ਰਿਸ਼ਤਿਆਂ ਦਾ ਹੀ ਘਾਣ ਹੋ ਗਿਆ।
ਦੋਸਤੋ ਇਹ ਸ਼ਰੇਆਮ ਹੋ ਗਿਆ।।
ਦਿਸਦਾ ਨਹੀਂ ਕਿਤੇ ਪੰਜਾਬ ਪੁਰਾਣਾ,
ਬਿਲਕੁਲ ਬੀਆਬਾਨ ਹੋ ਗਿਆ।
ਆਪਸ ਦੇ ਵਿੱਚ ਪਿਆਰ ਰਿਹਾ ਨਾ,
ਓਪਰਿਆਂ ਦੇ ਸਮਾਨ ਹੋ ਗਿਆ।
ਕਹਿਣ ਇਸ ਤੋਂ ਪਹਿਲੇ ਯੁੱਗ ਸੀ ਚੰਗੇ,
ਲੱਗੇ ਕਲਯੁੱਗ ਹੀ ਬੇਈਮਾਨ ਹੋ ਗਿਆ।
ਭਾਈ-ਭਾਈਆਂ ਦੀਆਂ ਜੜ੍ਹਾਂ ਨੇ ਵੱਢਦੇ,
ਪਰਿਵਾਰਾਂ ਵਿੱਚ ਘਮਸਾਨ ਹੋ ਗਿਆ।
ਉਂਝ ਭਾਈ ਦੇ ਭਾਈ ਕੋਈ ਕੰਮ ਨਾ ਆਵੇ,
ਸਮਝਣ ਆਵੇ ਤਾਂ ਅਹਿਸਾਨ ਹੋ ਗਿਆ।
ਲ਼ਹੂ ਚਪੇਤ ਹੀ ਹੋ ਗੲੇ ਨੇ ਸੱਭ ਦੇ,
ਬਾਗ ਹਰਾ ਕਚਾਰ ਵੀਰਾਨ ਹੋ ਗਿਆ।
ਸੱਚਮੁੱਚ ਲੂਤੀ ਲਾਉਣ ਦਾ ਕੰਮ ਸਿਖਰ ਤੇ,
ਵੈਸੇ ਸੱਭ ਨੂੰ ਇਸਦਾ ਗਿਆਨ ਹੋ ਗਿਆ।
ਸੰਯੁਕਤ ਪਰਿਵਾਰ ਕੋਈ ਦੀਂਹਦੈ ਕਿਧਰੇ?
ਵੱਡਾ ਇਹੀਓ ਇਮਤਿਹਾਨ ਹੋ ਗਿਆ।
ਹੁਣ ਕੋਈ ਨਾ ਸਮਝਦਾ ਬੰਦੇ ਨੂੰ ਬੰਦਾ,
ਇਹ ਰੱਬ ਵੀ ਵੇਖ ਹੈਰਾਨ ਹੋ ਗਿਆ।
ਸਦੀ ਇੱਕੀਵੀਂ ਇਹ ਕੇਹੀ ਤੱਰਕੀ?
ਸੱਭ ਕੁੱਝ ਲਹੂ ਲੁਹਾਣ ਹੋ ਗਿਆ।
ਸਾਨੂੰ ਐਸੀ ਤਰੱਕੀ ਨਹੀਂ ਚਾਹੀਦੀ,
ਦੱਦਾਹੂਰੀਆ ਜੀਣਾ ਹੀ ਹਰਾਮ ਹੋ ਗਿਆ।