ਰੱਖੜੀ ਤਿਓਹਾਰ ਹੈ ਠੰਢੀਆਂ ਛਾਵਾਂ ਦਾ।
ਭੈਣਾਂ ਨੂੰ ਸਦਾ ਮਾਣ ਹੁੰਦਾ ਹੈ ਭਰਾਵਾਂ ਦਾ।।
ਧਾਗੇ ਦੀ ਇਹ ਡੋਰੀ ਪਿਆਰ ਵਧਾਉਂਦੀ ਏ
ਵਿੱਚ ਪ੍ਰਦੇਸ਼ਾਂ ਦੇ ਵੀ ਉੱਡ ਕੇ ਆਉਂਦੀ ਏ
ਕੋਈ ਮਤਲਬ ਨਹੀਂ ਦੂਰ ਨੇੜੇ ਥਾਵਾਂ ਦਾ।
ਰੱਖੜੀ ਤਿਓਹਾਰ ਹੈ,,,,,,,,।।
ਰਹੇ ਕਾਇਮ ਰਿਸ਼ਤਾ ਰੀਤ ਇਹ ਚਲਾਈ
ਭੈਣਾਂ ਨੇ ਸੁੱਖ ਆਪਣੇ ਵੀਰ ਦੀ ਮਨਾਈ
ਜੋੜੀ ਵੇਖ ਬੱਚਿਆ ਦੀ ਦਿਲ ਖੁਸ਼ ਮਾਵਾਂ ਦਾ
ਰੱਖੜੀ ਤਿਉਹਾਰ ਹੈ,,,,,,,,,।।
ਮੋਹ ਭਰੀ ਗੰਢ ਜਦੋਂ ਗੁੱਟ ਉੱਤੇ ਲੱਗਦੀ
ਵੀਰ ਹਵਾ ਨਾ ਲਗਣ ਦਿੰਦੇ ਭੈਣਾਂ ਨੂੰ ਜੱਗਦੀ।
ਦਿਨ ਅਜ ਹੈ ਵਿਵੇਕ ਮਿੱਠੀਆਂ ਦੁਆਵਾਂ ਦਾ।
ਰੱਖੜੀ ਤਿਉਹਾਰ ਹੈ,,,,,,,,,।।