ਮੈ ਲਿਖਦਾ ਲਿਖਦਾ ਗੁਵਾਚ ਜਾਂਦਾ ,,
ਰਹਿੰਦਾਂ ਨਾ ਆਪਣਾ ਖਿਆਲ ਮੈਨੂੰ ।।
ਇਹ ਰੱਬ ਨੇ ਇੱਕ ਘੜਤ ਬਣਾਈ ,,
ਜੋ ਕਰਵਾਉਂਦਾ ਸ਼ਬਦ ਯਾਦ ਸਾਨੂੰ ।।
ਕਲਮ ਨੂੰ ਪੁੱਛਿਆ ਤੂੰ ਥੱਕਦੀ ਨ੍ਹੀ ,,
ਤੇਰੇ ਕੋਲ ਜਵਾਬ ਹੈ ਦੱਸਦੇ ਮੈਨੂੰ ।।
ਉਹ ਵੀ ਹੱਸਕੇ ਜਵਾਬ ਦੇ ਗਈ ,,
ਲੇਖ਼ਕ ਦੇ ਨਾਲ ਪਿਆਰ ਹੈ ਮੈਨੂੰ ।।
ਉਹ ਮੈਨੂੰ ਹਿੱਕ ਨਾਲ ਲਾਈ ਫ਼ਿਰਦਾ ,,
ਮੈ ਡਰਦੀ ਹਾਂ ਬੇਵਫਾ ਨਾ ਕਹੇ ਮੈਨੂੰ ।।
ਐਨੇ ਗਹਿਰੇ ਨੇ ਜੋ ਸ਼ਬਦ ਲਿਖਦੇ,,
ਉਮਰਾਂ ਦਾ ਰਿਸ਼ਤਾ ਯਾਦ ਹੈ ਮੈਨੂੰ ।।
ਮੈ ਸੁਣਕੇ ਹੋਸ਼ ਜਿਹੀ ਗੁਆ ਗਿਆ ,,
ਕੋਈ ਜਵਾਬ ਫਿਰ ਨਾ ਆਇਆ ਮੈਨੂੰ ।।
ਤੂੰ ਭੋਲੇ ਲੋਕਾਂ ਨੂੰ ਸੱਚ ਦਾ ਰਾਹ ਦਿਖਾ ,,
ਮੈ ਤਾਂ ਲਿਖਦੀ ਜਾਂਵਾ ਨਾ ਡਰ ਹੈ ਮੈਨੂੰ ।।
ਲਿਖੀ ਨਾ ਗ਼ਰੀਬ ਦੀ ਤਕਦੀਰ ਨੂੰ,,
ਹੱਸਕੇ ਕਲਮ ਨੇ ਕਿਹਾ ਫਿਰ ਮੈਨੂੰ ।।
ਕਮਲਿਆ ਤੇਰੇ ਵੱਸਦੀ ਗੱਲ ਨਹੀਂ ,,
ਲਿਖਣਾ ਲਿਖ ਗਰੀਬਾਂ ਦੇ ਦਰਦਾਂ ਨੂੰ।।
ਲਿਖੀਨਾ ਕਿਸੇ ਗਰੀਬ ਦੀ ਝੂਠੀ ਬਾਣੀ ,,
ਲੇਖ਼ਕ ਤੇ ਕਲਮਦੀ ਹੁੰਦੀ ਸੱਚੀ ਕਹਾਣੀ।।
ਹਾਕਮ ਮੀਤ ਦੁਨੀਆਂ ਤੋਂ ਹੈ ਤੁਰ ਜਾਣਾ ,,
ਨਾ ਕਿਸੇ ਨੇ ਇੱਥੇ ਪਾਉਣੀ ਹੈ ਛੌਣੀ।।
ਐਸਾ ਲਿਖਕੇ ਜਾਵੀਂ ਜਾਣੇ ਅਵਾਮ ਸਾਰੀ,,
ਲੋਕੀਂ ਪੜ੍ਹਣ ਤੇਰੀਲਿਖੀ ਕਵਿਤਾ ਕਹਾਣੀ।।