ਖ਼ਬਰਸਾਰ

  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਸੁਰਜੀਤ ਸਿੰਘ ਕਾਉਂਕੇ ਵੱਲੋਂ ਆਪਣੀਆਂ ਪੁਸਤਕਾਂ ਪੰਜਾਬੀ ਮਾਂ ਦੇ ਸੰਪਾਦਕ ਅਤੇ ਨਾਮਵਰ ਲੇਖਕ ਦਵਿੰਦਰ ਸਿੰਘ ਸੇਖਾ ਨੂੰ ਭੇਟ / ਸਾਹਿਤ ਸਭਾ ਮੋਗਾ
  •    ਪੁਸਤਕਾਂ ਸਾਡੀ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ / ਸਾਹਿਤ ਸਭਾ ਮੋਗਾ
  •    ਸੁਰਜੀਤ ਸਿੰਘ ਕਾਲੇਕੇ ਦੀ ਕਾਵਿ- ਵਿਅੰਗ ਪੁਸਤਕ ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਮੋਗਾ
  •    ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਨੇ ਬਾਵਰਾ ਪਰਿਵਾਰ ਨੂੰ ਭੇਟ ਕੀਤੀਆਂ / ਸਾਹਿਤ ਸਭਾ ਮੋਗਾ
  •    ਜਗਜੀਤ ਸਿੰਘ ਬਾਵਰਾ ਨੂੰ ਨਵੀਆਂ ਛਪੀਆਂ ਪੁਸਤਕਾਂ ਭੇਟ ਕੀਤੀਆਂ / ਸਾਹਿਤ ਸਭਾ ਮੋਗਾ
  •    ਬੇਅੰਤ ਕੌਰ ਗਿੱਲ ਦੇ ਨਾਵਲ ‘ਮਲਾਹਾਂ ਵਰਗੇ ‘ ਤੇ ਗੰਭੀਰ ਸੰਵਾਦ / ਸਾਹਿਤ ਸਭਾ ਮੋਗਾ
  •    ਬੱਚਿਆਂ ਨੂੰ ਬਾਲ ਕਾਵਿ ਪੁਸਤਕਾਂ ਅਰਪਣ ਕੀਤੀਆਂ / ਸਾਹਿਤ ਸਭਾ ਮੋਗਾ
  •    "ਮੋਰ ਪੈਲ਼ ਕਿਉਂ ਨਹੀਂ ਪਾਉਂਦੇ" ਲੋਕ ਅਰਪਣ ਕੀਤਾ ਗਿਆ। / ਸਾਹਿਤ ਸਭਾ ਮੋਗਾ
  • ਜਗਜੀਤ ਸਿੰਘ ਬਾਵਰਾ ਨੂੰ ਨਵੀਆਂ ਛਪੀਆਂ ਪੁਸਤਕਾਂ ਭੇਟ ਕੀਤੀਆਂ (ਖ਼ਬਰਸਾਰ)


    ਪੁਸਤਕ ਸਭਿਆਚਾਰ ਨੂੰ ਪਰਫੁਲਤ ਕਰਨ ਅਤੇ ਸੁਹਿਰਦ ਪਾਠਕਾਂ ਨੂੰ ਉਤਸ਼ਾਹਤ ਕਰਨ ਲਈ ਲਿਖਾਰੀ ਸਭਾ ਮੋਗਾ ( ਰਜਿ:) ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਨੇ ਅਮਰੀਕਾ ਤੋਂ ਪੰਜਾਬ ਫੇਰੀ ਤੇ ਆਏ ਜਗਜੀਤ ਸਿੰਘ ਬਾਵਰਾ ਦੇ ਗ੍ਰਹਿ ਮੋਗਾ ਵਿਖੇ ਪਹੁੰਚ ਕੇ ਉਹਨਾਂ ਨੂੰ ਆਪਣੀਆਂ ਨਵੀਆਂ ਛਪੀਆਂ ਪੁਸਤਕਾਂ ‘ਪੀੜਾਂ ਦੇ ਪਰਛਾਵੇੰ’ ਸੁਰਜੀਤ ਸਿੰਘ ਕਾਉੰਕੇ ਦਾ ਕਾਵਿ ਚਿੰਤਨ ‘ ਅਤੇ ‘ ਜੈਤੋ ਮੋਰਚੇ ਦੀ ਨਾਇਕਾ ਮਾਤਾ ਕਿਸ਼ਨ ਕੌਰ ਕਾਉੰਕੇ ‘ਪਰਿਵਾਰ ਨੂੰ ਭੇਟ ਕੀਤੀਆਂ ।ਇਸ ਮੌਕੇ ਸੇਵਾ ਮੁਕਤ ਲੈਕਚਰਾਰ ਜਗਜੀਤ ਬਾਵਰਾ ਨੇ ਕਿਹਾ ਕਿ ਪ੍ਰੋਫੈਸਰ ਕਾਉੰਕੇ ਸਮਾਜਿਕ ਸਰੋਕਾਰਾਂ ਦਾ ਸ਼ਾਇਰ ਹੈ ਅਤੇ ਉਸ ਦੀਆਂ ਕਵਿਤਾਵਾਂ ਵਿੱਚ ਵਧੀਆ ਘੜਤ , ਸੁਹਜ ਅਤੇ ਵਿਚਾਰਧਾਰਾਈ ਗਹਿਰਾਈ ਦਾ ਸੁਮੇਲ ਹੈ । ਮਾਸਟਰ ਮਨਮੋਹਨ ਸਿੰਘ ਨੇ ਕਿਹਾ ਕਿ ਪੁਸਤਕਾਂ ਸਾਨੂੰ ਜੀਵਨ ਜਾਂਚ ਸਿਖਾਉੰਦੀਆਂ ਹਨ ਅਤੇ ਅਸੀਂ ਇਹ ਪੁਸਤਕਾਂ ਪੜ੍ਹ ਕੇ ਜੀਵਨ ਵਿੱਚ ਮੁਸ਼ਕਲ ਸਮੇਂ ਆਸਾਨੀ ਨਾਲ ਫ਼ੈਸਲੇ ਲੈ ਸਕਣ ਦੇ ਸਮਰੱਥ ਹੋਵਾਂਗੇ । ਇਸ ਮੌਕੇ ਮੈਡਮ ਮਲਕੀਤ ਕੌਰ ਬਾਵਰਾ ਅਮਨਪ੍ਰੀਤ ਕੌਰ ਜੱਸਜੋਤ ਕੌਰ ਅਤੇ ਮਨਮੋਹਨ ਸਿੰਘ ਨੇ ਪ੍ਰੋਫੈਸਰ ਕਾਉੰਕੇ ਅਤੇ ਨਾਲ ਆਏ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਦਾ ਧੰਨਵਾਦ ਕੀਤਾ ।