ਅੜਬ ਸੁਭਾਅ ਤੇ ਆਕੜਾਂ ਨਾਲ ਰਿਸ਼ਤੇ ਨਿਭਦੇ ਨਾ
ਤੇ ਹੱਕ ਮਿਲਦੇ ਨਹੀਂ ਹੱਥ ਬੰਨਿਆ ਤੋਂ ,
ਆਪਣੇ ਕੰਮ ਆਪ ਹੀ ਲਈਏ ਸੁਆਰ ਬੇਲੀ
ਆਸ ਰੱਖੀਏ ਨਾ ਕਦੇ ਨਿਕੰਮਿਆ ਤੋਂ।
ਕੋਕ ਫੈਂਟਿਆ ਚ ਕਿਥੋਂ ਭਾਲਦਾ ਤਾਕਤਾਂ ਨੂੰ
ਬਾਬਿਆਂ ਦੁੱਧ ਘਿਓ ਰੱਜ ਰੱਜ ਪੀਤਾ ਛੰਨਿਆਂ ਚੋਂ ।
ਬਰਗਰ ਪੀਜੇ ਖਾਂ ਐਵੇਂ ਵਾਧੂ ਹਾਜ਼ਮਾ ਖਰਾਬ ਕੀਤਾ
ਚੂਪ ਕੇ ਵੇਖ ਬੇਲੀ ਰਸ ਬੜਾ ਸੁਆਦ ਹੁੰਦਾ
ਕਮਾਦ ਦੇ ਗੰਨਿਆ ਚੋ।
ਪਿੱਪਲ ਵੀ ਪੀਂਘਾਂ ਬਾਝੋਂ ਹੋਏ ਉਦਾਸ ਬੇਲੀ
ਪਰਾਂਦੀ ਗੁੱਤ ਬਿਨਾਂ ਜੱਚਦੀ ਨਾ ਐਵੇਂ ਕਿੱਲੀ ਟੰਗਿਆ ਤੋਂ,
ਪੰਜਾਬੀ ਘਰ ਫੂਕ ਕੇ ਤਮਾਸ਼ਾ ਰਹੇ ਨੇ ਵੇਖ ਯਾਰੋਂ
ਕੁੱਝ ਨੀਂ ਪੱਲੇ ਰਹਿਣਾ ਪਾਣੀ ਇੱਕ ਵਾਰ ਪੁਲਾਂ ਵਿੱਚੋਂ ਲੰਘਿਆ ਤੋਂ।
ਸਾਰੇ ਹੀ ਏਥੇ ਗੰਜੇ ਨੂੰ ਮੁਫ਼ਤ ਵਿੱਚ ਕੰਘੀਆਂ ਜਾਣ ਵੇਚੀ
ਮੈਂ ਬੜੇ ਰੰਗ ਬਦਲ ਦੇ ਦੇਖੇ ਕਦੇ ਪੱਗਾਂ ਤੋਂ ਕਦੇ ਝੰਡਿਆਂ ਤੋਂ
ਬਿੱਲਿਆਂ ਨੂੰ ਦੁੱਧ ਦੀ ਲਿਆਂ ਏ ਆਪਾਂ ਬਿਠਾ ਰਾਖ਼ੀ
ਬਿੱਲੀਆਂ ਵਾਂਗ ਲੋਕ ਜਾਣ ਦੇਖੀਂ ਵੰਡ ਬਾਂਦਰ ਦੀ ਵੰਡਿਆ ਤੋਂ
ਦਵਾਈ ਖੰਘ ਦੀ ਧੱਕੇ ਨਾਲ ਦੇਈ ਜਾਣ ਏਥੇ
ਗੋਲੀ ਸਿਰ ਦੁੱਖ ਦੇ ਦੀ ਮੰਗਿਆ ਤੋਂ
ਨੇਤਾ ਚੋਣਾਂ ਜਿੱਤ ਕੇ ਪਹਿਲਾਂ ਆਪਣਾ ਘਰ ਭਰਦੇ
ਸੰਧੂਆਂ ਕੋਈ ਆਸ ਨਾ ਰਹੀ ਨਾ ਚੰਗਿਆਂ ਤੋਂ ਨਾ ਮੰਦਿਆਂ ਤੋਂ।