ਬਸੰਤ ਦਾ ਤਿਉਹਾਰ ਖੁਸ਼ੀਆ ਆਈਆ ਹਜ਼ਾਰ।
ਚਾਰੇ ਪਾਸੇ ਹਰਿਆਲੀ ਮਹਿਕ ਪਏ ਗੁਲਜਾਰ
ਹਵਾਵਾਂ ਵਿੱਚ ਇੱਕ ਮਹਿਕ ਚੁਫੇਰੇ ਘੁਲ ਗਈ ਏ
ਬਾਗ ਵਿੱਚ ਫੁੱਲਾਂ ਦੀ ਸੋਹਣੀ ਹੱਟ ਖੁਲ੍ਹ ਗਈ ਏ
ਹਰ ਪਾਸੇ ਝੂਮੇ ਰੰਗ ਬਿਰੰਗੇ ਫੁੱਲਾਂ ਦੀ ਕਤਾਰ
ਬਸੰਤ ਦਾ ਤਿਉਹਾਰ,,,,,,,।
ਕਣਕ ਪੱਕ ਗਈ ਖੇਤਾਂ ਚ ਸੋਨੇ ਰੰਗੀ ਬਈ
ਰੰਗਤ ਪੀਲੀ ਸਰੋਂ ਦੀ ਲੱਗੇ ਅੱਖਾਂ ਨੂੰ ਚੰਗੀ ਬਈ
ਕੀਤਾ ਧਰਤੀ ਨੈ ਜਿਵੇਂ ਦੁਲਹਨ ਵਾਲਾ ਸ਼ਿੰਗਾਰ।
ਬਸੰਤ ਦਾ ਤਿਉਹਾਰ,,,,,,।
ਤਿੱਤਲੀਆ ਨੱਚਦੀ ਭੌਰ ਮੁਸਕਰਾਉਂਦੇ ਨੇ
ਕਲੀਆ ਹੱਸਦੀਆ ਫੁੱਲ ਬੂਟੇ ਗੀਤ ਗਾਉਂਦੇ ਨੇ
ਰੰਗਿਆ ਨਵੇਂ ਨਵੇਂ ਰੰਗਾਂ ਵਿੱਚ ਗਿਆ ਸੰਸਾਰ
ਬਸੰਤ ਦਾ ਤਿਉਹਾਰ,,,,,,।।
ਮੇਰੇ ਭਾਰਤ ਉੱਤੇ ਕੁਦਰਤ ਦੀ ਮੇਹਰਬਾਨੀ
ਹਰ ਰੁੱਤ ਹਰ ਗੱਲ ਇਸ ਦੀ ਮਸਤਾਨੀ
ਹੱਸੇ ਵੱਸੇ ਵਿਵੇਕ ਕਰੇ ਤਰੱਕੀ ਬੇਸ਼ੁਮਾਰ।
ਬਸੰਤ ਦਾ ਤਿਉਹਾਰ,,,,,।।