ਮਜਦੂਰ ਦਾ ਕਸੂਰ ਬੱਸ ਐਨਾ ਕੁ ਹਜੂਰ,
ਮਸਾਂ ਮਸਾਂ ਹੱਕ ਮੰਗਣ ਲੱਗਾ ਸਰਕਾਰ ਤੋਂ,
ਵੱਡੀ ਵੱਡੀ ਢੁੱਠ ਵਾਲਿਉ ਤੁਹਾਡੇ ਹੱਕ ਹੱਕ ਨੇ,
ਮਜਦੂਰ ਦੇ ਹੱਕ ਬਾਹਰ ਹੈ ਅਧਿਕਾਰ ਤੋਂ,
ਰੋਟੀ ਤਾਂ ਮਜਦੂਰ ਨੇ ਵੀ ਖਾਣੀ ਹੈ ਭਲੇਮਾਣਸੋ,
ਦੱਸੋ ਉਹ ਮੰਗੇ ਹੋਰ ਕਿਹੜੇ ਦਰਬਾਰ ਤੋਂ,
ਮਹਿੰਗਾਈ ਇਹਨਾਂ ਦਾ ਵੀ ਤਾਂ ਲੱਕ ਤੋੜਦੀ,
ਇਹਨਾਂ ਨੂੰ ਨਾ ਆਉਂਦੀ ਕਮਾਈ ਕਿਤੇ ਬਾਹਰ ਤੋਂ,
ਛੋਟੇ ਛੋਟੇ ਬੱਚੇ ਇਹਨਾਂ ਦੇ ਵੀ ਤਾਂ ਹੈ,
ਵੇਖਦੇ ਜਦੋਂ ਉਤਰਦੇ ਤੁਹਾਡੇ ਬੱਚਿਆਂ ਨੂੰ ਕਾਰ ਤੋਂ,
ਕੋਈ ਨਹੀਂ ਦਿੰਦਾ ਅਧਾਰੀ ਚੀਜ਼ ਇਹਨਾਂ ਨੂੰ,
ਸਭ ਨਗਦ ਲੈਣਾ ਪੈਂਦਾ ਹੈ ਦੁਕਾਨਦਾਰ ਤੋਂ,
ਇਹਨਾਂ ਦੇ ਕੋਲ ਕਿਹੜੇ ਖੇਤ ਤੇ ਵਪਾਰ ਨੇ,
ਸੱਖਣੇ ਹੁੰਦੇ ਨੇ ਇਹ ਚੰਗੇ ਘਰ ਵਾਰ ਤੋਂ,
ਇਹਨਾਂ ਕੋਲ ਕਿਹੜੇ ਰੇਤੇ ਬਜਰੀ ਦੇ ਬਜ਼ਾਰ ਨੇ,
ਤੁਹਾਡੇ ਘਰ ਤੱਕ ਲਿੱਪਦੇ ਨੇ ਅੰਦਰ ਬਾਹਰ ਤੋਂ,
ਸ਼ਰਮ ਕਰੋ ਇਹਨਾਂ ਦਾ ਵਿਰੋਧ ਕਰਨ ਵਾਲਿਓ,
ਬਾਜ ਆ ਜਾਉ ਆਪਣੇ ਹੰਕਾਰ ਤੋਂ।