ਖ਼ਬਰਸਾਰ

  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਸੁਰਜੀਤ ਸਿੰਘ ਕਾਉਂਕੇ ਵੱਲੋਂ ਆਪਣੀਆਂ ਪੁਸਤਕਾਂ ਪੰਜਾਬੀ ਮਾਂ ਦੇ ਸੰਪਾਦਕ ਅਤੇ ਨਾਮਵਰ ਲੇਖਕ ਦਵਿੰਦਰ ਸਿੰਘ ਸੇਖਾ ਨੂੰ ਭੇਟ / ਸਾਹਿਤ ਸਭਾ ਮੋਗਾ
  •    ਪੁਸਤਕਾਂ ਸਾਡੀ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ / ਸਾਹਿਤ ਸਭਾ ਮੋਗਾ
  •    ਸੁਰਜੀਤ ਸਿੰਘ ਕਾਲੇਕੇ ਦੀ ਕਾਵਿ- ਵਿਅੰਗ ਪੁਸਤਕ ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਮੋਗਾ
  •    ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਨੇ ਬਾਵਰਾ ਪਰਿਵਾਰ ਨੂੰ ਭੇਟ ਕੀਤੀਆਂ / ਸਾਹਿਤ ਸਭਾ ਮੋਗਾ
  •    ਜਗਜੀਤ ਸਿੰਘ ਬਾਵਰਾ ਨੂੰ ਨਵੀਆਂ ਛਪੀਆਂ ਪੁਸਤਕਾਂ ਭੇਟ ਕੀਤੀਆਂ / ਸਾਹਿਤ ਸਭਾ ਮੋਗਾ
  •    ਬੇਅੰਤ ਕੌਰ ਗਿੱਲ ਦੇ ਨਾਵਲ ‘ਮਲਾਹਾਂ ਵਰਗੇ ‘ ਤੇ ਗੰਭੀਰ ਸੰਵਾਦ / ਸਾਹਿਤ ਸਭਾ ਮੋਗਾ
  •    ਬੱਚਿਆਂ ਨੂੰ ਬਾਲ ਕਾਵਿ ਪੁਸਤਕਾਂ ਅਰਪਣ ਕੀਤੀਆਂ / ਸਾਹਿਤ ਸਭਾ ਮੋਗਾ
  •    "ਮੋਰ ਪੈਲ਼ ਕਿਉਂ ਨਹੀਂ ਪਾਉਂਦੇ" ਲੋਕ ਅਰਪਣ ਕੀਤਾ ਗਿਆ। / ਸਾਹਿਤ ਸਭਾ ਮੋਗਾ
  • ਸੁਰਜੀਤ ਸਿੰਘ ਕਾਉਂਕੇ ਵੱਲੋਂ ਆਪਣੀਆਂ ਪੁਸਤਕਾਂ ਪੰਜਾਬੀ ਮਾਂ ਦੇ ਸੰਪਾਦਕ ਅਤੇ ਨਾਮਵਰ ਲੇਖਕ ਦਵਿੰਦਰ ਸਿੰਘ ਸੇਖਾ ਨੂੰ ਭੇਟ (ਖ਼ਬਰਸਾਰ)


    ਮੋਗਾ ਵਿਖੇ ਵੱਖ ਵੱਖ ਲੇਖਕ ਜੱਥੇਬੰਦੀਆਂ ਵੱਲੋਂ ਆਯੋਜਿਤ ਇਕ ਸਮਾਗਮ ਦੌਰਾਨ ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ  ਕਾਉੰਕੇ ਵੱਲੋਂ ਆਪਣੀਆਂ ਨਵੀਂਆਂ ਛਪੀਆਂ ਪੁਸਤਕਾਂ ‘ਪੀੜਾਂ ਦੇ ਪਰਛਾਵੇੰ’ਅਤੇ ‘ਸੁਰਜੀਤ ਸਿੰਘ ਕਾਉੰਕੇ ਦਾ ਕਾਵਿ ਚਿੰਤਨ’ ਨਾਮਵਰ ਲੇਖਕ ਦਵਿੰਦਰ ਸਿੰਘ ਸੇਖਾ ਨੂੰ ਭੇਟ ਕੀਤੀਆਂ ਗਈਆਂ । ਇਸ ਮੌਕੇ ਸੇਖਾ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਕਾਉੰਕੇ ਜਨ ਸਾਧਾਰਨ ਦੀ ਨਬਜ਼ ਤੇ ਹੱਥ ਰੱਖਕੇ ਲਿਖਦਾ ਹੈ ਅਤੇ ਉਸਦੀ ਸ਼ਾਇਰੀ ਘਾੜਤ ਸੁਹਜ ਅਤੇ ਵਿਚਾਰਧਾਰਾਈ ਗਹਿਰਾਈ ਦਾ ਸੁਮੇਲ ਹੈ । ਗੀਤ ਵਰਗੀ ਕਵਿੱਤਰੀ ਬੇਅੰਤ ਕੌਰ ਗਿੱਲ ਨੇ ਕਿਹਾ ਕਿ ਪ੍ਰੋਫੈਸਰ ਕਾਉੰਕੇ ਦੀ ਕਾਵਿ ਸਿਰਜਣਾ ਵਿੱਚ ਸ਼ਾਇਰਾਨਾ ਢੰਗ ‘ਚ ਪਰੋਏ ਸ਼ਬਦ ਹੀ ਨਹੀਂ ਸਗੋਂ ਇਕ ਬੇਚੈਨ ਦਿਲ ਤੋਂ ਨਿਕਲੀਆਂ ਭਾਵਨਾਵਾਂ ਵੀ ਹਨ । ਇਹੀ ਕਾਰਨ ਹੈ ਕਿ ਕਾਉੰਕੇ ਦੀਆਂ ਪੁਸਤਕਾਂ ਨੂੰ ਪਾਠਕ ਵਿਦੇਸ਼ਾਂ ਵਿੱਚ ਵੀ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ । ਸਮਾਗਮ ਦੌਰਾਨ ਸੁਖਦੇਵ ਸਿੰਘ ਨਾਵਲਕਾਰ ਮਿੱਤਰਸੈਨ ਮੀਤ ਪ੍ਰੋਫੈਸਰ ਕਰਮ ਸਿੰਘ ਸਮਾਜ ਸੇਵੀ ਮਹਿੰਦਰਪਾਲ ਲੂੰਬਾ ਮੈਡਮ ਬੇਅੰਤ ਕੌਰ ਗਿੱਲ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਸਰਬਜੀਤ ਮਾਹਲਾ ਅਤੇ ਪ੍ਰੇਮ ਕੁਮਾਰ ਆਦਿ ਹਾਜ਼ਰ ਸਨ ।

    ਦਵਿੰਦਰ ਸਿੰਘ ਸੇਖਾ ਨੂੰ ਆਪਣੀਆਂ ਪੁਸਤਕਾਂ ਭੇਟ ਕਰਦੇ ਹੋਏ ਲੇਖਕ ਸੁਰਜੀਤ ਸਿੰਘ ਕਾਉਂਕੇ