹਿੰਦੇ ਨੇ !
ਇਸ ਲਈ ਸ਼ਨੀਵਾਰ ਦੇ ਦਿੰਨ ਨੂੰ, ਲੋਕ ਇਹਦੀ ਪੂਜਾਂ ਕਰਦੇ ਰਹਿੰਦੇ ਨੇ!
ਇਹ ਕਾਰਬਨ ਚੂਸਦਾ ਤੇ ਆਕਸੀਜਨ ਰਹਿਦਾ ਛੱਡਦਾ !
ਸਭ ਨੂੰ ਜਿਉਣ ਦੀ ਦਵਾਈ ਇਹ ਮੁਫ਼ਤ ‘ਚ ਵੰਡਦਾ !
ਨਵੇਂ ਪੱਤੇ+ ਮਿਸ਼ਰੀ ਪੀਲੀਏ ਲਈ ਰਾਮਬਾਨ ਨੇ !
ਇਹਦੇ 7-8 ਪੱਕੇ  ਫਲ  ਖਾਉ  ਕਬਜ਼ ਹਟਾਣ ਏ!
ਕੋਮਲ ਪੱਤਿਆਂ ਦਾ ਕਾਹੜਾ ਪੇਟ ਸਾਫ਼ ਕਰਦਾ !
ਪੱਤਿਆਂ ਦਾ ਰਸ ਫੱਟੀ ਅੱਡੀਆਂ ਠੀਕ ਕਰਦਾ !
ਇਹ ਫੋੜੇ ਫਿੰਨਸੀ ਠੀਕ ਕਰੇ ,ਬੁਖ਼ਾਰ ਲਈ ਲਾਭਕਾਰੀ ਏ!
ਪੱਤੇ ਗੁੜ ‘ਚ ਮਿਲਾਕੇ ਖਾਓ , ਜੇ ਪੇਟ ਦਰਦ ਦੀ ਬਿਮਾਰੀ ਏ !
ਇਹਦੇ ਫਲ ਦੇ ਚੂਰਨ ਨਾਲ ਕਮਜ਼ੋਰੀ ਦੂਰ ਕਰ ਲੋ !
ਸ਼ਾਮ ਨੂੰ  ਇੱਕ ਚਮਚ ਲੈਕੇ ਦੁੱਧ ਦੀਆਂ ਘੁੱਟਾਂ ਭਰ ਲੋ !
ਜਲਨ, ਉਲਟੀ ਭਾਵੇਂ ਹੋਵੇ ਭੁੱਖ ਘੱਟ ਦੀ ਸਮੱਸਿਆਂ!
ਹੋ ਜੇ ਤੁਰੰਤ ਠੀਕ ਚੂਰਨ ਸ਼ਹਿਦ ‘ਚ ਪਾਕੇ ਚੱਖਿਆਂ!
ਸੁੱਕੇ ਫਲ ਪੀਸ ਕੇ ਖਾਓ ਜਿਸਨੂੰ ਸਾਹ ਦੀ ਬਿਮਾਰੀ ਏ !
ਇਹਦੀ ਦਾਤਨ ਨਾਲ ਮਸੂੜਿਆਂ ਦੀ ਸੋਜ ਉਤਰ ਜੇ ਸਾਰੀ ਏ!
ਜ਼ਖ਼ਮ ਭਰੇ ,ਸੋਜ ਤੇ ਦਰਦ ਤੋਂ ਆ ਅਰਾਮ ਜਾਵੇ !
ਸ਼ਿਲਕਾ ਪੇਟ ਸਾਫ਼ ਕਰੇ ਰੰਗ ‘ਚ ਨਿਖਾਰ ਆਵੇ !
ਇਹਦੀ ਸੰਘਣੀ ਤੇ ਠੰਡੀ ਛਾਂ ਆਉਂਦਾ ਜਾਂਦਾ ਰਾਹੀਂ ਬਹਿੰਦਾ ਏ!
ਇਹਦਾ ਕੋਈ ਨਹੀਂ ਨੁਕਸਾਨ, “ਗੁਰਬਾਜ “ਸੱਚੀ ਗੱਲ ਕਹਿੰਦਾ ਏ !