ਕਸਮ ਕਲਮ ਤੇ ਕਦਮ ਇਹ ਤਿੰਨੋਂ ਸੋਚ ਸਮਝ ਕੇ ਚੱਕੀਏ।
ਮਿਠੁਤ ਅਤੇ ਹਲੀਮੀ ਹਾਜਮਾਂ ਸਦਾ ਹੀ ਦਿਲ ਵਿੱਚ ਰੱਖੀਏ।।
ਵੈਰ ਵਰੋਧ ਘਮੰਡ ਈਰਖਾ ਮਨ ਦੇ ਵਿੱਚ ਲਿਆਈਏ ਨਾ।
ਗ਼ਰੀਬੀ ਦਾ ਪਰਛਾਵਾਂ ਪੈਜੇ ਜ਼ਿੰਦਗੀ ਵਿੱਚ ਘਬਰਾਈਏ ਨਾ।।
ਵੱਡਿਆਂ ਦੀਆਂ ਤਾਂ ਵੱਡੀਆਂ ਗੱਲਾਂ ਛੋਟੇ ਵੇਖ ਕੇ ਜੀਅ ਜ਼ਿੰਦਗੀ।
ਕਿਸੇ ਨੂੰ ਸਮਝ ਨਾ ਆਈ ਇਹੇ ਆਖਿਰ ਚੀਜ਼ ਹੈ ਕੀ ਜਿੰਦਗੀ?
ਜਿਨ੍ਹਾਂ ਮਿਲ ਗਿਆ ਸਬਰ ਕਰਲੀਏ,ਬਹੁਤਾ ਜੀਅ ਲਲਚਾਈਏ ਨਾਂ
ਵੈਰ ਵਰੋਧ,,,,,,
ਪੱਤਝੜ ਮਗਰੋਂ ਆਉਣ ਬਹਾਰਾਂ ਇਹ ਤਾਂ ਜਾਣਦੈ ਹਰ ਕੋਈ।
ਰੱਬ ਦੀ ਰਜ਼ਾ ਚ ਰਹਿ ਜ਼ਿੰਦਗੀ ਦਾ ਸੁੱਖ ਮਾਣਦੈ ਹਰ ਕੋਈ।।
ਆਸਾਂ ਨਾਲ ਹੀ ਜਿਉਂਦੀ ਦੁਨੀਆਂ ਆਸ ਦਾ ਦੀਵਾ ਬੁਝਾਈਏ ਨਾਂ
ਵੈਰ ਵਰੋਧ,,,,,
ਸਮਾਂ ਕਦੇ ਇੱਕਸਾਰ ਨਾਂ ਰਹਿੰਦਾ ਇਹ ਤਾਂ ਬਦਲ ਹੈ ਜਾਣਾ।
ਵੱਡਾ ਜਿਗਰਾ ਕਰਕੇ ਜੀਅ ਲੳਂ ਮੰਨ ਕੇ ਰੱਬ ਦਾ ਭਾਣਾ।।
ਦੁੱਖ ਸੁੱਖ ਆਪਣੇ ਕਰਮਾਂ ਦੇ ਕਦੇ ਰੱਬ ਨੂੰ ਰੋਸ ਵਿਖਾਈਏ ਨਾਂ
ਵੈਰ ਵਰੋਧ,,,,,
ਦੌਲਤ ਇਜ਼ਤ ਸ਼ੋਹਰਤ ਦਾ ਜੀ ਮਾਣ ਕਦੇ ਨਾ ਕਰੀਏ।
ਸੁੱਖ ਸ਼ਾਂਤੀ ਚਾਹੁੰਦੇ ਹੋਂ ਤਾਂ ਸਦਾ ਰੱਬ ਤੋਂ ਡਰੀਏ।।
ਦੱਦਾਹੂਰੀਆ ਫਿਕਰਾਂ ਦੇ ਵਿੱਚ ਐਵੇਂ ਸਮਾਂ ਗਵਾਈਏ ਨਾਂ
ਵੈਰ ਵਰੋਧ,,,,,,