ਮਹੱਤਵਪੂਰਨ ਸਥਾਨ ਰੱਖਦੇ ਹਨ ਕਮੇਡੀਅਨ
(ਲੇਖ )
ਅਗਰ ਇਹ ਕਿਹਾ ਜਾਏ ਕਿ ਬਾਲੀਵੁੱਡ ਦੀ ਤਰੱਕੀ ’ਚ ਪੰਜਾਬੀ ਕਲਾਕਾਰ ਦਾ ਯੋਗਦਾਨ ਬਹੁਤ ਜਿਆਦਾ ਹੈ ਤਾਂ ਕੋਈ ਗਲਤ ਨਹੀਂ ਹੋਵੇਗਾ। ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਬਹੁਤ ਵਿਸ਼ਾਲ ਸੀ।
ਵੰਡ ਦੇ ਬਾਅਦ ਪੰਜਾਬ ਦਾ ਬਹੁਤ ਸਾਰਾ ਹਿੱਸਾ ਪਾਕਿਸਤਾਨ `ਚ ਚਲਾ ਗਿਆ, ਜਿਹੜਾ ਪੰਜਾਬ ਭਾਰਤ ’ਚ ਰਹਿ ਗਿਆ ਉਸ ਦੇ ਵੀ ਕਈ ਟੋਟੇ ਹੋ ਗਏ।
ਆਜ਼ਾਦੀ ਤੋਂ ਪਹਿਲਾਂ ਤੋਂ ਹੀ ਬਾਲੀਵੁੱਡ ’ਚ ਪੰਜਾਬੀ ਪਿੱਠ ਭੂਮੀ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਕਲਾਕਾਰ ਹੈ, ਬਹੁਤ ਸਾਰੇ ਕਮੇਡੀਅਨ ਵੀ ਪੰਜਾਬੀ ਕਲਚਰ ਨੇ ਦਿੱਤੇ ਹਨ, ਜਿੰਨ੍ਹਾਂ ਨੇ ਬਾਲੀਵੁੱਡ `ਚ ਬਹੁਤ ਮਹੱਤਵਪੂਰਨ ਕਿਰਦਾਰ ਨਿਭਾਏ। ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਬਾਲੀਵੁੱਡ `ਚ ਬਹੁਤ ਚੰਗੇ ਚੰਗੇ ਕਮੇਡੀਅਨ ਹਨ। ਜਿੰਨ੍ਹਾਂ ਆਪਣੀ ਵਿਲੱਖਣ ਪਹਿਚਾਨ ਬਣਾਈ।
ਅੱਜ ਬਾਲੀਵੁੱਡ ’ਚ ਬਹੁਤ ਘੱਟ ਕਮੇਡੀਅਨ ਮਿਲਦੇ ਹਨ ਕਿਉਂਕਿ ਅੱਜ ਬਾਲੀਵੁੱਡ ’ਚ ਹੀਰੋ, ਵਿਲੇਨ, ਸਭ ਕਮੇਡੀਅਨ ਦਾ ਕਿਰਦਾਰ ਬਖੂਬ ਨਿਭਾ ਰਹੇ ਹਨ। ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਬਣ ਰਹੀਆਂ ਹਨ ਜੋ ਸਿਲਵਰ ਸਕ੍ਰੀਨ ਤੇ ਚੰਗੀ ਕਮਾਈ ਕਰ ਰਹੀਆਂ ਹਨ।
ਅੱਜ ਵਿਸ਼ੇਸ਼ ਤੌਰ ਤੇ ਕਮੇਡੀਅਨ ’ਚ ਗੋਵਿੰਦਾ ਨਾਇਕ ਅਤੇ ਖਲਨਾਇਕ ’ਚ ਗੋਵਿੰਦਾ, ਕਾਦਰ ਖਾਨ, ਸਲਮਾਨ ਖਾਨ, ਅਕਸ਼ੇ ਕੁਮਾਰ, ਸ਼ਕਤੀ ਕਪੂਰ ਅਤੇ ਓਮ ਪੁਰੀ ਵਰਗੇ ਕਮੇਡੀ ਕਿਰਦਾਰ ਨਿਭਾਉਣ `ਚ ਮਾਹਿਰ ਹਨ।
ਪੁਰਾਣੇ ਸਮੇਂ ਦੇ ਕਮੇਡੀਅਨ ਅਤੇ ਅੱਜ ਦੇ ਸਮੇਂ ਦੇ ਕਮੇਡੀਅਨ ’ਚ ਬਹੁਤ ਅੰਤਰ ਹੈ। ਪਹਿਲਾਂ ਫਿਲਮਾਂ ’ਚ ਕਮੇਡੀ ਕਲਾਕਾਰ ਦਾ ਆਪਣਾ ਵੱਖਰਾ ਹੀ ਕਿਰਦਾਰ ਹੁੰਦਾ ਸੀ। ਹਰ ਫਿਲਮ ਹੋਰ ਕਿਰਦਾਰ ਦੇ ਨਾਲ ਕਮੇਡੀ ਕਲਾਕਾਰ ਦਾ ਹੋਣਾ ਜਰੂਰੀ ਹੁੰਦਾ ਸੀ।
ਬਾਲੀਵੁੱਡ ਸਪੈਸ਼ਲ ਕਮੇਡੀ ਕਲਾਕਾਰ ਹੀ ਹੁੰਦੇ ਸਨ। ਕਮੇਡੀ ਕਲਾਕਾਰ ਦੀ ਮੰਗ ਹੀਰੋ ਦੇ ਬਰਾਬਰ ਕਈ ਵਾਰ ਤਾਂ ਕਮੇਡੀ ਕਲਾਕਾਰ ਇਹੋ ਜਿਹੇ ਵੀ ਸਨ ਜਿੰਨ੍ਹਾਂ ਦੀ ਮੰਗ ਹੀਰੋ ਨਾਲੋਂ ਵੀ ਵੱਧ ਸੀ। ਉਨ੍ਹਾਂ ’ਚ ਵਿਸ਼ੇਸ਼ ਜਾਨੀ ਵਾਕਰ, ਰਜਿੰਦਰ ਨਾਥ ਮਹਿਮੂਦ, ਟੁਨ-ਟੁਨ ਤੋਂ ਇਲਾਵਾ ਹੋਰ ਬਹੁਤ ਸਾਰੇ ਕਲਾਕਾਰ ਸਨ।
ਪਹਿਲੇ-ਪਹਿਲ ਕਲਾਕਾਰ ਨੂੰ ਬਾਲੀਵੁੱਡ ’ਚ ਪੈਰ ਜਮਾਉਣ ਲਈ ਕਾਫ਼ੀ ਸੰਘਰਸ਼ ਕਰਨਾ ਪੈਂਦਾ ਸੀ ਕਿਉਂਕਿ ਬਹੁਤ ਸਾਰੇ ਕਮੇਡੀਅਨ ਅੱਤ ਦੀ ਗਰੀਬੀ ’ਚ ਨਿਕਲ ਘਰੋਂ ਦੌੜ ਕੇ ਐਕਟਰ ਬਣ ਆਏ, ਕੁਝ ਕੁ ਤਾਂ ਰੋਟੀ ਦੇ ਚੱਕਰਾਂ ’ਚ ਐਕਟਰ ਬਣ ਗਏ। ਕਈਆਂ ਨੂੰ ਉਸ ਉਨ੍ਹਾਂ ਲਗਨ ਅਤੇ ਜਨੂੰਨ ਲੈ ਆਇਆ ਮੁੰਬਈ। ਪੇਸ਼ ਕੁਝ ਕਮੇਡੀ ਕਲਾਕਾਰਾਂ ਬਾਰੇ :
ਜਾਨੀ ਵਾਕਰ
ਜਾਨੀ ਵਾਕਰ ਕਿਸੇ ਕਲਾਕਾਰ ਦਾ ਨਾਮ ਨਹੀਂ, ਇਹ ਆਪਣੇ ਜਮਾਨੇ ਦੇ ਅਭਿਨੇਤਾ ਨਿਰਮਾਤਾ, ਨਿਰਦੇਸ਼ ਗੁਰੂ ਦੱਤ ਦੀ ਸ਼ਰਾਬ ਦਾ ਨਾਮ ਸੀ ਜਾਨੀ ਵਾਕਰ। ਅਸਲੀ ਨਾਮ ਸੀ ਇਸ ਅਦਾਕਾਰ ਦਾ ਬਹਰਦੀਨ ਜਮਾਲੂਦੀਨ ਕਾਜੀ। ਜਾਨੀ ਵਾਕਰ ਨਾਮ ਗੁਰੂ ਦੱਤ ਨੇ ਇਸ ਅਭਿਨੇਤਾ ਨੂੰ।
ਬਾਲੀਵੁੱਡ ਦਾ ਇਹ ਉਹ ਸੁਪਰ ਮਹਾਨ ਕਮੇਡੀਅਨ ਕਲਾਕਾਰ ਹੈ ਜਿਸ ਆਪਣੀ ਕਮੇਡੀ ਕਲਾ ਰਾਹੀਂ ਸਮਾਜ ਸੁਧਾਰ ਗਰੀਬੀ ਦਾ ਹਰ ਫਿਲਮ ’ਚ ਦਰਸ਼ਕਾਂ ਨੂੰ ਕੋਈ ਨਾ ਕੋਈ ਸੰਦੇਸ਼ ਦਿੱਤਾ। ਜਾਨੀ ਵਾਕਰ ਆਪਣੇ ਸਮੇਂ ਦਾ ਉਹ ਮਹਾਨ ਕਲਾਕਾਰ ਸੀ। ਜਿਸ ਉੱਪਰ ਕਿਰਦਾਰ ਲਿਖ ਜਾਂਦੇ ਸਨ। ਆਪਣੇ ਜਮਾਨੇ ਦੇ ਮਸ਼ਹੂਰ ਗਾਇਕ ਮੁਹੰਮਦ ਰਫ਼ੀ ਸਾਹਿਬ ਦੀ ਪਲੇ ਬੈਕ ਆਵਾਜ਼ ’ਚ ਬਹੁਤ ਸਾਰੇ ਗੀਤ ਸਨ।
ਜਾਨੀ ਵਾਕਰ ਦੀ ਪਹਿਚਾਨ ਆਪਣੇ ਜਮਾਨੇ ਦੇ ਹੀਰੋ ਨਾਲੋਂ ਜਿਆਦਾ ਸੀ। ਇਸ ਮਹਾਨ ਕਲਾਕਾਰ ਨੂੰ ਬਾਲੀਵੁੱਡ ਦੀ ਜਾਨੀ ਮਾਨੀ ਹਸਤੀ ਬਲਰਾਜ ਸਾਹਨੀ ਬਾਲੀਵੁੱਡ ’ਚ ਲੈ ਕੇ ਆਈ ਤੇ ਉਸ ਨੇ ਉਸ ਨੂੰ ਗੁਰੂ ਦੱਤ ਨਾਲ ਮਿਲਵਾਇਆ। ਗੁਰੂ ਦੱਤ ਨਾਲ ਜਾਨੀ ਵਾਕਰ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਅਤੇ ਗੁਰੂ ਦੱਤ ਉਸ ਦੇ ਜਿਗਰੀ ਦੋਸਤ ਬਣ ਗਏ। ਗੁਰੂ ਦੱਤ ਨਾਲ ਜਾਨੀ ਵਾਕਰ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ।
ਇਸ ਮਹਾਨ ਕਲਾਕਾਰ ਦਾ ਜਨਮ 11 ਨਵੰਬਰ 1926 ਨੂੰ ਇੰਦੌਰ ’ਚ ਇੱਕ ਮਿੱਲ ਮਜ਼ਦੂਰ ਦੇ ਘਰ ’ਚ ਹੋਇਆ। ਮਿੱਲ ਬੰਦ ਹੋਣ ਦੇ ਬਾਅਦ ਇਸ ਦੇ ਪਿਤਾ ਮੁੰਬਈ ’ਚ ਆ ਗਏ। ਰੋਜ਼ੀ ਰੋਟੀ ਦੇ ਚੱਕਰ ’ਚ ਜਾਨੀ ਵਾਕਰ ਨੇ ਅਨੇਕਾਂ ਪਾਪੜ ਵੇਲੇ। ਉਸ ਦੌਰਾਨ ਮੁੰਬਈ (ਭਸ਼ਓ) ’ਚ ਬੱਸ ਕੰਡਕਟਰੀ ਕੀਤੀ। ਜਾਨੀ ਵਾਕਰ ਨੇ ਚਾਹੇ ਬਾਲੀਵੁੱਡ ’ਚ ਅੱਤ ਦਰਜੇ ਦੇ ਸ਼ਰਾਬੀ ਵਿਅਕਤੀ ਦੇ ਕਿਰਦਾਰ ਨਿਭਾਏ ਲੇਕਿਨ ਅਸਲ ਜ਼ਿੰਦਗੀ ’ਚ ਉਸ ਨੇ ਕਦੀ ਸ਼ਰਾਬ ਨਹੀਂ ਪੀਤੀ ਸੀ। ਜਾਨੀ ਵਾਕਰ ਨੇ ਆਪਣੇ 40 ਸਾਲਾਂ ਦੇ ਫਿਲਮੀ ਕੈਰੀਅਰ ’ਚ 300 ਤੋਂ ਵੱਧ ਫਿਲਮਾਂ ’ਚ ਕੰਮ ਕੀਤਾ। ਜਾਨੀ ਵਾਕਰ ਦੇ ਗੁਰੂ ਨੂਰ ਮੁਹੰਮਦ ਬਾਲੀਵੁੱਡ ਜਾਨੇ ਮਾਨੇ ਕਮੇਡੀਅਨ ਕਲਾਕਾਰ ਸਨ। ਉਹ ਭਾਰਤੀ ਸਿਨਮਾ ਦੇ ਚਾਰਲੀ ਚੈਂਪੀਅਨ ਸਨ।
ਜਾਨੀ ਵਾਕਰ ਨੇ ਦਲੀਪ ਕੁਮਾਰ, ਸ਼ੰਮੀ ਕਪੂਰ, ਰਾਜ ਕਪੂਰ, ਰਜਿੰਦਰ ਕੁਮਾਰ, ਰਜੇਸ਼ ਖੰਨਾ, ਅਮਿਤਾਬ ਬੱਚਨ, ਸ਼ਸ਼ੀ ਕਪੂਰ, ਰਾਜ ਕਪੂਰ ਅੰਤ ਸਮੇਂ ’ਚ ਕਮਲ ਹਸਨ ਦੀ ਫਿਲਮ ਚਾਚੀ 420 ’ਚ ਜ਼ੋਰਦਾਰ ਕਿਰਦਾਰ ਨਿਭਾਇਆ।
ਜਾਨੀ ਵਾਕਰ ਉੱਪਰ ਬਹੁਤ ਸਾਰੇ ਗੀਤ ਫਿਲਮਾਏ ਗਏ। ਫਿਲਮ ਪਿਆਸ (1957 ਸਰ ਤੇਰਾ ਚੱਕਰੇ), ਜਾਨੇ ਕਿਆ ਕੋਈ ਤੁਨੇ (ਪਿਆਸ 1957) ਸੁਣੋ-ਸੁਣੋ ਮਿਸਟਰ ਚੈਟਰਜੀ (ਫਿਰ ਬਹਾਰ ਆਈ 1960)।
ਜਿੰਨ੍ਹਾਂ ਫਿਲਮਾਂ `ਚ ਜਾਨੀ ਵਾਕਰ ਨੇ ਕੰਮ ਕੀਤਾ ਮੇਰੇ ਮਹਿਬੂਬਾ (1963), (ਰੇਲਵੇ ਪਲੇਟ ਫਾਰਮ 1955), ਫਿਰ ਬਹਾਰ ਆਈ (1966)। ਤੇਰੀ ਮੇਰੀ ਇੱਕ ਜਿੰਦੜੀ 1975 ਪੰਜਾਬੀ ਪੜੋਸਨ (1968), ਮਹਿਬੂਬ ਕੀ ਮਹਿੰਦੀ (1971), ਉਪਕਾਰ (1967) ਵਲੈਤੀ ਬਾਬੂ (1983), ਸ਼ਰਾਬੀ (1984), ਡਕੈਤ (1987), ਅਲਬੇਲਾ (1951)।
ਆਈ.ਐਸ.ਜੌਹਰ
ਆਈ.ਐਸ.ਜੌਹਰ ਬਾਲੀਵੁੱਡ ਤੋਂ ਬਹੁਤ ਕਾਬਲੇ ਕਮੇਡੀਅਨ ਹੈ, ਇਸ ਅਸਲੀ ਨਾਮ ਇੰਦਰਜੀਤ ਸਿੰਘ ਜੌਹਰ ਹੈ, ਇਸ ਦਾ ਜਨਮ 19 ਮਾਰਚ 1939 ਪੰਜਾਬ ਪਾਕਿਸਤਾਨ ਲਾਹੌਰ ’ਚ ਹੋਇਆ, ਆਈ. ਐਸ. ਜੌਹਰ ਨੇ ਅਰਥ-ਸ਼ਾਸਤਰ ਅਤੇ ਪੌਲੀਟੀਕਲ ਸਾਇੰਸ ’ਚ ਐਮ.ਏ. ਕੀਤੀ। ਆਈ. ਐਸ. ਜੌਹਰ ਦੀ ਪਹਿਲੀ ਪਤਨੀ ਰਮਾ ਬੈਸ ਦੂਸਰੀ ਸੋਨੀਆ ਸਾਹਨੀ ਸੀ। ਬਾਲੀਵੁੱਡ ’ਚ ਆਈ.ਐਨ. ਜੋ ਨੇ 35 ਸਾਲ ਤੱਕ ਕੰਮ ਕੀਤਾ।
ਉਨ੍ਹਾਂ ਦਲੀਪ ਕੁਮਾਰ ਦੇਵਾ ਅਨੰਦ, ਸ਼ਸ਼ੀ ਕਪੂਰ, ਰਜੇਸ਼ ਖੰਨਾ, ਜੈ ਮੁਕਰਜੀ, ਕਿਸ਼ੋਰ ਕੁਮਾਰ ਤੋਂ ਇਲਾਵਾ ਹੋਰ ਬਹੁਤ ਸਾਰੇ ਬਾਲੀਵੁੱਡ ਅਭਿਨੇਤਾਵਾਂ ਨਾਲ ਕੰਮ ਕੀਤਾ।
ਬਾਲੀਵੁੱਡ ਦੇ ਨਾਮੀ ਨਿਰਮਾਤਾ ਨਿਰਦੇਸ਼ਕ ਯਸ਼ ਚੋਪੜਾ ਸਾਹਿਬ ਆਈ.ਐਸ.ਜੌਹਰ ਦੇ ਨਿਰਦੇਸ਼ ਹੇਠ ਕੰਮ ਕਰ ਚੁੱਕਾ ਹੈ।
ਜਿੰਨ੍ਹਾਂ ਫਿਲਮਾਂ ’ਚ ਕੰਮ ਕੀਤਾ
ਜੌਹਰ ਇਨ ਮਹਿਮੂਦ (1965), ਜੌਹਰ ਮਹਿਮੂਦ ਇਨ ਹਾਂਗਕਾਂਗ (1971), ਜੌਹਰ ਇਨ ਕਸ਼ਮੀਰ (1960), ਜੌਹਰ ਇਨ ਬੰਬੇ (1978), ਨਾਸਤਿਕ (1954), ਬੇਵਕੂਫ (1960), ਅਕਲਮੰਦ (1960), ਸ੍ਰੀਮਾਨ ਸ੍ਰੀਮਤੀ (1920) ਸ਼ਗਿਰਦ ਫਿਲਮ ਤੇ ਫਿਲਮ ਫੇਅਰ ਐਵਾਰਡ ਮਿਲਿਆ, ਆਈ. ਐਸ. ਜੌਹਰ ਨੇ ਕਈ ਪੰਜਾਬੀ ਫਿਲਮਾਂ ’ਚ ਕੰਮ ਕੀਤਾ। ਜਿੰਨ੍ਹਾਂ ’ਚ ਇੱਕ ਰਾਂਝਾ ਤੇ ਇਕ ਹੀਰ (1947) ਦੇ ਬਟਵਾਰੇ ਤੇ ਬਣੀ ਫਿਲਮ ਨਾਸਤਿਕ ਦੀ ਕਹਾਣੀ ਆਈ.ਐਸ ਜੌਹਰ ਨੇ ਲਿਖੀ ਅਰਮਾਨ (1951) ਇਸ਼ਕ ਔਰ ਰਾਜਨੀਤੀ (1978) ਨਸਬੰਦੀ। ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਫਿਲਮ ’ਚ ਜਾਨੀ ਵਾਕਰ ਸਾਹਿਬ ਨੇ ਕੰਮ ਕੀਤਾ।
ਹੈਰੀ ਐਂਡ ਬਲੈਕ (1958), ਨਾਰਥ ਵੈਸਟ ਟਰੰਟ (1959), ਲਾਰਸ ਅਰੇਬੀਅਨ (1962), ਡੈਥ ਆਫ ਨਾਇਲ (1978) ਵਰਗੀਆਂ ਫਿਲਮਾਂ ਕਾਸਟ ਕੀਤੀਆਂ। ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਜਦ ਭੁੱਟੋ ਨੂੰ ਫਾਂਸੀ ਦਿੱਤੀ ਤਾਂ ਉਸ ਉੱਪਰ ਨਾਟਕ ਲਿਖਿਆ ਬਹੁਤ ਚਰਚਿਤ ਹੋਇਆ। ਇਸ ਮਹਾਨ ਕਲਾਕਰ ਦੀ 19 ਮਾਰਚ 1984 ਨੂੰ ਮੌਤ ਹੋ ਗਈ।
ਰਜਿੰਦਰ ਨਾਥ
ਬਾਲੀਵੁੱਡ ਦਾ ਇਹੋ ਜਿਹਾ ਕਮੇਡੀਅਨ ਸੀ ਕਿ ਜਦ ਇਹ ਸਿਲਵਰ ਸਕ੍ਰੀਨ ਉੱਪਰ ਆਉਂਦਾ ਸੀ ਤਾਂ ਦਰਸ਼ਕ ਆਪਣਾ ਹਾਸਾ ਰੋਕ ਨਹੀਂ ਸਕਦੇ ਸਨ। ਰਜਿੰਦਰ ਨਾਥ ਅਭਿਨੇਤਾ ਪ੍ਰੇਮ ਨਾਥ ਦੇ ਛੋਟੇ ਭਰਾ ਸਨ। ਇਸ ਮਹਾਨ ਕਲਾਕਾਰ ਦਾ ਜਨਮ 8 ਜੂਨ 1947 ਮੱਧ ਪ੍ਰਦੇਸ਼ ਟਿਕਮਗੜ੍ਹ ’ਚ ਹੋਇਆ। ਪਿਤਾ ਕਰਤਾਰ ਸਿੰਘ ਸਨ ਰਜਿੰਦਰ ਨਾਲ 8 ਭੈਣ ਭਰਾ ਸਨ।
ਐਕਟਰ ਬਣਨ ਲਈ ਆਪਣੇ ਵੱਡੇ ਭਰਾ ਪ੍ਰੇਮ ਨਾਥ ਦੀ ਤਰ੍ਹਾਂ ਮੁੰਬਈ ਭੱਜ ਕੇ ਆ ਗਿਆ, ਐਕਟਰ ਬਣਨ ’ਚ ਪ੍ਰੇਮ ਨਾਥ ਨੇ ਰਜਿੰਦਰ ਨਾਥ ਦੀ ਬਹੁਤ ਮਦਦ ਕੀਤੀ। ਜੱਬਲ ਪੁਰ ਉਸ ਵਕਤ ਮੁੰਬਈ ਦਾ ਹੀ ਹਿੱਸਾ ਸੀ। ਮੁੰਬਈ ਆ ਕੇ ਨਾਟਕ ਕੰਪਨੀ ਅਤੇ ਪ੍ਰਿਥਵੀ ਥੀਏਟਰ ’ਚ ਕੰਮ ਕੀਤਾ। ਰਜਿੰਦਰ ਨਾਥ ਨੇ ਫਿਲਮ ਜਬ ਪਿਆਰ ਕਿਸੀ ਸੇ ਹੋਤਾ ਹੈ ਫਿਲਮ ’ਚ ਕੰਮ ਕੀਤਾ ਉਸ ਫਿਲਮ ’ਚ ਉਸ ਦਾ ਨਾਮ ਪੋਪਟ ਲਾਲ ਰੱਖ ਦਿੱਤਾ। ਸ਼ਮੀ ਕਪੂਰ ਰਜਿੰਦਰ ਨਾਥ ਦੇ ਚੰਗੇ ਦੋਸਤ ਸਨ ਬਾਅਦ `ਚ ਰਿਸ਼ਤੇਦਾਰੀ ਬਣ ਗਈ।
ਰਜਿੰਦਰ ਨਾਥ ਨੇ ਜਿੰਨ੍ਹਾਂ ਫਿਲਮਾਂ ’ਚ ਵਧੀਆ ਕਿਰਦਾਰ ਨਿਭਾਏ : ਤੀਨ ਬਹੂ ਰਾਣੀਆਂ (1968), ਰਾਜ ਕੁਮਾਰ (1964), ਬੀਵੀ ਓ ਬੀਵੀ (1981), ਪਤੰਗਾ (1971), ਆਪ ਆਏ ਬਹਾਰ ਆਈ (1971), ਨਸਬੰਦੀ (1978), ਤੀਸਰੀ ਮੰਜਿਲ (1966)।
ਰਜਿੰਦਰ ਨਾਥ ਆਪਣੇ ਮੈਨੇਜਰ ਬੀਰਬਲ ਨਾਲ ਕਾਰ ’ਚ ਜਾ ਰਹੇ ਸਨ ਟਰੱਕ ਐਕਸੀਡੈਂਟ ਹੋ ਗਿਆ ਪਰ ਬਚਾਅ ਹੋ ਗਿਆ।
ਰਜਿੰਦਰ ਕੁਮਾਰ ਨੇ ਕਈ ਪੰਜਾਬੀ ਫਿਲਮਾਂ ’ਚ ਵੀ ਕੰਮ ਕੀਤਾ। ਅੰਤ 13 ਫ਼ਰਵਰੀ 2008 ’ਚ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ।
ਮੁਕਰੀ
ਬਾਲੀਵੁੱਡ ’ਚ ਸਭ ਤੋਂ ਛੋਟੇ ਕੱਦ ਵਾਲਾ ਜਿੰਨ੍ਹਾਂ ਦਾ ਕੱਦ 4 ਫੁੱਟ ਸੀ ਵੱਡੀਆਂ-ਵੱਡੀਆਂ ਮੁੱਛਾਂ। ਫਿਲਮ ਸ਼ਰਾਬੀ ’ਚ ਸੁਪਰ ਸਟਾਰ ਅਮਿਤਾਬ ਬੱਚਨ ਸਾਹਿਬ ਜੀ ਨੇ ਕਿਹਾ ਸੀ “ਮੁੱਛੇ ਹੋਣ ਤਾਂ ਨੱਥੂ ਰਾਮ ਜੈਸੀ”। ਅਮਿਤਾਬ ਬੱਚਨ ਦਾ ਇਹ ਡਾਇਲਾਗ ਬਹੁਤ ਮਸ਼ਹੂਰ ਹੋਇਆ। ਬਾਲੀਵੁੱਡ ’ਚ ਆਉਣ ਤੋਂ ਪਹਿਲਾਂ ਮੁਕਰ ਮਸਜਿਦ ’ਚ ਕੁਰਾਨ ਪੜ੍ਹਾਉਂਦੇ ਸਨ। ਬਹੁਤ ਪਰਿਵਾਰ ਸੀ ਅੱਤ ਦੀ ਗਰੀਬੀ ਸੀ । ਦਲੀਪ ਕੁਮਾਰ ਸਾਹਿਬ ਨੇ ਉਨ੍ਹਾਂ ਨੂੰ ਫਿਲਮਾਂ ’ਚ ਆਉਣ ਦੀ ਆਫ਼ਰ ਕੀਤੀ। ਮੁਕਰੀ ਨੇ ਪੈਸੇ ਦੀ ਮੰਗ ਕੀਤੀ। ਦਲੀਪ ਕੁਮਾਰ ਨੇ ਸਭ ਕਰ ਦਿੱਤੀ। ਦਲੀਪ ਕੁਮਾਰ ਨੇ ਬਾਂਬੇ ਟਾਕੀਜ਼ ’ਚ ਦੇਵਕਾ ਰਾਣਾ ਨਾਲ ਮਿਲਵਾਇਆ ਤੇ ਰੋਲ ਦਿਵਾਇਆ।
ਮੁਕਰੀ ਦਾ ਜਨਮ 5 ਜਨਵਰੀ 1922 ’ਚ ਹੋਇਆ। ਮੁਕਰੀ ਦੀ ਪਤਨੀ ਮੁਮਤਾਜ ਮੁਕਰੀ। ਮੁਕਰੀ ਨੇ ਆਪਣੇ 50 ਸਾਲ ਫਿਲਮੀ ਕੈਰੀਅਰ ’ਚ 600 ਤੋਂ ਵੱਧ ਫਿਲਮਾਂ ’ਚ ਕੰਮ ਕੀਤਾ। ਬੰਬੇ ਟੂ ਗੋਆ(1972), ਗੋਪੀ (1970), ਅਬਦੁੱਲਾ (1960), ਆਨ (1952)।
ਮੁਕਰੀ ਦਲੀਪ ਕੁਮਾਰ ਦੇ ਖਾਸ ਦੋਸਤਾਂ ’ਚ ਇੱਕ ਸਨ। ਜ਼ਿੰਦਗੀ ਦੇ ਅੰਤਿਮ ਸਮੇਂ ਜਤਿੰਦਰ ਅਤੇ ਏਕਤਾ ਕਪੂਰ ਨੇ ਉਸਨੂੰ ਐਕਟਿੰਗ ਦੀ ਖਾਸ ਪੇਸ਼ਕਸ਼ ਕੀਤੀ। ਮੁਕਰੀ ਨੇ ਖਰਾਬ ਸਿਹਤ ਕਾਰਣ ਇਨਕਾਰ ਕਰ ਦਿੱਤਾ।
ਅੰਤ 4 ਦਸੰਬਰ 2000 ’ਚ ਮੁਕਰੀ ਦੀ ਮੌਤ ਹੋ ਗਈ।
ਜਗਦੀਪ
ਦੇਸ਼ ਦੀ ਵੰਡ ਤੋਂ ਪਹਿਲਾਂ ਜਗਦੀਪ ਦਾ ਪਰਿਵਾਰ ਖਾਂਦਾ ਪੀਂਦਾ ਅਮੀਰ ਸੀ, ਵੰਡ ਵੇਲੇ ਸਭ ਕੁਝ ਖਤਮ ਹੋ ਗਿਆ। ਜਗਦੀਪ ਦੇ ਪਿਤਾ ਜੀ ਐਡਵੋਕੇਟ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਜਗਦੀਪ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਸ ਮਹਾਨ ਕਲਾਕਾਰ ਦਾ ਜਨਮ 29 ਮਾਰਚ 1939 ’ਚ ਹੋਇਆ। ਜਗਦੀਪ ਦੀ ਮਾਤਾ ਜੀ ਯਤੀਮ ਖਾਨੇ ’ਚ ਖਾਣਾ ਬਣਾਉਣ ਦਾ ਕੰਮ ਕਰਨ ਲੱਗ ਪਏ। ਜਗਦੀਪ ਨੇ ਗਰੀਬੀ ਕਾਰਨ ਪੜ੍ਹਾਈ ਛੱਡੀ ਤੇ ਮਿਹਨਤ ਮਜ਼ਦੂਰੀ ਕਰਨ ਲੱਗ ਪਿਆ।
ਅਚਾਨਕ ਜ਼ਿੰਦਗੀ ’ਚ ਬਦਲਾਵ ਆਇਆ। 9 ਸਾਲ ਦੀ ਉਮਰ ’ਚ ਫਿਲਮਾਂ ’ਚ ਕੰਮ ਮਿਲਿਆ। ਐਕਟਿੰਗ ਦੇ 3 ਰੁਪਏ ਮਹੀਨੇ ਦੇ ਮਿਲਣ ਲੱਗੇ। ਜਗਦੀਪ ਦੀ ਮਾਂ ਨੇ 50 ਸਾਲ ਤੱਕ ਬੁਰਕਾ ਨਹੀਂ ਉਤਾਰਿਆ। ਵਧੀਆ ਡਾਇਲਾਗ ਬੋਲਣ ਲਈ ਫਿਲਮ ਮੇਕਰ ਬੀ.ਆਰ.ਚੋਪੜਾ ਨੇ ਉਸ ਨੂੰ 6 ਰੁਪਏ ਦੇਣੇ ਸ਼ੁਰੂ ਕੀਤੇ। ਪਹਿਲੇ ਫਿਲਮ ਧੋਬੀ ਔਰ ਕਿਸਾਨ ਉਸ ਫਿਲਮ ’ਚ ਉਸਨੇ ਘਨਾਇਆ ਲਾਲ ਨੇ ਪਿਉ ਦਾ ਕਿਰਦਾਰ ਨਿਭਾਇਆ। ਦੀਵਾਨ ਫਿਲਮ ’ਚ ਉਸ ਨੂੰ 300 ਰੁਪਿਆ ਮਹੀਨਾ ਮਿਲਿਆ। ਜੋ ਇਨਸਾਨ ਜ਼ਿੰਦਗੀ ’ਚ ਬਹੁਤ ਰੋਇਆ ਹੋਵੇ ਉਹ ਸੱਚਾ ਹਾਸਾ ਹੱਸ ਸਕਦਾ ਹੈ। ਗੁਰੂ ਦੱਤ ਨੇ ਆਰ-ਪਾਰ। ਅਨੇਕ ਫਿਲਮਾਂ ’ਚ ਫੁੱਟਪਾਥ, ਦੋ ਬਿਘਾ ਜਮੀਨ, ਨੌਕਰ, ਦੋ ਭਾਈ, ਖਿਲੌਣਾ, ਇਨਸਾਨੀਅਤ ਏਕ ਹੀ ਰਾਸਤਾ, ਖੂਨ ਔਰ ਪਾਣੀ, ਪਿਆਰ ਕੀ ਜੀਤ, ਸਨਮ ਤੇਰੀ ਕਸਮ, ਰੋਟੀ, ਸ਼ੋਅਲੇ। 60 ਤੱਕ ਬਾਲੀਵੁੱਡ ’ਚ ਕੰਮ ਕੀਤਾ।
ਜਗਦੀਪ ਦੀ ਪਤਨੀ ਬੇਗਮ ਜਾਫਰੀ, ਬੱਚੇ ਜਵੇਦ ਜਾਫਰੀ, ਨਵੇਦ ਜਾਫਰੀ। ਸ਼ਰਮਾ ਭੋਪਾਲਾ (1988), ਅੰਦਾਜ ਅਪਨਾ-ਅਪਨਾ (1994), ਆਰ-ਪਾਰ (1957), ਬ੍ਰਹਮਚਾਰੀ (1968), ਭਾਬੀ (1957)।
ਜਗਦੀਪ ਚਾਹੇ ਕਮੇਡੀਅਨ ਸੀ ਪਰ ਬਾਲੀਵੁੱਡ ’ਚ ਉਸਦੀ ਸੋਚ ਸੀ ਕਿ ਇਨਸਾਨੀਅਤ ਅਤੇ ਦੇਸ਼ ਲਈ ਕੁਝ ਕਰੋ। 81 ਸਾਲ ਦੀ ਉਮਰ ’ਚ 8 ਜੁਲਾਈ 2020 ਨੂੰ ਬਿਮਾਰੀ ਦੇ ਚੱਲਦਿਆਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਕੈਸ਼ਟੋ ਮੁਕਰਜੀ
ਕੈਸ਼ਟੋ ਮੁਕਰਜੀ ਬਾਲੀਵੁੱਡ ਦਾ ਇਹੋ ਜਿਹਾ ਕਮੇਡੀਅਨ ਹੈ। ਜਿਸ ਬਹੁਤ ਸਾਰੀਆਂ ਫਿਲਮਾਂ `ਚ ਸ਼ਰਾਬੀ ਦਾ ਕਿਰਦਾਰ ਨਿਭਾਇਆ। ਉਸਦੀ ਸ਼ਕਲ ਸਾਹਮਣੇ ਆਉਂਦੇ ਹੀ ਸਭ ਨੂੰ ਹਾਸਾ ਆ ਜਾਂਦਾ ਹੈ। ਸ਼ਕਲੋਂ ਬਿਲਕੁਲ ਕਾਰਟੂਨ ਜਿਹਾ ਲੱਗਦਾ ਹੈ। ਬਾਲੀਵੁੱਡ ’ਚ ਕਦੀ ਸਮਾਂ ਸੀ ਕਿ ਕੈਸ਼ਟੋ ਮੁਕਰਜੀ ਤੋਂ ਬਗੈਰ ਕੋਈ ਫਿਲਮ ਨਹੀਂ ਤਿਆਰ ਹੁੰਦੀ ਸੀ। ਮੂਰਖਾਂ ਵਾਲੇ ਕੰਮ, ਫਿਲਮਾਂ ’ਚ ਅਕਸਰ ਕਰਦਾ। ਅਜੀਬੋ ਗਰੀਬ ਹਰਕਤਾਂ ਕਾਰਣ ਸਭ ਹੱਸ ਹੱਸ ਲੋਟ ਪੋਟ ਹੋ ਜਾਂਦੇ ਹਨ।
ਇਸ ਮਹਾਨ ਕਲਾਕਾਰ ਦਾ ਜਨਮ 1905 ’ਚ ਮੁੰਬਈ ’ਚ ਹੋਇਆ। ਉਸਨੇ ਅਨੇਕਾਂ ਫਿਲਮਾਂ ’ਚ ਕੰਮ ਕੀਤਾ। ਜਿੰਨ੍ਹਾਂ ’ਚ ਵਿਸ਼ੇਸ਼ ਚੁਪਕੇ-ਚੁਪਕੇ (1975), ਸ਼ੋਅਲੇ (1971), ਗੋਲ ਮਾਲ, ਜੰਜੀਰ (1973), ਪੜੋਸਨ (1968), ਪ੍ਰਤੀਗਿਆ (1975), ਲੋਫਰ (1973), ਬੰਬੇ ਟੂ ਗੋਆ (1977), ਹੱਥਕੜੀ (1982), ਕੁਦਰਤ (9181), ਖੂਬਸੂਰਤ (1980), ਆਪ ਕੇ ਦੀਵਾਨੇ (1980), ਦੋ ਲੜਕੇ ਦੋਨੋ ਕੜਕੇ (1979), ਪ੍ਰੇਮ ਬੰਧਨ (1979), ਸਲਾਮ ਮੇਮ ਸਾਹਿਬ (1979), ਹਮ ਤੋ ਤੇਰੇ ਆਸ਼ਿਕ ਹੈ (1979), ਆਜ਼ਾਦ (1978), ਖੱਟਾ ਮਿੱਠਾ (1978), ਚੱਲ ਮੁਰਾਰੀ ਹੀਰੋ ਬਣਨੇ, ਅਸਲੀ ਨਕਲੀ (1976), ਕਸਮ, ਦੀਦੀ। ਇਸ ਮਹਾਨ ਕਲਾਕਾਰ ਦੀ ਮੌਤ 3 ਮਾਰਚ 1988 ’ਚ ਹੋ ਗਈ।
ਟੁਨ-ਟੁਨ
ਭਾਰਤੀ ਸਿਨੇਮਾ ਦੀ ਪਹਿਲ ਲੇਡੀ ਕਮੇਡੀਅਨ ਸੀ। ਟੁਨ-ਟੁਨ ਦਾ ਅਸਲੀ ਨਾਮ ਉਮਾ ਦੇਵੀ ਖੱਤਰ ਸੀ। ਟੁਨ-ਟੁਨ ਨਾਮ ਅਭਿਨੇਤਾ ਦਲੀਪ ਕੁਮਾਰ ਨੇ ਦਿੱਤਾ। ਪਹਿਲੇ-ਪਹਿਲ ਅਭਿਨੇਤਾ ਦੇ ਨਾਲ-ਨਾਲ ਐਕਟਰ ਪਲੇ ਬੈਕ ਸਿੰਗਰ ਵੀ ਹੁੰਦੇ ਸਨ। ਟੁਨ-ਟੁਨ ਨੇ ਉਮਾ ਦੇਵੀ ਨਾਂ ਨਾਲ ਬਾਲੀਵੁੱਡ ਪਲੇ ਬੈਕ ਸਿੰੰਗਰ ਦਾ ਕੰਮ ਕੀਤਾ। ਉਮਾ ਦੇਵੀ ਖੱਤਰੀ ਦਾ ਜਨਮ 11 ਜੁਲਾਈ 1923 ਉੱਤਰ ਪ੍ਰਦੇਸ਼ ’ਚ ਪੰਜਾਬੀ ਪਰਿਵਾਰ ’ਚ ਹੋਇਆ। ਟੁਨ-ਟੁਨ ਨੇ ਜਿੱਥੇ ਬਾਲੀਵੁੱਡ ’ਚ ਆਪਣੀ ਸਫਲਤਾ ਦੇ ਝੰਡੇ ਬੁਲੰਦ ਕੀਤੇ ਉਥੇ ਉਸ ਬਹੁਤ ਸਾਰੀਆਂ ਪੰਜਾਬੀ ਫਿਲਮਾਂ ’ਚ ਵੀ ਕੰਮ ਕੀਤਾ ਜੋ ਫਿਲਮਾਂ ਯਾਦਗਾਰੀ ਸਿੱਧ ਹੋਈਆਂ। ਉਮਾ ਦੇਵੀ ਖੱਤਰੀ ਦਾ ਜਨਮ 11 ਜੁਲਾਈ 1923 ਉੱਤਰ ਪ੍ਰਦੇਸ਼ ’ਚ ਪੰਜਾਬੀ ਪਰਿਵਾਰ ’ਚ ਜਨਮ ਹੋਇਆ। ਟੁਨ ਟੁਨ ਨੇੇ ਜਿੱਥੇ ਬਾਲੀਵੁੱਡ ’ਚ ਆਪਣੀ ਸਫਲਤਾ ਦੇ ਝੰਡੇ ਬੁਲੰਦ ਕੀਤੇ ਉਥੇ ਉਸ ਬਹੁਤ ਸਾਰੀਆਂ ਪੰਜਾਬੀ ਫਿਲਮਾਂ ’ਚ ਵੀ ਕੰਮ ਕੀਤਾ ਜੋ ਫਿਲਮਾਂ ਯਾਦਗਾਰੀ ਸਿੱਧ ਹੋਈਆਂ। ਉਮਾ ਦੇਵੀ ਖੱਤਰੀ ਦੇ ਮਾਂ-ਪਿਉ ਦੀ ਮੌਤ ਉਸ ਦੇ ਬਚਪਨ ’ਚ ਹੀ ਹੋ ਗਈ ਸੀ।
ਉਮਾ ਦੇਵੀ ਖੱਤਰੀ ਨੂੰ ਐਕਟਿੰਗ ਦਾ ਬਹੁਤ ਸ਼ੌਂਕ ਸੀ ਸੋ ਇਸ ਕਰਕੇ ਉਹ ਘਰੋਂ ਦੌੜ ਕੇ 13 ਸਾਲ ਦੀ ਉਮਰ ’ਚ ਉਹ ਬੰਬਈ ਆ ਗਈ। ਉਹ ਬਣਨ ਤਾਂ ਐਕਟਰ ਆਈ ਸੀ ਬੰਬਈ ’ਚ ਉਸ ਦਾ ਮੇਲ ਸੰਗੀਤ ਨਿਰਦੇਸ਼ਕ ਨੌਸ਼ਾਦ ਸਾਹਿਬ ਨਾਲ ਹੋਇਆ। ਉਸ ਨੂੰ ਨੌਸ਼ਾਦ ਸਾਹਿਬ ਨੇ ਗੀਤ ਗਵਾਏ। ਉਮਾ ਦੇਵੀ ਖੱਤਰੀ ਹੀਰੋਇਨ ਬਣਨਾ ਚਾਹੁੰਦੀ ਸੀ ਲੇਕਿਨ ਦਲੀਪ ਕੁਮਾਰ ਨੇ ਉਸ ਨੂੰ ਕਮੇਡੀ ਕਰਨ ਦੀ ਸਲਾਹ ਦਿੱਤੀ ਉਹ ਸਲਾਹ ਕਾਰਗਰ ਸਿੱਧ ਹੋਈ। ਉਸ ਨੇ ਆਪਣੀ ਜਿੰਦਗੀ ’ਚ 198 ਤੋਂ ਵੱਧ ਫਿਲਮ ’ਚ ਕੰਮ ਕੀਤਾ। ਬਹੁਤ ਸਾਰੇ ਕਲਾਕਾਰ ਨਾਲ ਕੰਮ ਕੀਤਾ। ਜਿੰਨ੍ਹਾਂ `ਚ ਵਿਸ਼ੇਸ਼, ਭਗਵਾਨ ਦਾਦਾ, ਧੁੰਮਲ ਪੰਜਾਬੀ, ਮੇਹਰ ਮਿੱਤਲ, ਬੀਰਬਲ, ਓਮ ਪ੍ਰਕਾਸ਼, ਆਗਾ, ਜਗਦੀਪ, ਅਸਰਾਨੀ, ਸੁੰਦਰ ਗੋਪਾਲ ਸਹਿਗਲ ਖੈਰਾਤੀ ਭੈਗਾ, ਜਾਨੀ ਵਾਕਰ, ਦਲੀਪ ਕੁਮਾਰ, ਗੁਰੂ ਦੱਤ, ਅਮਿਤਾਬ ਬੱਚਨ, ਰਜੇਸ਼ ਖੰਨਾ, ਸ਼ਸ਼ੀ ਕਪੂਰ, ਰਜਿੰਦਰ ਕੁਮਾਰ, ਮਹਿਮੂਦ ਤੋਂ ਇਲਾਵਾ ਬਾਲੀਵੁੱਡ ਦੇ ਨਵੇਂ-ਪੁਰਾਣੇ ਸਭ ਅਭਿਨੇਤਾਵਾਂ ਨਾਲ ਕੰਮ ਕੀਤਾ। ਟੁਨ-ਟੁਨ ਦਾ ਪਤੀ ਅਖ਼ਤਰ ਅਬਾਸ ਕਾਜੀ। ਟੁਨ ਨੇ ਜੋ ਗੀਤ ਗਾਏ। ਛੇੜੋ ਨਾ ਮੇਰੀ ਜੁਲਫੇ (ਗੰਗਾ ਕੀ ਲਹਿਰੇਂ) (1964), ਮੇਰ ਬਚਨ ਤੂੰ ਜੋ (1973), ਸਤਿਅਮ ਸ਼ਿਵਮ ਸੁੰਦਰਮ (1978), ਕਭੀ ਆਰ ਕਭੀ ਪਾਰ (1954), ਰੇਲਵੇ ਪਲੇਟ ਫਾਰਮ (ਦਿਲ ਤੋਂ ਬਹਾਰ ਪੇ ਮਿਲ 1960 ਏਕ ਫੂਲ ਚਾਰ ਕਾਂਟੇ), ਦੇਖ ਤੇਰੇ ਇਨਸਾਨ ਕੀ ਹਾਲਤ 1955 ਪਲੇਟ ਫਾਰਮ।
ਟੁਨ ਟੁਨ ਨੇ ਭਾਰਤੀ ਫਿਲਮ ਜਗਤ ’ਚ ਚਾਰਲੀ ਚੈਪਲ ਵਰਗੀ ਭੂਮਿਕਾ ਨਿਭਾਈ।
ਜਿੰਨ੍ਹਾਂ ਫਿਲਮਾਂ ’ਚ ਉਸ ਕੰਮ ਕੀਤਾ
1988 ਏਕ ਆਦਮੀ, 1987 ਤੇੇਰੇ ਨਾਮ, 1986 ਖੇਲ ਮੁਹੱਬਤ ਕਾ, 1985 ਲਵਰ ਬੁਆਏ, 1984 ਕਮਲ, 1984 ਰਾਜਾ ਔਰ ਰਾਣਾ, 1983 ਹਾਦਸਾ, 1983 ਪੇਂਟਰ ਬਾਬੂ, 1982 ਅਪਰਾਧੀ ਕੌਣ, 1982 ਹੱਥਕੜੀ, 1982 ਨਮਕ ਹਲਾਲ, 1980 ਕੁਰਬਾਨੀ, 1980 ਸਾਜਨ ਬਿਨਾ ਸੁਹਾਗਨ, 1980 ਯਾਰੀ ਦੁਸ਼ਮਣੀ, 1979 ਬਾਤੋਂ-ਬਾਤੋਂ ਮੇਂ, 1979 ਸਰਕਾਰੀ ਮਹਿਮਾਨ, 1978 ਪ੍ਰੇਮੀ ਗੰਗਾ ਰਾਮ, 1978 ਹੀਰਾ ਲਾਲ ਪੰਨਾ ਲਾਲ, 1978 ਸਤਿਅਮ ਸ਼ਿਵਮ ਸੁੰਦਰਮ, 1978 ਨਸੀਬ, 1978 ਅਖੀਉਂ ਕੇ ਝਰੋਖੇ ਸੇ, 1977 ਚਾਚਾ ਭਤੀਜਾ, 1972 ਗਰਮ ਮਸਾਲਾ, 1960 ਫੂਲ ਔਰ ਪੱਥਰ, 1957 ਪਿਆਸ, 1959 ਚਾਚਾ ਜਿੰਦਾਬਾਦ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਭੂਮਿਕਾ `ਚ ਕਿਰਦਾਰ ਨਿਭਾਏ।
ਟੁਨ ਟੁਨ ਕਦੀ ਸਕੂਲ ਨਹੀਂ ਗਈ ਫਿਰ ਉਹ ਰੇਡੀਉ ਟੀ.ਵੀ ਅਤੇ ਸਿਲਵਰ ਸਕ੍ਰੀਨ ਦੀ ਮਹਾਨ ਕਲਾਕਾਰ ਸੀ।
ਅਮਤ ਇਸ ਮਹਾਨ ਕਲਾਕਾਰ 24 ਨਵੰਬਰ 2000 ਸੰਨ `ਚ ਸੰਸਾਰ ਤੋਂ ਰੁਖ਼ਸਤੀ ਲਈ।
ਮਹਿਮੂਦ ਅਲੀ
ਬਾਲੀਵੁੱਡ ਦੇ ਇਤਿਹਾਸ ’ਚ ਮਹਿਮੂਦ ਅਲੀ ਦਾ ਨਾਂ ਸੁਨਿਹਰੀ ਅੱਖਰਾਂ ’ਚ ਲਿਖਿਆ ਗਿਆ ਹੈ। ਮਹਿਮੂਦ ਅਲੀ ਬਾਲੀਵੁੱਡ ਦਾ ਮਹਾਨ ਕਾਮੇਡੀਅਨ ਤਾਂ ਹੈ ਹੀ ਸੀ। ਨਾਲ ਹੀ ਉਹ ਨਿਰਮਾਤਾ ਨਿਰਦੇਸ਼ਕ ਅਤੇ ਬਹੁਤ ਸਾਰੇ ਅਭਿਨੇਤਾਵਾਂ ਦਾ ਗਾਡ ਫਾਦਰ ਵੀ ਸੀ। ਬਹੁਤ ਸਾਰੇ ਬਾਲੀਵੁੱਡ ਅਭਿਨੇਤਾਵਾਂ ਨੇ ਉਸ ਕੋਲ ਅਭਿਮਾਨ ਦੇ ਗੁਣ ਸਿੱਖੇ। ਮਹਿਮੂਦ ਅਲੀ ਦੇ ਰਜਿੰਦਰ ਕੁਮਾਰ, ਧਰਮਿੰਦਰ, ਦਲੀਪ ਕੁਮਾਰ, ਰਾਜ ਕਪੂਰ, ਰਾਜ ਕੁਮਾਰ, ਸ਼ਸ਼ੀ ਕਪੂਰ, ਗੁਰੂ ਦੱਤ, ਸੁਨੀਲ ਦੱਤ, ਜੈ ਮੁਕਰ ਜੀ, ਰਜੇਸ਼ ਖੰਨਾ, ਵਿਨੋਦ ਖੰਨਾ ਵਿਨੋਦ ਮੇਹਰਾ, ਬਲਰਾਜ ਸਾਹਨੀ, ਜਤਿੰਦਰ, ਕਾਦਰ ਖਾਨ, ਅਜੀਤ, ਮਦਨ ਪੁਰੀ, ਪ੍ਰੇਮ ਚੋਪੜਾ, ਕੁਲਭੂਸ਼ਨ ਖਰਬੰਦਾ, ਡੈਨੀ, ਰਣਜੀਤ, ਸ਼ਕਤੀ ਕਪੂਰ, ਫਿਰੋਜ਼ ਖਾਨ, ਸੰਜੇ ਖਾਨ ਵਰਗੇ ਮਹਾਨ ਕਲਾਕਾਰ ਨਾਲ ਕੰਮ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਦੀ ਚੰਗੀ ਦੋਸਤੀ ਵੀ ਸੀ।
ਜਨਮ 29 ਸਤੰਬਰ 1932 ਮੁੰਬਈ `ਚ ਹੋਇਆ ਪਿਤਾ ਮੁਮਤਾਜ ਆਲਾ ਬੱਚੇ ਲੱਕੀ ਆਲਾ, ਪਿੰਕੂ ਆਲਾ ਅਤੇ ਜਾਇਦਾ ਤਿੰਨ ਬੱਚੇ ਸਨ।
ਮਹਿਮੂਦ ਅਲੀ ਨੇ ਆਪਣੇ 40 ਸਾਲਾ ਫਿਲਮੀ ਕੈਰੀਅਰ `ਚ 300 ਤੋਂ ਵੱਧ ਫਿਲਮਾਂ `ਚ ਕੰਮ ਕੀਤਾ। ਮਹਿਮੂਦ ਅਲੀ ਕਮਿਕ ਰੋਲ ਵਿੱਚ ਵਧੀਆ ਫਿਲਮ ਫੇਅਰ ਐਵਾਰਡ ਮਿਲਿਆ। ਮਹਿਮੂਦ ਅਲੀ ਕਲਾਕਾਰੀ ਦਾ ਸ਼ੌਂਕ ਵਿਰਾਸਤ `ਚ ਮਿਲਿਆ ਸੀ। ਪਿਤਾ ਮੁਮਤਾਜ ਆਲਾ 40-50 ਦਸ਼ਕ `ਚ ਸਟੇਜ ਦੇ ਮਸ਼ਹੂਰ ਕਲਾਕਰ ਸਨ। ਉਹ ਚੰਗੇ ਡਾਂਸਰ ਵੀ ਸਨ। ਬਚਪਨ `ਚ ਹੀ ਮਹਿਮੂਦ ਪਿਤਾ ਨਾਲ ਫਿਲਮੀ ਸਟੂਡੀਓ ਜਾਂਦੇ ਸਨ। ਮਹਿਮੂਦ ਅੱਠ ਭੈਣ-ਭਰਾ ਸਨ। 1943 `ਚ ਮਹਿਮੁਦ ਨੇ ਬੰਬੇ ਟਾਕੀਜ਼ ਦੀ ਕਿਸਮਤ ਅਜਮਾਈ। ਫਿਲਮ ਕਿਸਮਤ ਤੋਂ ਸ਼ੁਰੂਆਤ ਕੀਤੀ। ਇਸ ਫਿਲਮ `ਚ ਮਹਿਮੂਦ ਨੇ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ। ਫਿਲਮ ਫੇਅਰ 2 ਐਵਾਰਡ 25 ਵਾਰ ਐਵਾਰਡ ਮਿਲ ਚੁੱਕੇ ਸਨ। 19 ਵਾਰ ਉਸਨੂੰ ਕਾਮੇਡੀਅਨ ਰੋਲ ਲਈ ਪੁਰਸਕਾਰ ਮਿਲੇ। ਮਹਿਮੂਦ ਨੂੰ 6 ਵਾਰ ਵਧੀਆ ਕਲਾਕਾਰ ਦੇ ਵੀ ਐਵਾਰਡ ਮਿਲੇ।
ਬਹੁਤ ਸਾਰੀਆਂ ਫਿਲਮਾਂ `ਚ ਮਹਿਮੂਦ ਨੇ ਕੰਮ ਕੀਤਾ। ਵਿਸ਼ੇਸ਼ ਆਖੇ ਅਰੁਜ, ਗੀਤ, ਨੀਲ ਕਮਲ, ਸਬ ਸੇ ਬੜਾ ਰੁਪਈਆ,ਕੁਆਰਾ ਬਾਪ, ਬ੍ਰਹਮਚਾਰੀ, ਤੋਂ ਹੋਰ ਅਨੇਕ ਫਿਲਮਾਂ `ਚ ਕੰਮ ਕੀਤਾਪ ਇਸ ਮਹਾਨ ਕਲਾਕਾਰ ਨੇ 23 ਜੁਲਈ 2004 ਨੂੰ ਲੰਡਨ `ਚ ਅੰਤਿਮ ਸਾਹ ਲਏ। ਸੱਚ ਹੀ ਮਹਿਮੂਦ ਮਹਾਨ ਕਲਾਕਾਰ ਸਨ।
ਅਸਰਾਨੀ
ਬਾਲੀਵੁੱਡ ਦਾ ਜਾਨੇ ਮਾਨੇ ਕਾਮੇਡੀਅਨ ਅਸਰਾਨੀ ਨੂੰ ਕੌਣ ਕੌਣ ਨਹੀਂ ਜਾਣਦਾ। ਅਸਰਾਨੀ ਨੇ ਲੰਬੇ ਸਮੇਂ ਤੋਂ ਅਸਰਾਨੀ ਬਾਲੀਵੁੱਡ ਤੇ ਰਾਜ ਕਰਦਾ ਆ ਰਿਹਾ ਹੈ। ਅਸਰਾਨੀ ਦੀ ਕਾਮੇਡੀ ਕਾਫ਼ੀ ਵਧੀਆ ਹੁੰਦੀ ਹੈ। ਉਸ ਦੀ ਕਾਮੇਡੀ ਸ਼ੋਅਲੇ ਫਿਲਮ ਤੋਂ ਹਮੇਸ਼ਾਂ ਹੀ ਯਾਦ ਰਹਿੰਦੀ ਹੈ। ਉਸ ਨੇ ਕਿਹਾ ਇਸ ਫ਼ਿਲਮ ਹਿਟਲਰ ਦੀ ਵੇਸ਼ਭੂਸ਼ਾ ਦਾ ਇਸਤੇਮਾਲ ਕੀਤਾ ਸੀ। ਉਸ ਤਰੀਕਾ ਵੀ ਹਿਟਲਰ ਵਾਲਾ ਅਪਣਾਇਆ ਸੀ। ਚਾਹੇ ਕਾਮੇਡੀ ਸੀ।
“ਹਮ ਅੰਗ੍ਰੇਜ਼ੋ ਕੇ ਜਮਾਨੇ ਕੇ ਜੇਲਰ ਹੈਂ----------।”
ਕਮੇਡੀਅਨ ਤੋਂ ਇਲਾਵਾ ਬਾਲੀਵੁੱਡ ’ਚ ਖਲਨਾਇਕ ਦਾ ਕਿਰਦਾਰ ਵੀ ਨਿਭਾਇਆ। ਤੇਰੀ ਮਿਹਰਬਾਨੀਆਂ ਅਤੇ ਨਿਕਾਹ ’ਚ ਅਸਰਾਨੀ ਨੇ ਫਿਲਮਾਂ ਦੇ ਨਿਰਦੇਸ਼ ਵੀ ਕੀਤੇ ਚੱਲ ਮੁਰਾਰੀ ਹੀਰੋ ਬਣੇ। ਹਿੰਦੀ ਤੋਂ ਇਲਾਵਾ ਅਸਰਾਨੀ ਨੇ ਗੁਜਰਾਤੀ ਫਿਲਮਾਂ ’ਚ ਕੰਮ ਕੀਤਾ। ਪਿਛਲੇ ਲੱਗ ਭੱਗ 50 ਸਾਲਾਂ ਤੋਂ ਉਹ ਬਾਲੀਵੁੱਡ ’ਚ ਹੈ।
ਇਸ ਬਾਲੀਵੁੱਡ ਮਹਾਨਾਇਕ ਦਾ ਜਨਮ 1 ਜਨਵਰੀ 1941 ਰਾਜਸਥਾਨ ਜੈਪੁਰ ’ਚ ਹੋਇਆ। ਅਸਰਾਨੀ ਦੀ ਪਤਨੀ ਮੰਜੂ ਬਾਂਸਲ। ਪੜ੍ਹਾਈ ਅਸਰਾਨੀ ਨੇ ਬੀ.ਏ ਤੱਕ ਕੀਤੀ। ਅਸਰਾਨੀ ਰੇਡਿਉ ਕਲਾਕਾਰ ਤਾਂ ਉਸ ਦੀ ਪਤਨੀ ਵੀ ਕਲਾਕਾਰ ਸੀ। ਅਸਰਾਨੀ ਨੇ ਆਪਣੀ ਪਤਨੀ ਨਾਲ ਕਈ ਫਿਲਮਾਂ `ਚ ਕੰਮ ਕੀਤਾ।
ਬਾਲੀਵੁੱਡ ’ਚ ਪੈਰ ਜਮਾਉਣ ਵਾਸਤੇ ਅਸਰਾਨੀ ਨੇ ਬਹੁਤ ਵੱਡਾ ਸੰਘਰਸ਼ ਕੀਤਾ ਉਸ ਦੇ ਸੰਘਰਸ਼ ਦੀ ਕਹਾਣੀ 1972 ਤੋਂ ਸ਼ੁਰੂ ਹੋ ਜਾਂਦੀ ਹੈ। ਉਸ ਨੇ ਗੁਰੂ ਦੱਤ ਕੋਲ ਸੈਕੰਡ ਕਲਾਕਾਰ ਦੇ ਤੌਰ ਤੇ ਕੰਮ ਕੀਤਾ। ਸੁਭਾਸ਼ ਘਈ, ਰਿਸ਼ੀ ਕੇਸ਼ ਮੁਖਰਜੀ ਅੰਤ ਗੁਲਜ਼ਾਰ ਨੇ ਅਸਰਾਨੀ ਨੂੰ ਫਿਲਮਾਂ ’ਚ ਆਉਣ ਦਾ ਮੌਕਾ ਦਿੱਤਾ। ਅਸਰਾਨੀ ਨੇ ਬਹੁਤ ਸਾਰੀਆਂ ਫਿਲਮਾਂ ’ਚ ਕਿਰਦਾਰ ਨਿਭਾਏ। ਸ਼ੋਅਲੇ (1975), ਤਕਦੀਰ (1995), ਨਮਕ ਹਰਾਮ (1973), ਧੁੰਮਲ (2000), ਚੁਪਕੇ ਚੁਪਕੇ (1975), ਦੂਲਹੇ ਰਾਜਾ, ਛੋਟੀ ਸੀ ਬਾਤ (1976), ਧਮਾਲ, ਵੈਲਕਮ, ਖੱਟਾ ਮਿੱਠਾ ਤੋਂ ਇਲਾਵਾ ਅਨੇਕਾਂ ਫਿਲਮਾਂ ’ਚ ਕੰਮ ਕੀਤਾ। ਅਸਰਾਨੀ ਕਲਾ ਨੂੰ ਸਮਰਪਣ ਹੈ। ਨਵੇਂ ਕਲਾਕਰ ਨੂੰ ਉਹ ਗੰਭੀਰਤਾ ਨਾਲ ਕੰਮ ਕਰਨ ਲਈ ਕਹਿੰਦਾ ਹੈ। ਅਕਸਰ, ਅਸੀਂ ਅਸਰਾਨੀ ਲੰਬੀ ਉਮਰ ਦੀ ਦਵਾ ਕਰਦੇ ਹਾਂ ਤਾਂ ਜੋ ਉਹ ਬਾਲੀਵੁੱਡ ਦੀ ਸੇਵਾ ਕਰ ਸਕੇ।
ਜਾਨੀ ਲੀਵਰ
ਜਾਨੀ ਲੀਵਰ ਬਾਲੀਵੁੱਡ ਦੇ ਆਧੁਨਿਕ ਯੋਗ ਦਾ ਸਭ ਨਾਲੋਂ ਸਫ਼ਲ ਅਤੇ ਮਹਾਨ ਕਮੇਡੀਅਨ ਹੈ। ਅੱਜ ਬਾਲੀਵੁੱਡ ’ਚ ਜਾਨੀ ਲੀਵਰ ਦਾ ਹੀ ਰਾਜ ਹੈ। ਜਾਨੀ ਲੀਵਰ ਸਟੇਜ ਦਾ ਮਹਾਨ ਕਲਾਕਾਰ ਹੈ, ਜਦ ਉਹ ਸਟੇਜ ਸ਼ੋਅ ਕਰ ਰਿਹਾ ਸੀ ਤਦ ਬਾਲੀਵੁੱਡ ਦੇ ਸੁਪਰ ਸਟਾਰ ਐਗਰੋ ਯੰਗ ਮੈਨ ਸੁਨੀਲ ਦੱਤ ਦੀ ਜਾਨੀ ਲੀਵਰ ਦੀ ਅਦਾਕਾਰੀ ’ਤੇ ਨਜ਼ਰ ਪਈ। ਫਿਰ ਕੀ ਜਾਨੀ ਲੀਵਰ ਨੂੰ ਸੁਨੀਲ ਬਾਲੀਵੁੱਡ ’ਚ ਲੈ ਆਇਆ। ਆਪਣੀ ਬਣਾਈ ਫਿਲਮ ਦਰਦ ਦਾ ਰਿਸ਼ਤਾ ’ਚ ਰੋਲ ਦਿੱਤਾ। ਇਸ ਮਹਾਨ ਕਲਾਕਾਰ ਨੇ ਅੱਜ ਤੱਕ 350 ਤੋਂ ਵੀ ਵੱਧ ਫਿਲਮਾਂ ’ਚ ਕੰਮ ਕੀਤਾ। ਇਸ ਦੀ ਜੋੜੀ ਵਿਸ਼ੇਸ਼ ਕਰਕੇ ਗੋਬਿੰਦਾ, ਕਾਦਰ ਖਾਨ, ਸ਼ਕਤੀ ਕਪੂਰ, ਅਮੀਰ ਖਾਨ, ਸਲਮਾਨ ਖਾਨ, ਵਰਗੇ ਬਾਲੀਵੁੱਡ ਦੇ ਮਹਾਨ ਨਾਇਕਾ ਨਾਲ ਰਹੀ।
ਇਸ ਮਹਾਨ ਕਲਾਕਾਰ ਦਾ ਜਨਮ 14 ਅਗਸਤ 1937 ਆਂਧਰਾ ਪ੍ਰਦੇਸ਼ ’ਚ ਹੋਇਆ। ਉਹਨਾ ਦਾ ਵਿਆਹ 1984 ’ਚ ਹੋਇਆ। ਉਹਨਾ ਦੀ ਪਤਨੀ ਸੁਜਾਤਾ ਲੀਵਰ ਅਤੇ ਦੋ ਬੱਚੇ ਹਨ। ਜਾਨੀ ਲੀਵਰ ਨੇ ਛੋਟੀ ਸਕ੍ਰੀਨ ਤੇ ਰਿਆਲਟੀ ਸ਼ੋਅ ’ਚ ਜਾਨੀ ਲੀਵਰ ਦੇ ਜੱਜ ਦੀ ਭੂਮਿਕਾ ਨਿਭਾਈ।
ਜਾਨੀ ਲੀਵਰ ਨੇ ਬਹੁਤ ਸਾਰੀਆਂ ਫਿਲਮਾਂ `ਚ ਕੁਝ ਵਿਸ਼ੇਸ਼ ਹਨ। ਬਾਜੀਗਰ, ਬਾਦਸ਼ਾਹ, ਕਰਨ ਅਰਜੁਨ, 36 ਚਾਈਨਾ ਟਾਊਨ, ਅਜਨਬੀ, ਦਾ ਰਿਅਲ ਹੀਰੋ, ਫਿਰ ਹੇਰਾ ਫੇਰੀ, ਰਾਜਾ ਹਿੰਦੋਸਤਾਨੀ, ਕੋਈ ਮਿਲ ਗਿਆ, ਦੂਲਹਾ ਰਾਜਾ, ਮੇਲਾ।
1998 ’ਚ ਫਿਲਮ ਫੇਅਰ (ਦੀਵਾਨ ਮਸਤਾਨਾ) ਦਾ ਵਧੀਆ ਕਮੇਡੀਅਨ ਦਾ ਐਵਾਰਡ ਮਿਲਿਆ। 1999 ’ਚ ਫਿਲਮ ਫੇਅਰ ਐਵਾਰਡ ਦੂਲਹੇ ਰਾਜਾ ਨੂੰ ਮਿਲਿਆ। 2002 ’ਚ ਵਧੀਆ ਕਲਾਕਾਰ ਲਈ ਫਿਲਮ ਫੇਅਰ ਦਾ ਐਵਾਰਡ ਮਿਲਿਆ।
ਅੱਜ ਜਾਨੀ ਲੀਵਰ ਵੱਡੀ ਪੱਧਰ ਤੇ ਬਾਲੀਵੁੱਡ ’ਚ ਕੰਮ ਕਰ ਰਿਹਾ ਹੈ। ਅੱਜ ਹਰ ਕੋਈ ਫਿਲਮ ਮੇਕਰ ਜਾਨੀ ਲੀਵਰ ਨੂੰ ਫਿਲਮਾਂ ’ਚ ਕੰਮ ਦੇਣ ਲਈ ਉਤਸੁਕ ਹੈ। ਆਉਂਦੇ ਸਮੇਂ ’ਚ ਬਹੁਤ ਵੱਡੀਆਂ ਫਿਲਮਾਂ ’ਚ ਵੱਡੇ ਅਭਿਨੇਤਾਵਾਂ ਨਾਲ ਕੰਮ ਕਰ ਰਿਹਾ ਹੈ।
ਇਹ ਸੀ ਬਾਲੀਵੁੱਡ ਨਾਲ ਸਬੰਧ ਕਮੇਡੀਅਨ ਦਾ ਜੀਵਨ ਬਿਉਰਾ ਇਸ ਸਭ ਤੋਂ ਇਲਾਵਾ ਹੋਰ ਬਹੁਤ ਸਾਰੇ ਕਮੇਡੀਅਨ ਹਨ। ਅੱਜ ਬਾਲੀਵੁੱਡ ਬਹੁਤ ਸਾਰੀਆਂ ਕਾਮੇਡੀ ਫਿਲਮਾਂ ਦਾ ਨਿਰਮਾਣ ਮਲਟੀ ਸਟਾਰਾਂ ਨਾਲ ਹੋ ਰਿਹਾ ਹੈ। ਅੱਜ ਕਮੇਡੀਅਨ ਤਾਂ ਖੁਦ ਫਿਲਮੀ ਹੀਰੋ ਅਤੇ ਹੋਰ ਸੀਨੀਅਰ ਕਲਾਕਾਰ ਕਰ ਰਹੇ ਹਨ ਕਮੇਡੀਅਨ ਫਿਲਮਾਂ ਦਾ ਵੇਰਵਾ ਇਸ ਪ੍ਰਕਾਰ ਹੈ।
1. ਅੰਦਾਜ ਅਪਨਾ-ਅਪਨਾ 11-04-1994, ਅਮੀਰ ਖਾਨ, ਸਲਮਾਨ ਖਾਨ, ਕ੍ਰਿਸ਼ਮਾ ਕਪੂਰ, ਰਵੀਨਾ ਟੰਡਨ, ਫਿਲਮ ਰਾਜ ਕੁਮਾਰ ਸੰਤੋਸ਼ੀ ਵੱਲ ਨਿਰਮਾਣ ਕੀਤੀ ਗਈ।
2. ਗੋਲ ਮਾਲ 20.04.1979 ਅਮੋਲ ਪਾਲਿਕਰ, ਉਤਪੱਲ ਦੱਤ, ਰਿਸ਼ੀ ਕੇਸ਼ ਮੁਖਰਜੀ, ਬਿੰਦੀਆ ਗੋਸਵਾਮੀ।
3. ਸੰਨ ਆਫ਼ ਸਰਦਾਰ, ਸੰਜੇ ਦੱਤ, ਦੇਵਗਨ ਵਿਦੂ।
4. ਟੋਟਲ ਧਮਾਲ।
5. ਹੇਰਾ ਫੇਰੀ।
6. ਬੱਤੀ ਗੁਲ ਮੀਟਰ ਚਾਲੂ।
ਟੋਟਲ ਧਮਾਲ ’ਚ ਜਾਨੀ ਲੀਵਰ, ਅਨਿਲ ਕਪੂਰ, ਅਜੈ ਦੇਵਗਨ, ਜਵੇਦ ਜਾਫਰੀ ਵਰਗੇ ਮਹਾਨ ਕਲਾਕਾਰ ਸਨ।
ਜੁੜਵਾ-2 ’ਚ ਵਰਨ ਧਵਨ ਦੀ ਵਧੀਆ ਕਾਮੇਡੀ ਸੀ। ਜੁੜਵਾ ’ਚ ਸਲਮਾਨ ਖਾਨ ਵਧੀਆ ਕਾਮੇਡੀ ਕੀਤੀ। ਗਰੈਂਡ ਮਸਤੀ, ਬਦਰੀ ਨਾਥ ਕੀ ਦੁਲਹਨੀਆ। ਬਰੇਲੀ ਦੀ ਬਰਫ਼ੀ। ਮੈਂ ਤੇਰਾ ਹੀਰੋ ’ਚ ਵਰਨ ਧਵਨ ਨੇ ਖੂਬ ਕਾਮੇਡੀ ਕੀਤੀ। ਹੀਰੋ ਨੰਬਰ ਵਨ, ਸਿੰਘ ਇਜ਼ ਕਿੰਗ ’ਚ ਕਿਹਾ ਕਿ ਅਕਸ਼ੇ ਕੁਮਾਰ ਕਾਮੇਡੀ ਕਾਬਿਲ-ਏ-ਤਾਰੀਫ਼ ਕੀਤੀ। ਜੱਟ ਯਮਲਾ ਪਗਲਾ ਦੀਵਾਨਾ ਦੋਵੇਂ ਫਿਲਮਾਂ ’ਚ ਦਿਉਲ ਪਰਿਵਾਰ ਨੇ ਖੂਬ ਕਾਮੇਡੀ ਕੀਤੀ। ਦਬੰਗ-ਦਬੰਗ 2 ’ਚ ਅਜੈ ਦੇਵਗਨ ਅਤੇ ਅਰਬਾਜ਼ ਖਾਨ ਦੀ ਕਾਮੇਡੀ ਨੇ ਦਰਸ਼ਕਾਂ ਤੋਂ ਮੋਹ ਲਿਆ।
ਖੂਬਸੂਰਤ ਫਿਲਮ ’ਚ ਰੇਖਾ ਨੇ ਬਹੁਤ ਵਧੀਆ ਕਾਮੇਡੀ ਦਾ ਕਿਰਦਾਰ ਦਿਖਾਇਆ।
ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਬਾਲੀਵੁੱਡ ’ਚ ਕਾਮੇਡੀ ਫਿਲਮ ਸੁਰੱਖਿਆ ਤੇ ਸਫਲ ਹੈ ਹੁਣ ਯੁੱਗ ਬੀਤ ਗਿਆ ਹੈ ਹੁਣ ਹਰ ਕਲਾਕਾਰ ਨੂੰ ਸਭ ਕੰਮ ਕਰਨੇ ਪੈਂਦੇ ਹਨ, ਫਿਰ ਬਾਲੀਵੁੱਡ ’ਚ ਕੁਝ ਗਿਣੇ ਚੁਣੇ ਕਾਮੇਡੀਅਨ ਅੱਜ ਵੀ ਕਾਇਮ ਹਨ, ਜੋ ਕਾਮੇਡੀਅਨ ਦੀ ਪਰੰਪਰਾ ਨੂੰ ਚਾਲੂ ਰੱਖ ਸਕੇ।