ਟਿੱਡਾ ਦਲ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


``ਆਹ ਟਿੱਡੀ ਦਲ ਤਾਂ ਕਹਿੰਦੇ ਯਾਰ ਮਿੰਟਾਂ `ਚ ਖੇਤਾਂ ਦੇ ਖੇਤ ਤਬਾਹ ਕਰ ਛੱਡਦਾ, ਕਈ ਗੁਆਢੀ ਸੂਬਿਆਂ `ਚ ਇਸਨੇ ਬੜਾ ਕਹਿਰ ਢਾਹਿਆ, ਸ਼ੁਕਰ ਐ ਆਪਣੇ ਇੱਥੇ ਇਸਤੋ ਂਬਚਾਅ ਐ।`` ਸੱਥ `ਚ ਹੰਸੂ ਨੇ ਗੱਲ ਤੋਰੀ। ``ਆਪਣੇ ਬਚਾਅ ਕਿੱੱਥੇ ....? ਇੱਥੇ ਤਾਂ ਉਸਤੋ ਂ ਤੋ ਂਵੀ ਵੱਡਾ ਟਿੱਡਾ ਦਲ ਸਰਗਰਮ ਐ।`` ਜੋਗੇ ਪੰਚ ਨੇ ਚਿੰਤਾਤੁਰ ਲਹਿਜੇ `ਚ ਗੁੱਝੀ ਰਮਜ ਮਾਰੀ ਤਾਂ ਸਾਰੇ ਉਤਸੁਕਤਾ ਨਾਲ ਉਸ ਵੱਲ ਵੇਖਣ ਲੱਗੇ। ``ਟਿੱਡਾ ਦਲ ...? ਪੰਚ ਸਾਹਿਬ ਇਹ ਤੁਸੀ ਂਕੀ ਕਹਿ ਰਹੇ ਹੋ ?`` ਹੰਸੂ ਕੁੱਝ ਜਿਆਦਾ ਹੀ ਹੈਰਾਨ ਸੀ। `` ਟਿੱਡੀ ਦਲ ਤਾਂ ਵਿਚਾਰਾ ਭੁੱਖ ਦਾ ਮਾਰਿਆ ਮਜਬੂਰੀਵੱਸ ਹੀ ਫਸਲਾਂ ਨੂੰ ਖਾ ਕੇ ਉਜਾੜਾ ਕਰਦਾ। ਪਰ ਮੈ ਂਤਾਂ ਉਹ ਨੀਤ ਦੇ ਭੁੱਖੇ ਨਾ੍ਸੁ਼ਕਰੇ, ਰੱਜੇ੍ਪੁੱਜੇ ਹੱਡ ਹਰਾਮੀ ਟਿੱਡੇ ਦਲ ਦੀ ਗੱਲ ਕਰਦਾਂ ਜਿਸਦਾ ਇਮਾਨ ਐਨਾ ਕਰੰਡ ਹੋ ਚੁੱਕਿਆ ਹੈ ਕਿ ਉਹ ਹਰ ਪਾਸੇ ਤੋ ਂਸਮਰੱਥ, ਤਮਾਮ ਸੁੱਖ੍ਸਹੂਲਤਾਂ ਤੇ ਚੋਖੀ ਜ਼ਮੀਨ੍ਜਾਇਦਾਦ ਹੋਣ ਦੇ ਬਾਵਜੂਦ ਆਪਣੇ ਅਸਰ ਰਸੂਕ ਸਦਕਾ ਗਰੀਬ ਬੇਵੱਸ, ਮਜਲੂਮਾਂ ਦੇ ਹੱਕਾਂ ਤੇ ਡਾਕੇ ਮਾਰ ਕੇ ਆਪਣੇ ਸਸਤੇ ਰਾਸ਼ਨ ਦੇ ਕਾਰਡ ਬਣਵਾ ਲੰਮੇ ਸਮੇ ਂਤੋ ਂਸਰਕਾਰੀ ਅਨਾਜ ਚਟਮ ਕਰ ਰਿਹਾ।`` ਜੋਗੇ ਮੂੰਹੋ ਂਕਬੂਲਣ ਯੋਗ ਸੱਚ ਸੁਣ ਸਾਰਿਆਂ ਦੇ ਦਿਮਾਗ ਨੂੰ ਸੰੁਨ ਚੜ੍ਹ ਗਈ।