ਸੱਚ ਦਾ ਬੰਦ ਝਰੋਖਾ ਹੈ।
ਪੈਰ-ਪੈਰ ਤੇ ਧੋਖਾ ਹੈ।
ਹਰ ਲੀਡਰ ਹਰ ਹਾਕਮ ਦਾ,
ਹਰ ਇੱਕ ਦਾਅਵਾ ਫੋਕਾ ਹੈ।
ਮਾਰਨ ਜਾਂਦਾ ਮਾੜੇ ਨੂੰ,
ਤਕੜੇ ਦੇ ਹੱਥ ਟੋਕਾ ਹੈ।
ਚਮਕ ਰਿਹੈ ਜੋ ਤਾਰਾ ਬਣ,
ਨੱਢੀ ਦੇ ਨੱਕ ਕੋਕਾ ਹੈ।
ਇੱਕ ਮਿੱਕ ਹੋ ਕੇ ਰਹਿਣਾ ਹੈ,
ਇਹੀਓ ਸਾਡਾ ਹੋਕਾ ਹੈ।
ਹਲਕਾ ਪੀਲਾ ਲਗਦੈ ਜੋ,
ਬੱਸ ਇਹੀ ਦੁੱਧ ਗੋਕਾ ਹੈ।
ਪੈਂਦੀ ਮਾਰ ਕਿਸਾਨਾਂ ਨੂੰ,
ਪੈ ਜਾਂਦਾ ਜਦ ਸੋਕਾ ਹੈ।
ਮਰ-ਮਰ ਜੀਣਾ ਪੈਂਦਾ ਹੈ,
ਜੀਵਨ ਰੰਗ ਅਨੋਖਾ ਹੈ।
ਪੀੜ-ਪੀੜ ਮਨ ਹੋਇਆ ਹੈ,
ਦਿਲ ਦਾ ਦਰਦ ਵੀ ਚੋਖਾ ਹੈ।
ਖੂਹਾਂ ’ਚੋਂ ਜੋ ਪਾਣੀ ਖਿੱਚਦਾ,
ਗੁੰਮ ਗਿਆ ਉਹ ਬੋਕਾ ਹੈ।