ਤੇਰਾ ਕੀ ਫੈਸਲਾ ? (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ-----ਤੇਰਾ ਕੀ ਫੈਸਲਾ ?
ਲੇਖਿਕਾ ----ਗੁਰਸਿਮਰ ਕੌਰ
ਪ੍ਰਕਾਸ਼ਕ -----ਰਾਜਮੰਗਲ ਪਬਲੀਕੇਸ਼ਨਜ਼ ਅਲੀਗੜ੍ਹ
ਪੰਨੇ ----311 ਮੁੱਲ ---329 ਰੁਪ ੇ

ਕੈਨੇਡਾ ਵਾਸੀ ਲੇਖਿਕਾ ਦੀ  ਇਹ ਵਡਆਕਾਰੀ  ਪੁਸਤਕ ਨਾਵਲ ਹੈ । ਨਾਵਲਕਾਰ ਦਾ ਪਿਛੋਕੜ ਮੁੰਬਈ ਦਾ ਹੈ । ਮੁੰਬਈ ਤੋਂ ਪੰਜਾਬ ਆਉਣ ਤੇ ਲੇਖਿਕਾ ਪੰਜਾਬੀ ਜ਼ਬਾਨ ਨਾਲ ਜੁੜੀ ਤੇ ਮੁਹਾਰਤ ਹਾਸਲ ਕੀਤੀ । ਲੇਖਿਕਾ ਰਿਸ਼ਤਿਆਂ ਨਾਲ ਮੁਹੱਬਤ ਕਰਦੀ ਹੈ । ਦੋਸਤੀਆਂ ਪਾਲਣੀਆ ਉਸਦੀਆਂ ਰਚਨਾਵਾਂ ਦੇ ਪ੍ਰਮੁਖ ਵਿਸ਼ੇ ਹਨ । ਨਾਵਲ ਦਾ ਵਿਸ਼ਾਂ ਵੀ ਮੁਹੱਬਤ ਹੈ । ਪਾਤਰ ਸਾਧਾਂਰਨ ਹਨ । ਪਰ ਉਹ ਵਿਦੇਸ਼ੀ ਆਧੁਨਿਕ ਜ਼ਿੰਦਗੀ ਦੇ ਪੈਰੋਕਾਰ ਹਨ । ਭਰਪੂਰ ਜ਼ਿੰਦਗੀ ਦਾ ਆਨੰਦ ਲੈਣਾ ਨਾਵਲ ਦੇ ਪਾਤਰਾਂ ਦਾ ਜੀਵਨ ਮੰਤਵ ਹੈ । ਪਾਤਰ ਪੰਜਾਬ ਤੋਂ ਕੈਨੇਡਾ ਗਏ ਹਨ । ਤੇ ਪਰਵਾਸੀ ਜੀਵਨ ਜੀ ਰਹੇ ਹਨ ।ਲਵੀ( ਲਵਲੀਨ) ਕੈਨੇਡਾ ਵਿਚ ਡਾਕਟਰੀ ਕਰ ਰਹੀ ਹੈ ਸਮੇਂ  ਨਾਲ ਉਹ  ਹਸਪਤਾਲ ਦੀ ਨੌਕਰੀ ਕਰਨ ਲਗਦੀ ਹੈ । ਉਸਦਾ ਮਹਿਬੂਬ ਹਨੀ  ਇਧਰ ਪੰਜਾਬ ਵਿਚ ਹੈ ਉਹ ਆਪਣੇ ਦੋਸਤ ਅੰਮਿ੍ਰਤ ਤੇ ਪ੍ਰੀਤੀ ਦੇ ਵਿਆਹ ਵਿਚ ਗੋਲੀ ਚਲਣ ਨਾਲ ਫਟੜ ਹੋ ਜਾਂਦਾ ਹੈ। ਹਸਪਤਾਲ ਵਿਚ ਹੈ ਲਵੀ ਉਸ ਕੋਲ ਆ ਕੇ ਮੁਹਬਤ ਦਾ  ਇਜ਼ਹਾਰ ਕਰਦੀ ਹੈ। ਹਨੀ ਸਮੇਂ ਨਾਲ ਠੀਕ ਹੋ ਜਾਂਦਾ ਹੈ। ਲਵੀ ਦੇ ਮੁਹਬਤੀ ਬੋਲ ਉਸ ਵਿਚ ਨਵੀਂ ਰੂਹ ਭਰਦੇ ਹਨ ।।ਅੰਮਿ੍ਰਤ ਅਤੇ ਪ੍ਰੀਤੀ ਦਾ ਵਿਆਹ ਹੁੰਦਾ ਹੈ । ਸਾਂਝੇ ਪਰਿਵਾਰ ਹਨ । ਰਿਸ਼ਤੇਦਾਰ ਜੁੜਦੇ ਹਨ । ਹਾਸਾ ਮਖੌਲ  ਚਲਦਾ ਹੈ । ਪਾਤਰਾਂ ਦੇ ਰੁਮਾਂਟਿਕ ਸੰਵਾਦ  ਤੇ ਫੋਨ ਤੇ ਗਲਬਾਤ ਦੇ ਵਿਸ਼ੇ ਵੀ ਰੁਮਾਂਸ ਭਰੇ ਹਨ। ਵਿਦੇਸ਼ਾਂ ਵਿਚ ਬਜ਼ੁਰਗਾਂ ਦਾ ਜੀਵਨ ਦੁਚਿਤੀ ਜਿਹੀ ਵਾਲਾ ਹੈ । ਉਂਨ੍ਹਾਂ ਨੂੰ ਉਧਰ ਪੰਜਾਬ ਵਰਗੀ ਖੁਲ੍ਹ ਨਹੀਂ ਮਿਲਦੀ। ਪਾਤਰ ਜ਼ਿੰਦਗੀ ਦੇ  ਇਕ  ਇਕ ਪਲ ਨੂੰ ਰਸ ਭਰਪੂਰ ਬਨਾਉਂਦੇ ਹਨ । ਨਾਵਲ ਦੇ ਹਰੇਕ ਕਾਂਡ ਵਿਚ ਮੁਹਬਤ ਧੜਕਦੀ ਹੈ । ਭੈਣਾਂ ਭਰਾਵਾਂ  ਦੀ ਸਾਂਝ ਹੈ । ਪਾਠਕ ਨਾਵਲ ਪੜ੍ਹਦਾ ਹੋਇਆ ਮੁਹੱਬਤੀ ਅਹਿਸਾਸ ਨਾਲ ਸਰਸ਼ਾਰ ਹੁੰਦਾ ਹੈ । ਨਾਵਲ ਵਿਚ ਪਾਤਰਾਂ ਦੀ ਮੁਹਬਤ ਸਹਿਜੇ ਸਹਿਜੇ ਵਿਆਹ ਤਕ ਪਹੁੰਚਦੀ ਹੈ । ਬਚਪਨ ਤੋਂ ਜਵਾਨੀ ਤਕ ਦੇ  ਸਮੇਂ ਨੂੰ ਸਸਪੈਂਸ ਦਾ ਰੂਪ ਕਲਾਤਮਿਕ ਸ਼ੈਲੀ ਨਾਲ ਦਿਤਾ ਗਿਆ ਹੈ । ਨਾਵਲ ਵਿਚ ਪਾਤਰਾਂ ਦੇ ਫਿਲਮੀ ਤਰਜ਼ ਦੇ ਸੰਵਾਦ ਹਨ । ਨਾਟਕੀ ਦਿ੍ਰਸ਼ ਹਨ । ਵਿਆਹ ਤਕ ਨੌਜਵਾਨ ਜੋੜੇ ਆਰਥਿਕ ਤੌਰ ਤੇ ਸਵੈਨਿਰਭਰ ਹੁੰਦੇ ਹਨ ।  ਇਹ ਸਹਿਜ ਤੋਰ ਨਾਵਲ ਦੀ ਮੁਖ ਵਿਸ਼ੇਸ਼ਤਾ ਹੈ । ਰੁਮਾਂਸ ਨਾਵਲ ਦੀ ਚੂਲ ਹੈ। ਪਛਮੀ ਤਰਜ਼ ਦੀ ਜ਼ਿੰਦਗੀ ਨੂੰ ਪੰਜਾਬੀ ਰੰਗ ਵਿਚ ਪੇਸ਼ ਕੀਤਾ ਗਿਆ ਹੈ । ਰੁਮਾਂਟਿਕ ਨਾਵਲ ਦਾ ਸਵਾਗਤ ਹੈ ।