ਸਭ ਰੰਗ

  •    ਧਰਮ, ਸਿਆਸਤ ਅਤੇ ਸਰਮਾਏਦਾਰੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੱਚੇ ਆਨੰਦ ਦੀ ਪ੍ਰਾਪਤੀ ਲਈ ਅਸਲੀਅਤ ’ਚ ਰਹਿਣਾ ਸਿੱਖੋ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਬੱਚੇ - ਧਰਤੀ ਦੇ ਫ਼ੁੱਲ / ਮਨਬੀਰ ਕੌਰ (ਲੇਖ )
  •    ਮਨੁੱਖੀ ਜੀਵਨ ਦਾ ਅਨਿੱਖੜਵਾ ਅੰਗ- ਘੜਾ / ਸ਼ੰਕਰ ਮਹਿਰਾ (ਲੇਖ )
  •    ਦਰਸਨਿ ਪਰਸਿਐ ਗੁਰੂ ਕੈ / ਜਸਵਿੰਦਰ ਸਿੰਘ ਰੁਪਾਲ (ਲੇਖ )
  •    ਇਕ ਢਾਡੀ ਅਤੇ ਅਧਿਆਪਕ ਦੀ ਸਵੈ ਜੀਵਨੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਕਲਾਤਮਿਕ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ / ਵਰਿੰਦਰ ਅਜ਼ਾਦ (ਲੇਖ )
  •    ਖੁੰਢੀਆਂ ਛੁਰੀਆਂ ਦੇ ਰਾਹਾਂ ’ਤੇ : ਹਰਬੀਰ ਸਿੰਘ ਭੰਵਰ / ਜਰਨੈਲ ਸਿੰਘ ਸੇਖਾ (ਲੇਖ )
  •    ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’ ਲੇਖ ਲੜੀ (ਸਾਹਿਤਕ ਪ੍ਰਦੂਸ਼ਨ} / ਮਿੱਤਰ ਸੈਨ ਮੀਤ (ਲੇਖ )
  • ਵਿਪਸਾ ਵੱਲੋਂ ਸ਼ਾਇਰ ਰੇਸ਼ਮ ਸਿੱਧੂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ (ਖ਼ਬਰਸਾਰ)


    ਹੇਵਰਡ (ਕੇਲੀਫੋਰਨਿਆ): ਵਿਸ਼ਵ ਪੰਜਾਬੀ ਸਾਹਿਤ ਅਕਾਡਮੀ, ਕੇਲੀਫੋਰਨਿਆ ਵੱਲੋਂ ਆਪਣੇ ਸਾਬਕਾ ਪ੍ਰਧਾਨ, ਪ੍ਰਗਤੀਵਾਦੀ ਅਤੇ ਸੰਵੇਦਨਸ਼ੀਲ ਸ਼ਾਇਰ ਰੇਸ਼ਮ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜ਼ੂਮ ਮੀਟਿੰਗ ਕੀਤੀ ਗਈ। ਇਸ ਮੌਕੇ ਵਿਪਸਾ ਦੇ ਆਰਗੇਨਾਈਜ਼ਰ ਅਤੇ ਰੇਸ਼ਮ ਦੇ ਜਿਗਰੀ ਦੋਸਤ ਜਗਜੀਤ ਨੌਸ਼ਹਿਰਵੀ ਨੇ ਭਾਵਪੂਰਕ ਤਰੀਕੇ ਨਾਲ ਰੇਸ਼ਮ ਦਾ ਜੀਵਨ ਬਿਓਰਾ ਦਿੰਦੇ ਹੋਏ ਦੱਸਿਆ ਕਿ ਰੇਸ਼ਮ ਦਾ ਜਨਮ ਜੂਨ 1955 ਵਿਚ ਪਿੰਡ ਪੂਹਲਾ ਜ਼ਿਲ੍ਹਾ ਬਠਿੰਡਾ ਵਿਚ ਹੋਇਆ। ਉਹ ਆਪਣੀ ਸਕੂਲੀ ਪੜ੍ਹਾਈ ਦੌਰਾਨ ਹੀ ਆਪਣੇ ਅਧਿਆਪਕ ਅਤੇ ਉੱਘੇ ਲਿਖਾਰੀ ਡਾ: ਚਮਨ ਲਾਲ ਦੀ ਅਗਵਾਈ ਹੇਠ ਖੱਬੇ -ਪੱਖੀ ਲਹਿਰ ਨਾਲ ਜੁੜ ਗਿਆ ਸੀ। ਪੁਲਿਸ ਦੇ ਤਸ਼ੱਦਦ ਕਾਰਣ ਇੰਜਨੀਅਰਿੰਗ ਦਾ ਦਾਖਲਾ ਧਰਿਆ ਧਰਾਇਆ ਰਹਿ ਗਿਆ। ਇਸ ਰੁਕਾਵਟ ਦੇ ਬਾਵਜੂਦ ਉਸਨੇ ਫਿਜੀਅਲ ਜੌਗਰਫ਼ੀ ਵਿਚ ਐਮ ਏ ਕੀਤੀ ਅਤੇ ਕੀਨੀਆ ਵਿਚ ਲੈਕਚਰਾਰ ਵਜੋਂ ਸੇਵਾ ਨਿਭਾਉਣ ਲੱਗਾ। ਇਥੇ ਹੀ ਉਹ ਕੁਲਦੀਪ ਕੌਰ ਨਾਲ ਵਿਆਹ ਦੇ ਬੰਧਨ ਵਿਚ ਬੱਝਾ ਅਤੇ ਉਨ੍ਹਾਂ ਦੇ ਘਰ ਬੇਟੇ ਰਣਦੀਪ ਸਿੰਘ ਨੇ ਜਨਮ ਲਿਆ।



    ਉਸਦੇ ਪਰਿਵਾਰਕ ਹਾਲਾਤ ਸੁਖਾਵੇਂ ਨਾ ਹੋਣ ਕਾਰਣ 1995-96 ਦੌਰਾਨ ਉਹ ਅਮਰੀਕਾ ਆ ਗਿਆ। ਰੋਜ਼ੀ ਰੋਟੀ ਲਈ ਕਈ ਕੰਮਾਂ ਤੇ ਹੱਥ ਅਜਮਾਈ ਕਰਨ ਤੋਂ ਬਾਅਦ ਉਸਨੇ ਆਪਣਾ ਡਰਾਈਵਿੰਗ ਸਕੂਲ ਖੋਲ੍ਹਿਆ ਅਤੇ ਇਸ ਕੰਮ ਨੂੰ ਆਪਣੇ ਕਿੱਤੇ ਵਜੋਂ ਪੂਰੀ ਤਨਦੇਹੀ ਨਾਲ ਨਿਭਾਉਂਦਾ ਰਿਹਾ। ਇਸ ਸਾਰੇ ਸਮੇਂ ਦੌਰਾਨ ਉਹ ਸਾਹਿਤਕ ਸੰਸਥਾਵਾਂ ਨਾਲ ਜੁੜਿਆ ਰਿਹਾ। ਬੇਪਰਵਾਹ ਸੁਭਾਅ ਦਾ ਮਾਲਕ ਅਤੇ ਮਾਰਕਸਵਾਦੀ ਸੋਚ ਦੇ ਗੂੜ੍ਹੇ ਰੰਗ ਵਿਚ ਰੰਗਿਆ ਹੋਇਆ ਰੇਸ਼ਮ ਇੰਡੀਆ ਵਿੱਚ ਕਿਰਤੀ ਕਿਸਾਨ ਸੰਘਰਸ਼ਾਂ ਦੀ ਹਾਮੀ ਭਰਦਾ ਰਿਹਾ ਅਤੇ ਸ਼ਾਇਰੀ ਲਿਖਦਾ ਰਿਹਾ। ਇਸ ਸਾਲ ਦੇ ਸ਼ੁਰੂ  ਵਿੱਚ ਉਹ ਸਖ਼ਤ ਬਿਮਾਰ ਸੀ। ਉਹ ਕਈ ਹਸਪਤਾਲਾਂ ਅਤੇ ਡਾਕਟਰਾਂ ਕੋਲ ਜ਼ੇਰੇ-ਇਲਾਜ਼ ਰਿਹਾ ਪਰ ਉਸਦੀ ਬਿਮਾਰੀ ਦੀ ਪਰਪੱਕ ਰੂਪ ਵਿੱਚ ਕੋਈ ਨਿਸ਼ਾਨਦੇਹੀ ਨਾ ਹੋ ਸਕੀ। ਆਪਣੀ ਸੰਖੇਪ ਬਿਮਾਰੀ ਦੌਰਾਨ, ਬੇਰੁਜ਼ਗਾਰ ਹੋਣ ਦੇ ਬਾਵਜੂਦ ਵੀ ਉਸਨੇ ਕਿਸਾਨ ਸੰਘਰਸ਼ ਲਈ ਦੋ ਵਾਰ ਰਾਸ਼ੀ ਇਕੱਤਰ ਕਰਕੇ ਭੇਜੀ। ਉਹ ਸਾਰੀ ਉਮਰ ਰਿਸ਼ਤੇ ਨਿਭਾਉਣ ਅਤੇ ਜ਼ਿੰਦਗੀ ਨੂੰ ਅਰਥ-ਭਰਪੂਰ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਇਕੱਲਤਾ ਦੀ ਮਾਰ ਸਹਿੰਦਾ ਆਖਿਰ 25 ਅਗਸਤ 2021 ਨੂੰ ਸਭ ਨੂੰ ਝਕਾਨੀ ਦੇ ਕੇ ਇੰਡੀਆ ਵਿਚ ਅਲਵਿਦਾ ਕਹਿ ਗਿਆ। ਉਸ ਘਰ ਵਿਚ  ਉਸਦੀ ਮ੍ਰਿਤਕ ਦੇਹ ਹੀ ਪੁੱਜੀ, ਜੋ ਉਸਨੇ ਆਖਰੀ ਉਮਰੇ ਰਹਿਣ ਲਈ ਰੀਝਾਂ ਨਾਲ ਬਣਾਇਆ ਸੀ। ਆਪਣੇ ਪਿੱਛੇ ਉਹ ਬੇਟਾ ਰਣਦੀਪ ਸਿੰਘ ਜੋ ਕੀਨੀਆ ਵਾਸੀ ਹੈ, ਭੈਣ ਸਿੰਬਲਜੀਤ, ਜੀਜਾ ਹਰਜਿੰਦਰ ਸਿੰਘ ਬਰਾੜ ਅਤੇ ਪਰਵਾਰ ਛੱਡ ਗਿਆ। ਉਹ ਪਿੱਛਲੇ 25 ਸਾਲ ਕੇਲੀਫੋਰਨਿਆ ਦੀਆਂ ਸਾਹਿਤਕ ਗਤੀਆਂ ਵਿਧੀਆਂ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ ਅਤੇ ਏਥੇ ਹੋਏ ਬਹੁਤ ਵੱਡੇ ਸਾਹਿਤਕ ਸਮਾਗਮਾਂ ਦਾ ਕਰਤਾ ਧਰਤਾ ਵੀ ਸੀ। ਡਾ. ਸੁਖਵਿੰਦਰ ਕੰਬੋਜ ਨੇ ਰੇਸ਼ਮ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਐਲਾਨ ਕੀਤਾ ਕਿ ਵਿਪਸਾ ਜਲਦੀ ਹੀ ਰੇਸ਼ਮ ਦੀਆਂ ਅਣ ਛਪੀਆਂ ਨਜ਼ਮਾਂ ਨੂੰ ਪੁਸਤਕ ਦਾ ਰੂਪ ਦੇਵੇਗੀ। ਕੁਲਵਿੰਦਰ ਵੱਲੋਂ ਰੇਸ਼ਮ ਦੀਆਂ ਯਾਦਗਾਰੀ ਤਸਵੀਰਾਂ ਦਾ ਸਲਾਈਡ ਸ਼ੋਅ ਪੇਸ਼ ਕੀਤਾ ਗਿਆ। ਇਸ ਮੌਕੇ ਰੇਸ਼ਮ ਨੂੰ ਭਰੇ ਮਨ ਨਾਲ਼ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਗ਼ਜ਼ਲਕਾਰ ਜਸਵਿੰਦਰ (ਕੈਨੇਡਾ), ਚਰਨਜੀਤ ਸਿੰਘ ਪੰਨੂੰ, ਬਰਿੰਦਰ ਧਾਲੀਵਾਲ, ਤਾਰਾ ਸਿੰਘ ਸਾਗਰ, ਸੁਰਿੰਦਰ ਸੀਰਤ, ਗੁਲਸ਼ਨ ਦਿਆਲ, ਹਰਪ੍ਰੀਤ ਕੌਰ ਧੂਤ, ਹਰਜਿੰਦਰ ਕੰਗ, ਡਾ. ਗੁਰਪ੍ਰੀਤ ਧੁੱਗਾ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ (ਟੋਰਾਂਟੋ), ਸੁਖਪਾਲ ਸੰਘੇੜਾ, ਸੁਰਜੀਤ ਸਖੀ, ਗੁਰਦੇਵ ਸਿੰਘ ਘਣਗਸ, ਲਾਜ ਨੀਲਮ ਸੈਣੀ, ਰੇਸ਼ਮ ਦਾ ਭਾਣਜਾ ਹਰਮਨ ਅਤੇ ਜੀਜਾ ਜੀ ਹਰਜਿੰਦਰ ਸਿੰਘ ਸ਼ਾਮਿਲ ਸਨ। ਹਾਜ਼ਰ ਬੁਲਾਰਿਆਂ ਨੇ ਰੇਸ਼ਮ ਦੀ ਸਾਫਗੋਈ ਅਤੇ ਦਰਿਆ ਦਿਲੀ ਦੀ ਹਾਮੀ ਭਰੀ। ਉਸਦੀਆਂ ਸਾਹਿਤਕ ਦੋਸਤੀਆਂ ਦਾ ਘੇਰਾ ਬਹੁਤ ਵੱਡਾ ਸੀ। ਸੁਰਿੰਦਰ ਸੀਰਤ ਨੇ ਕਿਹਾ ਕਿ ਰੇਸ਼ਮ ਸਿੱਧੂ ਵਿਲੱਖਣ ਸਖਸ਼ੀਅਤ ਦਾ ਮਾਲਕ ਸੀ। ਉਸ ਵਰਗਾ ਸਿਰਫ ਉਹ ਹੀ ਸੀ। ਉਹ ਆਪਣੀ ਮਰਜ਼ੀ ਮੁਤਾਬਿਕ ਜੀਵਿਆ ਅਤੇ ਅਛੋਪਲੇ ਜਿਹੇ ਹੀ ਇਸ ਸੰਸਾਰ  ਛੱਡ ਕੇ ਚਲਾ ਗਿਆ। ਜਸਵਿੰਦਰ ਨੇ ਕਿਹਾ ਕਿ ਬੇਸ਼ੱਕ ਰੇਸ਼ਮ ਚਲਿਆ ਗਿਆ ਪਰ ਉਸਦਾ ਜ਼ਿਕਰ ਸਾਡੀਆਂ ਮਹਿਫ਼ਲਾਂ ਵਿੱਚ ਅਕਸਰ ਹੁੰਦਾ ਰਹੇਗਾ। ਗੁਲਸ਼ਨ ਦਿਆਲ ਅਤੇ ਲਾਜ ਨੀਲਮ ਸੈਣੀ ਨੇ ਕਿਹਾ ਕਿ ਲਗਦਾ ਹੈ ਰੇਸ਼ਮ ਦੇ ਜਾਣ ਨਾਲ ਸਾਡੇ ਸਭ ਦੇ ਅੰਦਰੋਂ ਜਿਵੇਂ ਕੁਝ ਤਿੜਕ ਗਿਆ ਹੈ। ਸੁਰਜੀਤ (ਟੋਰਾਂਟੇ) ਨੇ ਸਭ ਦੇ ਮਨਾਂ ਦੀ ਤਰਜ਼ਮਾਨੀ ਕਰਦੀ ਬਹੁਤ ਵੈਰਾਗ ਭਰੀ ਕਵਿਤਾ ਵਿੱਚ ਰੇਸ਼ਮ ਦੀ ਜ਼ਿੰਦਗੀ ਅਤੇ ਸੁਭਾਅ ਦਾ ਚਿਤਰਣ ਕੀਤਾ।

    ਲਾਜ ਨੀਲਮ ਸੈਣੀ
    ਲਾਜ ਨੀਲਮ ਸੈਣੀ