ਨੀਰਸ ਜ਼ਿੰਦਗੀ ।
ਉਦਾਸ ਸਮਾਂ
ਇਕ ਸਰਾਪ ਹੀ ਤਾਂ ਹੈ ।।
ਵਕਤ ਦੀ ਬਰਬਾਦੀ।
ਸਦਾ ਲਾਪਰਵਾਹੀ
ਇਕ ਸੰਤਾਪ ਹੀ ਤਾਂ ਹੈ। ।
ਮਨ ਚ ਨਫਰਤ।
ਹਰ ਵੇਲੇ ਈਰਖਾ
ਇਹ ਵੀ ਰੋਗ ਹੀ ਤਾਂ ਹੈ
ਨਾ ਹਮਦਰਦੀ ।
ਨਾ ਹੀ ਦਿਲਾਸੇ
ਦਿਲ ਚ ਸੋਗ ਹੀ ਤਾਂ ਹੈ। ।
ਨਾ ਕੋਈ ਰਾਹ ।
ਨਾ ਕੋਈ ਨਿਸ਼ਾਨਾ
ਬੱਸ ਭਟਕਣ ਹੀ ਤਾਂ ਹੈ। ।
ਕਰਨਾ ਕਲੇਸ਼।
ਲੈਣੀ ਲਾਹਨਤ
ਤਰੱਕੀ ਚ ਅੜਚਣ ਹੀ ਤਾਂ ਹੈ ।।
ਦਿਲ ਚ ਰਹਿਮ।
ਅੱਖਾਂ ਚ ਪਿਆਰ
ਰੱਬ ਦਾ ਜਾਪ ਹੀ ਤਾਂ ਹੈ। ।
ਮੂੰਹ ਤੇ ਸ਼ਰਾਫਤ ।
ਮਨ ਚ ਮੈਲ
ਵੱਡਾ ਪਾਪ ਹੀ ਤਾਂ ਹੈ। ।
ਅੱਖਰਾਂ ਨਾਲ ਦੋਸਤੀ।
ਸ਼ਬਦਾਂ ਨਾਲ ਮੋਹ
ਇਕ ਵਰਦਾਨ ਹੀ ਤਾਂ ਹੈ। ।
ਕੁਦਰਤ ਨਾਲ ਪ੍ਰੇਮ।
ਰੂਹ ਵਿੱਚ ਸ਼ਾਤੀ
ਖੁਦ ਦੀ ਪਹਿਚਾਨ ਹੀ ਤਾਂ ਹੈ।।
ਉਧਾਰੇ ਸਾਹ।
ਬੇਭਰੋਸਾ ਜੀਵਨ
ਬੰਦਾ ਮਹਿਮਾਨ ਹੀ ਤਾਂ ਹੈ। ।
ਕਿਥੋਂ ਆਏ ਹਾਂ।
ਕਿੱਥੇ ਹੈ ਜਾਣਾ
ਵਿਵੇਕ ਤੂੰ ਅਣਜਾਣ ਹੀ ਤਾਂ ਹੈ।।