ਖ਼ਬਰਸਾਰ

  •    ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਮੀਟਿੰਗ ਵਿੱਚ ਸਾਹਿਤ ਬਾਰੇ ਭਰਪੂਰ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਮੀਟਿੰਗ ਵਿਚ ਕਵਿਤਾ ਦੇ ਰੂਪ ਅਤੇ ਵਿਸ਼ਾ-ਵਸਤੂ ਬਾਰੇ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫਲੇ ਵੱਲੋਂ ਕਿਤਾਬਾਂ ਰਲੀਜ਼ ਅਤੇ ਕਵੀ ਦਰਬਾਰ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੰਜਾਬੀ ਕਲਮਾਂ ਦਾ ਕਾਫ਼ਲਾ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਸਰਦਾਰ ਪੰਛੀ ਦੀ ਜੀਵਨੀ 'ਤੇ ਬਣੀ ਡਾਕੂਮੈਂਟਰੀ ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਤ੍ਰਿਲੋਚਨ ਸਿੰਘ ਗਿੱਲ ਨੂੰ ਸ਼ਰਧਾਂਜਲੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸ਼ਹੀਦ ਭਾਈ ਮੇਵਾ ਸਿੰਘ ਨੂੰ ਸ਼ਰਧਾਂਜਲੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਕਾਫ਼ਲਾ' ਨੇ ਵਰਲਡ ਥੀਏਟਰ ਡੇਅ ਮਨਾਇਆ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪ੍ਰੋ ਨਿਰੰਜਨ ਸਿੰਘ ਢੇਸੀ ਨਾਲ਼ ਵਿਸ਼ੇਸ਼ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਮੇਵਾ ਸਿੰਘ ਲੋਪੋਕੇ ਦੀ ਜੀਵਨੀ ਸਬੰਧੀ ਕਿਤਾਬ ਨਾਲ਼ ਜਾਣ-ਪਛਾਣ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਨੇਕੀ ਅਤੇ ਪਾਸ਼ ਨੂੰ ਸਮਰਪਿਤ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਅਸ਼ਰਫ਼ ਸੁਹੇਲ ਨਾਲ ਬੈਠਕ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਲਵੀਨ ਗਿੱਲ ਦੀ ਕਿਤਾਬ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਰਤਾਰ ਸਿੰਘ ਸਰਾਭਾ ਨੂੰ ਸਮੱਰਪਿਤ ਕਾਫ਼ਲਾ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਵੀ ਦਰਬਾਰ ਨੂੰ ਭਰਵਾਂ ਹੁੰਗਾਰਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਹਿਤਕ ਮਹਿਕ ਨਾਲ ਭਰਪੂਰ ਰਹੀ 'ਕਾਫ਼ਲੇ' ਦੀ ਮਿਲਣੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਥੀ ਲੁਧਿਆਣਵੀ ਨਾਲ਼ ਬੈਠਕ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ' - ਅਗਸਤ ਦੀ ਮਹੀਨੇਵਾਰ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵਿੱਚ ਮਹੱਤਵਪੂਰਨ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਰਾਗ਼, ਸਾਜ਼, ਤੇ ਸ਼ਬਦ ਨੂੰ ਸਮਰਪਿਤ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਅਮਰ ਸੂਫ਼ੀ ਨਾਲ਼ ਰੂਬਰੂ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਵਿ-ਨਾਟਕ 'ਤੇ ਵਿਸ਼ੇਸ਼ ਗੱਲ-ਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਉਂਕਾਰਪ੍ਰੀਤ ਦੀ ਕਿਤਾਬ ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਬਾਰੇ ਵਿਚਾਰ-ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਨਾਟਕ ਦਿਵਸ ਅਤੇ ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹੋਈ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਜਲ੍ਹਿਆਂ ਵਾਲ਼ਾ ਬਾਗ਼' ਨੂੰ ਸਮਰਪਿਤ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੰਜਾਬ ਦੀ ਸਾਹਿਤਕ ਸਥਿਤੀ ਬਾਰੇ ਹੋਈ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ' ਲੋਕ ਅਰਪਣ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਜਸਵੰਤ ਸਿੰਘ ਕੰਵਲ ਦੇ ਜੀਵਨ ਅਤੇ ਲਿਖਤ 'ਤੇ ਭਰਪੂਰ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਹਾਣੀ ਕਲਾ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਭਰਪੂਰ ਚਰਚਾ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਰਵਿੰਦਰ ਸਹਿਰਾਅ ਅਤੇ ਮਨਜੀਤ ਇੰਦਰਾ ਨਾਲ਼ ਹੋਈ ਵਿਸ਼ੇਸ਼ ਬੈਠਕ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਬ੍ਰਜਿੰਦਰ ਗੁਲਾਟੀ ਜੀ ਨੂੰ ਨਮ ਅੱਖਾਂ ਨਾਲ਼ ਦਿੱਤੀ ਸ਼ਰਧਾਂਜਲੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਅਮਰੀਕ ਡੋਗਰਾ ਨਾਲ਼ ਇੱਕ ਮੁਲਾਕਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਵਿਤਾ ਵਿਚਲੀ ਸਿਰਜਣਾਤਮਕਤਾ ਦੀ ਪਛਾਣ 'ਤੇ ਹੋਈ ਭਰਪੂਰ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਦੀ ਔਨਲਾਈਨ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਵੀ ਦਰਬਾਰ ਦੇ ਰੂਪ ਵਿੱਚ ਹੋਈ ਕਾਫਲੇ ਦੀ ਔਨਲਾਈਨ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੁਰਜਨ ਜ਼ੀਰਵੀ ਦੀ ਕਿਤਾਬ ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਹਿਤ ਦੇ ਮਿਆਰ ਪ੍ਰਤੀ ਭਰਪੂਰ ਵਿਚਾਰ-ਚਰਚਾ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਮੀਟਿੰਗ ਵਿੱਚ ਮੌਜੂਦਾ ਸਥਿਤੀ ‘ਤੇ ਹੋਈ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਟਰਾਂਟੋ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪ੍ਰੀਤ ਮਨਪ੍ਰੀਤ ਨਾਲ਼ ਬੈਠਕ ਬਹੁਤ ਹੀ ਰੌਚਕ ਰਹੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ‘ਤਾਰਿਆਂ ਦੇ ਪਾਰ’ ਕਾਵਿ-ਸੰਗ੍ਰਹਿ ਨੂੰ ਕੀਤਾ ਗਿਆ ਲੋਕ-ਅਰਪਣ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਹਿਤ ਵਿਚਲੇ ਪੱਖ-ਪਾਤ ਸਬੰਧੀ ਕਾਫ਼ਲੇ ਵੱਲੋਂ ਅਹਿਮ ਫ਼ੈਸਲੇ ਲਏ ਗਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ‘ਟੁੱਟੇ ਸਿਤਾਰੇ ਚੁਗਦਿਆਂ ਰਲੀਜ਼ ਕੀਤੀ ਗਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  • ‘ਤਾਰਿਆਂ ਦੇ ਪਾਰ’ ਕਾਵਿ-ਸੰਗ੍ਰਹਿ ਨੂੰ ਕੀਤਾ ਗਿਆ ਲੋਕ-ਅਰਪਣ (ਖ਼ਬਰਸਾਰ)


    ਬਰੈਂਪਟਨ:-  ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ‘ਸੰਤ ਸਿੰਘ ਸੇਖੋਂ ਹਾਲ’ ਵਿੱਚ ਪੰਜਾਬੀ ਸ਼ਾਇਰਾ ਪਰਵਿੰਦਰ ਗੋਗੀ ਦੇ ਨਵੇਂ ਕਾਵਿ-ਸੰਗ੍ਰਹਿ ‘ਤਾਰਿਆਂ ਦੇ ਪਾਰ’ ਲੋਕ-ਅਰਪਣ ਕਰਦਿਆਂ ਭੁਪਿੰਦਰ ਦੁਲੈ, ਪਰਮਜੀਤ ਦਿਓਲ ਅਤੇ ਸੁਰਜੀਤ ਕੌਰ ਵੱਲੋਂ ਪੇਪਰ ਪੜ੍ਹੇ ਗਏ ਜਦਕਿ ਪਿਆਰਾ ਸਿੰਘ ਕੁੱਦੋਵਾਲ਼, ਬਲਰਾਜ ਧਾਲੀਵਾਲ, ਜਗੀਰ ਸਿੰਘ ਕਾਹਲ਼ੋਂ ਅਤੇ ਕੁਲਵਿੰਦਰ ਖਹਿਰਾ ਵੱਲੋਂ ਵਿਚਾਰ ਪੇਸ਼ ਕੀਤੇ ਗਏ। 
    ਭੁਪਿੰਦਰ ਦੁਲੈ ਨੇ ਕਿਹਾ ਕਿ ਪਰਵਿੰਦਰ ਗੋਗੀ ਇੱਕੋ ਸਮੇਂ ਹੀ ਬਹੁ-ਮੁਖੀ ਤੇ ਬਹੁ-ਭਾਵੀ ਕਵਿੱਤਰੀ ਹੈ ਜਿਸਦੀ ਦ੍ਰਿਸ਼ਟੀ ਵਿਸ਼ਾਲ ਹੈ ਤੇ ਪ੍ਰਤਿਭਾ ਵਿਲੱਖਣ। ਉਹ ਇੱਕੋ ਹੀ ਸਮੇਂ ਕਈ ਥਾਈਂ ਹਾਜ਼ਰ ਹੁੰਦੀ ਹੋਈ ਵੀ ਆਪਣੀ ਕਵਿਤਾ ਵਿੱਚੋਂ ਵੀ ਗੈਰ-ਹਾਜ਼ਰ ਨਹੀਂ ਹੁੰਦੀ ਤੇ ਉਸਦਾ ਇਹ ਗੁਣ ਉਸਨੂੰ ਰਵਾਇਤੀ ਕਵਿੱਤਰੀਆਂ ਤੋਂ ਵੱਖ ਕਰਕੇ ਇੱਕ ਵਿਸ਼ੇਸ਼  ਕਤਾਰ `ਚ ਖੜ੍ਹਿਆਂ ਕਰਦਾ ਹੈ। ਉਨ੍ਹਾਂ ਗੋਗੀ ਦੀ ਕਵਿਤਾ ਦੀ ਪ੍ਰਕਿਰਤੀ ਨਾਲ਼ ਸਾਂਝ ਅਤੇ ਇਕ-ਮਿਕਤਾ ਦੀ ਗੱਲ ਕਰਦਿਆਂ ਕਿਹਾ ਕਿ ਗੋਗੀ ਕਵਿਤਾ ਲਿਖਦੀ ਨਹੀਂ ਸਗੋਂ ਕਵਿਤਾ ਖੁਦ ਉਸਨੂੰ ਕਹਿੰਦੀ ਜਾਪਦੀ ਹੈ ਕਿ “ਮੈਨੂੰ ਲਿਖ।“
    ਪਰਮਜੀਤ ਦਿਓਲ ਨੇ ਕਿਹਾ ਕਿ ਗੋਗੀ ਦੀ ਕਵਿਤਾ ਸੂਖ਼ਮ-ਭਾਵੀ ਸੁਰ ਦੀ ਕਵਿਤਾ ਹੈ ਪਰ ਉਸਦਾ ਮੁੱਖ ਸੁਰ ਸਰੋਦੀ ਹੀ ਹੈ। ਉਨ੍ਹਾਂ ਕਿਹਾ ਕਿ ਗੋਗੀ ਦੀ ਕਵਿਤਾ ਰੁਦਨ, ਵੇਗ ਅਤੇ ਸਮਾਜਕ ਚੇਤਨਾ ਵਿੱਚ ਰੰਗੀ ਹੋਈ ਕਵਿਤਾ ਹੈ। ਉਨ੍ਹਾਂ ਨੇ ਗੋਗੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਬਹੁਤ ਵਧੀਆ ਸ਼ਬਦਾਂ ਵਿੱਚ ਵਿਸ਼ਲੇਸ਼ਣ ਵੀ ਕੀਤਾ।

    ਸੁਰਜੀਤ ਕੌਰ ਨੇ ਆਪਣੇ ਪੇਪਰ ਨੂੰ ‘ਮਨ ਦੇ ਵਿਭਿੰਨ ਰੰਗਾਂ ਦਾ ਦਸਤਾਵੇਜ਼ – ਤਾਰਿਆਂ ਦੇ ਪਾਰ’ ਦਾ ਨਾਂ ਦਿੰਦਿਆਂ ਕਿਹਾ ਕਿ ਗੋਗੀ ਨੇ ਆਪਣੀ ਕਵਿਤਾ ਵਿੱਚ ਬਹੁਤ ਸਾਰੇ ਸੁਰ ਛੋਹੇ ਹਨ ਪਰ ਉਸਦੀ ਕਵਿਤਾ ਵਿੱਚ ਉਦਾਸੀ ਦਾ ਸੁਰ ਭਾਰੂ ਰਿਹਾ ਹੈ। ਉਨ੍ਹਾਂ ਕਿਹਾ ਕਿ ਗੋਗੀ ਦੀ ਕਵਿਤਾ ਉਸਦੀ ਸੰਵੇਦਨਾ ਨਾਲ਼ ਮਿਲ਼ ਕੇ ਚਿੰਤਾ ਅਤੇ ਚਿੰਤਨ ਦਾ ਸੰਗਮ ਬਣਦੀ ਹੈ ਤੇ ਉਸਦੇ ਉਦਰੇਵੇਂ ਕਿਤੇ ਵੀ ਰੁਦਨ ਜਾਂ ਵਿਰਲਾਪ ਨਹੀਂ ਬਣਦੇ।  ਉਨ੍ਹਾਂ ਦਾ ਕਹਿਣਾ ਸੀ ਕਿ ਗੋਗੀ ਇੱਕ ਸੂਖ਼ਮ-ਭਾਵੀ ਕਵਿੱਤਰੀ ਹੈ ਜਿਸਦੀ ਕਲਮ `ਚੋਂ ਕਵਿਤਾ ਝਰਨੇ ਵਾਂਗ ਫੁੱਟਦੀ ਹੈ। 
    ਪਿਆਰਾ ਸਿੰਘ ਕੁੱਦੋਵਾਲ਼ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੇਸ਼ੱਕ ਗੋਗੀ ਦੀਆਂ ਕਵਿਤਾਵਾਂ ਮੁੱਖ ਤੋਰ `ਤੇ ਔਰਤ ਦੀ ਵੇਦਨਾ ਦੀਆਂ ਕਵਿਤਾਵਾਂ ਹਨ ਅਤੇ ਮਰਦ ਦੀ ਧੌਂਸ ਅਤੇ ਔਰਤ ਦੀ ਬੇਵਸੀ ਬਿਆਨ ਕਰਦੀਆਂ ਹਨ ਪਰ ਖ਼ੂਬਸੂਰਤੀ ਇਹ ਹੈ ਕਿ ਇਨ੍ਹਾਂ ਵਿੱਚ ਕਿਤੇ ਵੀ ਸਿੱਧੇ ਰੂਪ `ਚ ਔਰਤ ਮਰਦ ਦਾ ਕੋਈ ਜ਼ਿਕਰ ਨਹੀਂ ਆਉਂਦਾ। 
    ਬਲਰਜ ਧਾਲੀਵਾਲ਼ ਨੇ ਕਿਹਾ ਕਿ ਗੋਗੀ ਦੀ ਕਵਿਤਾ ਵਿੱਚ ਵਿਸ਼ਿਆਂ ਦੀ ਭਿੰਨਤਾ, ਰਵਾਨੀ, ਤਾਜ਼ਗੀ ਅਤੇ ਪੁਖ਼ਤਗੀ ਦੀ ਭਰਮਾਰ ਹੈ ਤੇ ਗੋਗੀ ਨੇ ਆਪਣੀ ਕਵਿਤਾ ਵਿੱਚ ਸ਼ਬਦਾਂ ਦੀ ਸੰਖੇਪਤਾ ਨੂੰ ਬਾਖ਼ੂਬੀ ਨਿਭਾਉਂਦਿਆਂ ਕਵਿਤਾਵਾਂ ਨੂੰ ਬੇਲੋੜਾ ਲੰਮਿਆਂ ਨਹੀਂ ਕੀਤਾ।
    ਜਗੀਰ ਸਿੰਘ ਕਾਹਲ਼ੋਂ ਨੇ ਕਿਹਾ ਕਿ ਬੇਸ਼ੱਕ ਗੋਗੀ ਦੀ ਕਵਿਤਾ ਵਿੱਚ ਉਦਾਸੀ ਹੈ ਪਰ ਮਨੁੱਖ ਦੇ ਅਪਣੇ ਜੀਵਨ ਵਿੱਚ ਉਦਾਸੀ ਭਾਰੂ ਹੋਣ ਕਰਕੇ ਸਾਨੂੰ ਉਦਾਸੀ ਭਰੀ ਕਵਿਤਾ ਵੱਧ ਪ੍ਰਭਾਵਤ ਕਰਦੀ ਹੈ। ਉਨ੍ਹਾਂ ਕਿਹਾ ਕਿ ਆਮ ਔਰਤ ਲੇਖਿਕਾਵਾਂ ਵਾਂਗ ਗੋਗੀ ਕਿਤੇ ਵੀ ਔਰਤ ਹੋਣ ਦੀ ਬੇਵਜ੍ਹਾ ਦੁਹਾਈ ਨਹੀਂ ਪਾਉਂਦੀ।
    ਕੁਲਵਿੰਦਰ ਖਹਿਰਾ ਨੇ ਕਿਹਾ ਕਿ ਗੋਗੀ ਦੀ ਕਵਿਤਾ ਨੂੰ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਗੋਗੀ ਪੜ੍ਹਦੀ ਬਹੁਤ ਹੈ ਤੇ ਉਸ ਅੰਦਰ ਸ਼ਬਦਾਂ ਦਾ ਅਥਾਹ ਭੰਡਾਰ ਹੈ ਜੋ ਸਫ਼ਿਆਂ `ਤੇ ਵਹਿੰਦਾ ਤੁਰਿਆ ਜਾਂਦਾ ਹੈ ਤੇ ਇਵੇਂ ਲੱਗਦਾ ਹੈ ਕਿ ਗੋਗੀ ਮਕੈਨੀਕਲੀ ਕਵਿਤਾ ਨਹੀਂ ਘੜਦੀ ਸਗੋਂ ਕਵਿਤਾ ਉਸ ਨੂੰ ਖੁਦ ਕਹਿੰਦੀ ਹੈ ਕਿ “ਮੈਨੂੰ ਲਿਖ।“ ਉਨ੍ਹਾਂ ਕਿਹਾ ਕਿ ਗੋਗੀ ਦੀ ਕਵਿਤਾ ਪਾਠਕ ਨੂੰ ਕੀਲ ਕੇ ਝੂੰਮਣ ਲਾ ਦਿੰਦੀ ਹੈ ਪਰ ਨਾਲ਼ ਹੀ ਉਨ੍ਹਾਂ ਸੁਝਾਅ ਦਿੱਤਾ ਕਿ ਇਸ ਕਿਤਾਬ ਵਿੱਚ ਗਿਣਤੀ ਦੀਆਂ ਕੁਝ ਕਵਿਤਾਵਾਂ, ਜੋ ਕਵਿਤਾਵਾਂ ਨਹੀਂ ਬਣ ਸਕੀਆਂ, ਜੇ ਛੱਡ ਲਈਆਂ ਜਾਂਦੀਆਂ ਤਾਂ ਇਸ ਕਿਤਾਬ ਦੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ-ਚੰਨ ਲੱਗਣੇ ਸਨ। 
    ਆਪਣੀ ਕਵਿਤਾ ਬਾਰੇ ਬੋਲਦਿਆਂ ਪਰਵਿੰਦਰ ਗੋਗੀ ਨੇ ਕਿਹਾ ਕਿ ਉਹ ਆਪਣੇ ਪਿੰਡ ਤੇ ਆਪਣੇ ਦੇਸ਼ ਦੀ ਮਿੱਟੀ ਦੇ ਮੋਹ ਨਾਲ਼ ਰੂਹ ਤੱਕ ਭਿੱਜੀ ਹੋਈ ਹੈ ਤੇ ਇਹ ਮੋਹ ਬਾਹਰਲੇ ਦੇਸ਼ ਆ ਕੇ ਹੋਰ ਵੀ ਤੀਬਰ ਹੋ ਗਿਆ ਤੇ ਉਸਨੂੰ ਲਿਖਣ ਵੱਲ ਲੈ ਤੁਰਿਆ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੋਵੇਗੀ ਜੇਕਰ ਦੋਸਤ ਮੇਰੀ  ਕਵਿਤਾ ਪੜ੍ਹ ਕੇ ਫੋਕੀ ਵਾਹ-ਵਾਹ ਕਰਨ ਦੀ ਬਜਾਇ ਇਮਾਨਦਾਰੀ ਨਾਲ਼ ਮੈਨੂੰ ਆਪਣੇ ਵਿਚਾਰ ਦੇਣ ਤਾਂ ਕਿ ਮੈਂ ਉਨ੍ਹਾਂ `ਤੇ ਗੌਰ ਕਰਕੇ ਆਪਣੀ ਕਵਿਤਾ ਨੂੰ ਹੋਰ ਵੀ ਨਿਖਾਰ ਸਕਾਂ।
    ਸਮਾਗਮ ਵਿੱਚ ਰਿੰਟੂ ਭਾਟੀਆ ਵੱਲੋਂ ਖ਼ੂਬਸੂਰਤ ਤਰੰਨਮ ਵਿੱਚ ਗੋਗੀ ਜੀ ਦਾ ਗੀਤ ਪੇਸ਼ ਕੀਤਾ ਗਿਆ ਅਤੇ ਬਲਤੇਜ ਕੜਿਆਲਵੀ ਵੱਲੋਂ ਜੋਸ਼ਮਈ ਅਤੇ ਸੁਰੀਲੀ ਆਵਾਜ਼ ਵਿੱਚ ਸੰਤ ਰਾਮ ਉਦਾਸੀ ਦਾ ਗੀਤ ਸਾਂਝਾ ਕੀਤਾ ਗਿਆ। 
    ਹਾਜ਼ਰ ਸਾਥੀਆਂ ਵਿੱਚ ਮਨਮੋਹਨ ਸਿੰਘ ਗੁਲਾਟੀ, ਜਤਿੰਦਰ  ਰੰਧਾਵਾ, ਬਲਜੀਤ ਧਾਲੀਵਾਲ, ਸਰਬਜੀਤ ਕਾਹਲੋਂ, ਜਸਵਿੰਦਰ ਸਿੰਘ, ਅਮਰਜੀਤ ਪੰਛੀ, ਹਰਦਿਆਲ ਸਿੰਘ ਝੀਤਾ ਅਤੇ ਬਹੁਤ ਸਾਰੇ ਦੋਸਤਾਂ ਦੇ ਨਾਂ ਸ਼ਾਮਲ ਸਨ। 

    ਕੁਲਵਿੰਦਰ ਖਹਿਰਾ