ਦੁਨੀਆਂ ਦੇ ਰੰਗ (ਕਵਿਤਾ)

ਅਮਰਿੰਦਰ ਕੰਗ   

Email: gabber.amrinder@gmail.com
Cell: +91 97810 13315
Address: ਕੋਟ ਈਸੇ ਖਾਂ
ਮੋਗਾ India
ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੋਰੜਾ ਛੰਦ     ਗੱਲਾਂ ਵਿੱਚ ਏਥੇ ਹਰ ਕੋਈ ਮਹਾਨ ਜੀ,

ਹਰ ਇੱਕ ਨੂੰ  ਹੀ ਆਪਣੇ ਤੇ ਮਾਨ ਜੀ,

ਤੁਰਦਾ ਨਾ ਏਥੇ  ਕੋਈ ਕਿਸੇ  ਸੰਗ ਜੀ,

ਆਜੋਂ ਮੈਂ ਵਿਖਾਵਾ ਦੁਨੀਆਂ ਦੇ ਰੰਗ ਜੀ,

 

ਭਾਈ ਏਥੇ ਭਾਈ ਨਾਲ ਵੈਰ ਪਾਉਦੇ ਨੇ,

ਮਾੜੇ ਨੂੰ ਨਾ ਏਥੇ ਕੋਈ ਮੂੰਹ ਲਾਉਦੇ ਨੇ,

ਕਰਦੇ ਗਰੀਬਾਂ ਨੂੰ ਇਹ ਬੜਾ ਤੰਗ ਜੀ,

ਆਜੋਂ ਮੈਂ ਵਿਖਾਵਾ ਦੁਨੀਆਂ ਦੇ ਰੰਗ ਜੀ,

 

ਆਪਣੀ ਨੂੰ ਦੇਖੇ  ਕੋਈ ਅੱਖਾਂ ਕੱਢ ਦੇ,

ਹੋਰਾਂ ਦੀਆਂ ਨੂੰ ਨੇ ਮੋੜਾਂ ਉੱਤੇ ਭੰਡ ਦੇ,

ਇੱਜਤ ਤੇ ਆਜੇ ਫਿਰ ਲਾਉਦੇ ਜੰਗ ਜੀ,

ਆਜੋਂ ਮੈਂ ਵਿਖਾਵਾ ਦੁਨੀਆ ਦੇ ਰੰਗ ਜੀ,

 

ਫੋਕੀਆਂ ਇਹ ਸ਼ੌਰਤਾਂ ਨੇ ਜੱਗ ਪੱਟ ਤਾ,

ਚੁੰਨੀਆਂ  ਤੇ ਪੱਗਾਂ ਨੂੰ  ਨੇ ਖੂਝੇ ਸੱਟ ਤਾ,

ਜਿਊਣ ਦੇ ਨੇ ਲੱਭੇ ਪੁੱਠੇ ਸਿੱਧੇ ਢੰਗ ਜੀ,

ਆਜੋਂ ਮੈਂ ਵਿਖਾਵਾ ਦੁਨੀਆਂ ਦੇ ਰੰਗ ਜੀ,

 

ਮੋਹ ਦੀਆਂ ਗੱਲਾਂ ਨਾ ਕੋਈ ਹੁਣ ਕਰ ਦਾ,

ਆਪਣਿਆਂ ਬਿਨਾ ਕਹਿੰਦੇ ਸਾਡਾ ਸਰ ਦਾ,

ਵੱਡਿਆਂ ਦੀ ਕਰਦਾ  ਨਾ ਕੋਈ  ਸੰਗ ਜੀ,

ਆਜੋਂ ਮੈਂ ਵਿਖਾਵਾ  ਦੁਨੀਆਂ ਦੇ ਰੰਗ ਜੀ,

 

ਠੱਗੀਆਂ ਤੇ  ਝੂਠ ਸਭ  ਮਾਰੀ ਜਾਂਦੇ ਨੇ,

ਗੱਲਾਂ ਨਾਲ  ਕੰਮ ਸਾਰੇ ਸਾਰੀ ਜਾਂਦੇ ਨੇ,

ਕਾਲੇ ਨਾਗਾਂ  ਵਾਗੂੰ ਮਾਰਦੇ ਨੇ ਡੰਗ ਜੀ,

ਆਜੋਂ ਮੈਂ ਵਿਖਾਵਾ ਦੁਨੀਆਂ ਦੇ ਰੰਗ ਜੀ,

 

ਬਹੁਤ ਕੁਝ ਦੁਨੀਆਂ ਤੇ ਹੋਈ ਜਾਂਦਾ ਏ,

ਕੋਈ ਹੱਸੀ ਜਾਂਦਾ ਕੋਈ ਰੋਈ ਜਾਂਦਾ ਏ,

ਜਿਊਣ ਦਾ ਨਾ ਲੱਭੇ ਮੈਨੂੰ ਕੋਈ ਢੰਗ ਜੀ,

ਆਜੋਂ ਮੈਂ ਵਿਖਾਵਾ ਦੁਨੀਆਂ ਦੇ ਰੰਗ ਜੀ

 

ਕਰਦੇ ਨੇ  "ਕੰਗ"  ਸਭ ਦਗੇਬਾਜੀਆਂ

ਚਾੜ੍ਹਦੇ  ਨੇ  ਇੱਕ ਦੂਜੇ  ਉੱਤੇ ਭਾਜੀਆਂ

ਚਾੜ੍ਹ ਦਿੰਦੇ  ਚੰਨ  ਰਲ ਮਾੜੇ  ਸੰਗ ਜੀ,

ਆਜੋਂ ਮੈਂ ਵਿਖਾਵਾ ਦੁਨੀਆਂ ਦੇ ਰੰਗ ਜੀ।