ਹੱਕ ਮੰਗਣ ਜਦ ਲੋਕ, ਤਾਂ ਰਾਜੇ ਭੂਸਰ ਜਾਦੇ ਨੇ,
ਬੇਦੋਸ਼ਿਆਂ ਦੇ ਉਤੇ, ਫਿਰ ਉਹ ਜੁਲਮ ਕਮਾਂਦੇ ਨੇ,
ਸਿੱਖ ਕੌਮ ਦੇ ਨਾਲ ਇਹੋ ਹੀ ਵਰਤਿਆ ਸੀ ਭਾਣਾ।
ਜੂਨ ਚੁਰਾਸੀ - - - - - - -
ਅਠੱਤੀ ਗੁਰੂ ਘਰਾਂ 'ਤੇ, ਕੀਤੀ ਫੌਜ ਚੜਾਈ ਸੀ,
ਕਰਫਿਊ ਲਾ ਕੇ ਬੰਦ ਘਰਾਂ ਵਿਚ, ਕੀਤੀ ਲੁਕਾਈ ਸੀ,
ਹਕੂਮਤ ਦੇ ਨਸ਼ੇ ਵਿਚ ਚੂਰ, ਸਰਕਾਰੀ ਸੀ ਲਾਣਾ।
ਜੂਨ ਚੁਰਾਸੀ - - - - - - -
ਅਕਾਲ ਤਖਤ ਹੈ ਮਹਿਲ ਸਿੱਖੀ ਦਾ, ਤੋਪਾਂ ਨਾਲ ਉਡਾਤਾ,
ਨਤਮਸਤਕ ਸੀ ਹੋਣ ਗਿਆਂ ਨੂੰ ਫੜ ਕੇ ਜੇਲ੍ਹੀ ਪਾਤਾ,
ਨਹੀਂ ਬਖਸੇ ਗਏ ਬੀਬੀਆਂ, ਗੱਭਰੂ,ਬੁੱਢਾ ਤੇ ਨਿਆਣਾ।
ਜੂਨ ਚੁਰਾਸੀ - - - - - -
ਆਖਰੀ ਦਮ ਤੱਕ ਰਹੇ ਬੋਲਦੇ ਸੋ ਨਿਹਾਲ ਦੇ ਨਾਰ੍ਹੇ,
ਤੂੰਬਾ ਤੂੰਬਾ ਹੋ ਸਿੰਘ ਉਡ ਗਏ ਨਹੀਂ ਸਿਦਕ ਤੋਂ ਹਾਰੇ,
ਰਜਾ ਚ ਰਹਿਕੇ ਸਿੰਘਾਂ ਮੰਨਿਆ ਸਤਿਗੁਰ ਦਾ ਭਾਣਾ।
ਜੂਨ ਚੁਰਾਸੀ - - - - - - - -
ਨਾਲ ਗਰਬ ਦੇ ਲਿਖਦਾ ਸਿੱਧੂ ਯੋਧਿਆਂ ਦੀ ਕੁਰਬਾਨੀ,
ਪਦਮ ਖੋਲ੍ਹ ਕੇ ਦੱਸ ਸੰਗਤ ਨੂੰ ਕੀ ਅੱਗੇ ਬੀਤੀ ਕਹਾਣੀ।
ਬਦਲਾ ਲੈਣਾ ਸਿੱਖ ਜਾਣਦਾ ਹੈ ਨਈਂ ਇਹ ਨਿਤਾਣਾ।
ਜੂਨ ਚੁਰਾਸੀ ਸਿੱਖ ਤੋਂ ਕਦੇ ਭੁਲਾਇਆ ਨਹੀਂ ਜਾਣਾ।