ਪਰਛਾਵੇ ਮਗਰ ਭੱਜੀ ਫਿਰਦੇ ਹਾਂ
ਪਰਛਾਵਾ ਸਾਡੇ ਨਾਲ ਨੱਸ ਰਿਹਾ
ਝਪਟ ਕੇ ਫੜਨ ਦੀ ਕੋਸ਼ਿਸ਼ ਕਰਦੇ ਹਾਂ
ਉਹ ਹੋਰ ਅਗਾਂਹ ਹੋ ਜਾਂਦਾ
ਤੇ ਜਿਵੇਂ ਜਿਵੇਂ ਵਕ਼ਤ ਲੰਘਦਾ
ਹੋਰ ਦੂਰ ਹੁੰਦਾ ਜਾਂਦਾ
ਫਿਰ ਉਸਨੂੰ ਫ਼ੜਨਾ
ਨਾ -ਮੁਮਕਿਨ ਹੋ ਜਾਂਦਾ
ਪਰ ਅਸੀਂ ਹਾਂ ਕਿ
ਪਰਛਾਵੇ ਮਗਰ ਭੱਜੇ ਫਿਰਦੇ ਹਾਂ
ਭੱਜੋ ਨੱਠੀ "ਚ"
ਅਸੀਂ ਕਿਉਂ ਭੁੱਲ ਜਾਂਦੇ ਹਾਂ
ਕਿ ਇਹ ਸਾਡਾ ਹੀ ਅਕਸ ਹੈ
ਸਾਡੀ ਹੀ ਹੌਦ 'ਚੌ' ਉਪਜਿਐ
ਉਸਨੂੰ ਫੜਨ ਦੀ ਬਜਾਇ
ਆਪਣੇ ਹੀ ਕਦਮਾ ਨੂੰ ਰੋਕੀਏ
ਜਿੰਦਗੀ ਨੂੰ ਕੁਝ ਠਹਿਰਾਅ ਦੇਈਏ
ਫਿਰ ਖੁਦ -ਬ -ਖੁਦ ਪਰਛਾਵਾਂ
ਅਸਾਡੇ ਕੋਲ ਆ ਖੜੇਗਾ ।