ਗੱਲ ਇਹੇ ਲੋਕਾਂ ਨੇ ਸਲਾਹੀ ਹੈ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੱਜਟ ਲਈ ਮੰਗ ਲਏ ਸੁਝਾਅ ਸਰਕਾਰ ਨੇ।
ਹੁਣ ਲੱਗਦੈ ਲੁਕਾਈ ਦੇ ਹੋਣੇ ਬੇੜੇ ਪਾਰ ਨੇ।।
ਸਰਕਾਰ ਲੋਕਾਂ ਵੱਲੋਂ ਬੱਜਟ ਬਣਾਉਣਾ ਚਾਹੁੰਦੀ ਆਪ ਹੈ।
ਪਹਿਲਾਂ ਬਹੁਤ ਭੋਗਿਆ ਲੋਕਾਂ ਸੰਤਾਪ ਹੈ।।
ਨਵੀਂ ਇਹੇ ਲੀਹ ਭਗਵੰਤ ਮਾਨ ਪਾਈ ਐ।
ਸਰਕਾਰ ਦੀ ਇਹ ਗੱਲ ਸੱਭ ਲੋਕਾਂ ਨੇ ਸਲਾਹੀ ਐ।।
ਵਾਅਦਿਆਂ ਤੇ ਹੌਲੀ ਹੌਲੀ ਪਹਿਰਾ ਦੇਈ ਜਾਂਦਾ ਹੈ।
ਨਾ ਲੱਪ ਗੜੱਪੀਂ ਖਾਣ ਦੇਵੇ ਨਾ ਹੀ ਆਪ ਖਾਂਦਾ ਹੈ।।
ਆਪਣਿਆਂ ਨੂੰ ਬਖਸ਼ੇ ਨਾ ਖ਼ੂਬੀ ਇਹ ਵੀ ਵੱਡੀ ਐ।
ਡਰਦਿਆਂ ਨੇ ਰਿਸ਼ਵਤ ਲੈਣੀ ਕਈਆਂ  ਛੱਡੀ ਐ।।
ਚੁਕੰਨਾ ਹਰ ਮਹਿਕਮਾ ਹੀ ਹੋਇਆ ਹੈ ਪੰਜਾਬ ਚ।
ਸੋਚਿਆ ਨਹੀਂ ਸੀ ਕਿਸੇ ਕਦੇ ਵੀ ਖਵਾਬ ਚ।।
ਹੌਲੀ ਹੌਲੀ ਦਿਨ ਲੋਕੋ ਫਿਰਨਗੇ ਪੰਜਾਬ ਦੇ।
ਵੱਡੇ ਵੱਡੇ ਸਿਆਸੀ ਵੇਖਿਓ ਘਿਰਨਗੇ ਪੰਜਾਬ ਦੇ।।
ਸਰਕਾਰ ਡੇਗਣ ਲਈ ਸਿਆਸੀ ਧਿਰਾਂ  ਜੋਰ ਬਹੁਤ ਲਾਇਆ ਹੈ।
ਪਰ ਮਾਨ ਸਬਰ ਸੰਤੋਖ ਤੇ ਧੜੱਲੇ ਨਾਲ ਆਇਆ ਹੈ।।
ਸਾਰਿਆਂ ਨੂੰ ਨਾਲ ਲੈਕੇ ਮਸਤ ਚਾਲ ਚੱਲੇ ਇਹ।
ਲੱਗਦੈ ਹੁਣ ਪੰਜ ਸਾਲ ਕੁਰਸੀਓਂ ਨਾ ਹੱਲੇ ਇਹ।।
ਚੰਗਿਆਂ ਨੂੰ ਚੰਗਾ ਕਹੀਏ ਜਜ਼ਬਾ  ਇਹ ਚਾਹੀਦਾ।
ਸਲਾਹੁਣ ਵਾਲਾ ਕੰਮ ਵੀਰੋ ਸਦਾ ਹੀ ਸਲਾਹੀਦਾ।।
ਪੰਜਾਬ ਦੇ ਭਲੇ ਲਈ ਆਓ ਕਮਰਕੱਸੇ ਕੱਸੀਏ।
ਰਹੀਏ ਭਾਵੇਂ ਵਿਰੋਧੀ ਨਾਹੀਂ ਨਾਗ ਵਾਂਗੂੰ ਡੱਸੀਏ।।
ਪਝੰਤਰ ਸਾਲਾਂ ਤੋਂ ਜਿਹੜਾ ਕੁੱਝ ਹੋਇਆ ਨਹੀਂ ਕਿਸੇ ਤੋਂ।
ਹੁਣ ਹੋਈ ਜਾਂਦੈ ਕੰਮ ਓਹੋ ਕਿਉਂ ਹੌਲ ਪੈਂਦੇ ਦਿਸੇ ਤੋਂ?
ਪੰਜਾਬ ਦੇ ਭਲੇ ਲਈ ਆਓ ਜੋੜੀਏ ਮੋਢੇ ਨਾਲ ਮੋਢਾ ਜੀ।
ਪੰਜਾਬ ਨਹੀਂਓਂ ਮਾਨ ਇਕੱਲੇ ਦਾ ਸਾਡਾ ਵੀ ਤੇ ਤੁਹਾਡਾ ਵੀ।।
ਮਾਨ ਸਰਕਾਰ ਕੰਮ ਚੰਗੇ ਕਰੀ ਜਾਂਦੀ ਐ।
ਦੱਦਾਹੂਰੀਆ ਇਹ ਸਭਨਾਂ ਨੂੰ ਤਾਹੀਂ ਤਾਂ ਸੁਖਾਂਦੀ ਐ।।