ਸਭ ਰੰਗ

  •    ਮਨੁੱਖਤਾ ਦੇ ਗੁਰੂ ਸ੍ਰੀ ਗੁਰੂੁ ਨਾਨਕ ਦੇਵ ਜੀ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਨਾਨਕ ਤਪੋਸਥਾਨ, ਮੰਚੂਖਾ, ਅਰੁਣਾਚਲ ਪ੍ਰਦੇਸ਼ ਦੀ ਵਿਸ਼ੇਸ਼ ਯਾਤ੍ਰਾ / ਦਲਵਿੰਦਰ ਸਿੰਘ ਗਰੇਵਾਲ (ਲੇਖ )
  •    ਪੰਜਾਬੀ ਦੇ ਕੁੱਝ ਠੇਠ ਲਫ਼ਜ਼ ਜੋ ਅਲੋਪ ਹੋ ਗਏ ਹਨ / ਗੁਰਮੀਤ ਸਿੰਘ ਵੇਰਕਾ (ਲੇਖ )
  •    ਬੌਧਿਕਤਾ ਤੇ ਸਿਰਜਨਾ ਦਾ ਕਰਮਸ਼ੀਲ ਸਫਰ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ / ਸੰਜੀਵ ਝਾਂਜੀ (ਲੇਖ )
  •    ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ / ਬ੍ਰਹਮਜਗਦੀਸ਼ ਸਿੰਘ (ਪੁਸਤਕ ਪੜਚੋਲ )
  •    ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿਚ -ਭਾਸ਼ਾ ਵਿਭਾਗ ਨੇ -ਨਹੀਂ ਨਿਭਾਈ ਆਪਣੀ ਜਿੰਮੇਵਾਰੀ / ਮਿੱਤਰ ਸੈਨ ਮੀਤ (ਲੇਖ )
  • ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ (ਪੁਸਤਕ ਪੜਚੋਲ )

    ਬ੍ਰਹਮਜਗਦੀਸ਼ ਸਿੰਘ   

    Cell: +91 9876052136
    Address:
    India
    ਬ੍ਰਹਮਜਗਦੀਸ਼ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ
     ਸੰਪਾਦਕ: ਦਵਿੰਦਰ ਸਿੰਘ ਸੇਖਾ
    ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
    ਮੁੱਲ: 395 ਰੁਪਏ, ਪੰਨਾ: 200

    ਹਰਬੀਰ ਸਿੰਘ ਭੰਵਰ ਇਕ ਬਹੁਪਸਾਰੀ ਅਤੇ ਤਜਰਬੇਕਾਰ ਵਿਅਕਤੀ ਹਨ।  ਪੰਜਾਬ ਦੇ ਪ੍ਰਸਿੱਧ ਚਿੱਤਰਕਾਰ ਸਰਦਾਰ ਸ਼ੋਭਾ ਸਿੰਘ ਦੀ ਸਪੁੱਤਰੀ ਬੀਬੀ ਗੁਰਚਰਨ ਕੌਰ ਨਾਲ ਉਨ੍ਹਾਂ ਦੀ ਸ਼ਾਦੀ ਹੋਣ ਕਾਰਣ ਭੰਵਰ ਦਾ ਸੋਭਾ- ਮੰਡਲ ਹੋਰ ਵੀ ਰੌਸ਼ਨ ਹੋ ਗਿਆ  ਸੀ ਪਰ ਜਿੰਨ੍ਹਾ ਲੇਖਕਾਂ ਨੇ ਹਰਬੀਰ ਸਿੰਘ ਭੰਵਰ ਦੀ ਜੀਵਨ ਰੂਪੀ ਟੈਕਸਟ ਦਾ ਨਿਠ ਕੇ ਪਾਠ ਕੀਤਾ ਹੈ ਉਹ ਇਸ ਸੱਚ ਦੀ ਗਵਾਹੀ ਦੇ ਸਕਦੇ ਹਨ ਕਿ ਹਰਬੀਰ ਨੇ ਆਪਣੀ ਸ਼ਨਾਖਤ ਨਿੱਜੀ ਪੁਰਸ਼ਾਰਥ, ਦਲੇਰੀ ਅਤੇ ਦ੍ਰਿੜਤਾ ਨਾਲ ਬਣਾਈ ਹੈ।ਸ: ਹਰਬੀਰ ਸਿੰਘ (ਭੰਵਰਾ ਉਨ੍ਹਾਂ ਦਾ ਗੋਤ ਹੈ) ਦਾ ਜਨਮ 27 ਅਗਸਤ 1938 ਨੂੰ ਪਿੰਡ ਪੱਖੋਵਾਲ, ਲੁਧਿਆਣਾ ਵਿਖੇ ਹੋਇਆ ਸੀ।ਉਸਨੇ ਐਮ.ਏ.  ਪੰਜਾਬੀ ਅਤੇ ਪੱਤਰਕਾਰੀ ਵਿੱਚ ਡਿਗਰੀ ਪ੍ਰਾਪਤ ਕੀਤੀ। ਪਹਿਲਾਂ ਤਾਂ ਉਸਨੇ ਕਰੀਬ ਡੇਢ ਦਹਾਕੇ ਤੱਕ ਸਕੂਲ ਵਿੱਚ ਪੜ੍ਹਾਇਆ ਅਤੇ ਫਿਰ ਅਸਤੀਫਾ ਦੇ ਕੇ ਪੱਤਰਕਾਰੀ ਦੇ ਚੁਣੌਤੀ ਭਰਪੂਰ ਕਾਰਜ ਵਿਚ ਪੈ ਗਿਆ।ਉਸ ਨੇ ਸਮਾਚਾਰ ਭਾਰਤੀ, ਇੰਡੀਅਨ ਐਕਸਪ੍ਰੈਸ, ਇੰਗਲਿਸ਼ ਟ੍ਰਿਬਿਊਨ, ਦੈਨਿਕ ਜਾਗਰਣ, ਫਾਸਟਵੇ ਟੀਵੀ ਚੈਨਲ ਅਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਸੰਸਥਾਵਾਂ ਲਈ ਕੰਮ ਕੀਤਾ।  ਉਹ ਖੋਜੀ ਪੱਤਰਕਾਰੀ ਦੇ ਖੇਤਰ ਵਿੱਚ ਦਸ ਤੋਂ ਬਾਰਾਂ ਕਿਤਾਬਾਂ ਦਾ ਲੇਖਕ ਵੀ ਬਣਿਆ।  ਉਸ ਨੂੰ ਕੁਝ ਪੁਰਸਕਾਰ ਅਤੇ ਸਨਮਾਨ ਵੀ ਮਿਲ ਚੁੱਕੇ ਹਨ।  ਸ਼ਾਕਾ ਨੀਲਾ ਤਾਰਾ ਬਾਰੇ ਉਸ ਦੀ ਨਿਡਰ ਅਤੇ ਨਿਰਪੱਖ ਪੱਤਰਕਾਰੀ ਅੱਜ ਵੀ ਇੱਕ ਹਵਾਲੇ ਵਜੋਂ ਵਰਤੀ ਜਾਂਦੀ ਹੈ।  
    ਹਥਲੇ ਗ੍ਰੰਥ ਵਿੱਚ ਉਸਦੀਆਂ ਕੁਝ ਯਾਦਗਾਰੀ, ਪਰਿਵਾਰਕ ਅਤੇ ਸਮਾਜਿਕ-ਸੱਭਿਆਚਾਰਕ ਤਸਵੀਰਾਂ ਵੀ ਸ਼ਾਮਲ ਹਨ।  ਉਨ੍ਹਾਂ ਬਾਰੇ ਲਿਖਣ ਵਾਲੇ ਨਾਮਵਰ ਲੇਖਕਾਂ ਵਿੱਚ ਗੁਰਬਚਨ ਸਿੰਘ ਭੁੱਲਰ, ਤੇਜਵੰਤ ਮਾਨ, ਕੇ.ਐਲ.  ਗਰਗ, ਕਰਮਜੀਤ ਸਿੰਘ ਔਜਲਾ, ਨਰਿੰਦਰ ਸਿੰਘ ਕਪੂਰ, ਵਰਿੰਦਰ ਵਾਲੀਆ, ਹਰਜਿੰਦਰ ਵਾਲੀਆ, ਜਤਿੰਦਰ ਪੰਨੂ, ਡਾ: ਗੁਲਜ਼ਾਰ ਪੰਧੇਰ, ਹਰਭਜਨ ਸਿੰਘ ਬਾਜਵਾ ਅਤੇ ਪੀ.ਪੀ.ਐਸ.  ਗਿੱਲ ਦੇ ਨਾਂ ਜ਼ਿ਼ਕਰਯੋਗ ਹਨ।  ਇਹ ਗ੍ਰੰਥ ਦਰਸਾਉਂਦਾ ਹੈ ਕਿ ਲੋਕ ਕਿਸੇ ਮਿਸ਼ਨ ਦੀ ਪੂਰਤੀ ਲਈ ਕੰਮ ਕਰਨ ਵਾਲੇ ਲੇਖਕਾਂ-ਪੱਤਰਕਾਰਾਂ ਨੂੰ ਯਾਦ ਕਰਦੇ ਹਨ।  ਇਹ ਅਭਿਨੰਦਨ ਗ੍ਰੰਥ ਇੱਕ ਸਾਂਭਣਯੋਗ ਪੁਸਤਕ ਹੈ।